ਟਾਈਗਰ-ਦਿਸ਼ਾ ਸਟਾਰਰ ਫਿਲਮ ‘ਬਾਗੀ 2’ ਦੀ ਰਿਲੀਜ਼ ਡੇਟ ਆਈ ਸਾਹਮਣੇ

ss1

ਟਾਈਗਰ-ਦਿਸ਼ਾ ਸਟਾਰਰ ਫਿਲਮ ‘ਬਾਗੀ 2’ ਦੀ ਰਿਲੀਜ਼ ਡੇਟ ਆਈ ਸਾਹਮਣੇ

ਸਾਲ 2016 ‘ਚ ਆਈ ਅਭਿਨੇਤਾ ਟਾਈਗਰ ਸ਼ਰਾਫ ਦੀ ਫਿਲਮ ‘ਬਾਗੀ’ ਦਾ ਸੀਕਵਲ ਇਸ ਸਾਲ ਰਿਲੀਜ਼ ਹੋਵੇਗਾ। ਹਾਲ ਹੀ ‘ਚ ਟਾਈਗਰ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟਰ ਸ਼ੇਅਰ ਕੀਤਾ ਹੈ ਅਤੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਟਾਈਗਰ ਨੇ ਇਸ ਪੋਸਟ ‘ਚ ਲਿਖਿਆ, ”ਪਿਆਰ ਲਈ ਵਿਦ੍ਰੋਹੀ ਹੋਣ ਲਈ ਤਿਆਰ ਹੋ ਜਾਓ”।
ਦੱਸਣਯੋਗ ਹੈ ਕਿ 30March ਨੂੰ ਰਿਲੀਜ਼ ਹੋ ਰਹੀ ਫਿਲਮ ‘ਬਾਗੀ 2’ ‘ਚ ਟਾਈਗਰ ਆਪਣੀ ਕਥਿਤ ਪ੍ਰੇਮਿਕਾ ਦਿਸ਼ਾ ਪਟਾਨੀ ਨਾਲ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਹਿਮਦ ਖਾਨ ਕਰ ਰਹੇ ਹਨ ਅਤੇ ਫਿਲਮ ਨਿਰਮਾਤਾ ਸਾਜ਼ਿਦ ਨਾਡਿਆਵਾਲਾ ਹੈ। ਫਿਲਮ ਦਾ ਪਹਿਲਾ ਭਾਗ 2016 ‘ਚ ਰਿਲੀਜ਼ ਹੋਇਆ ਜਿਸ ‘ਚ ਟਾਈਗਰ ਨਾਲ ਅਭਿਨੇਤਰੀ ਸ਼ਰਧਾ ਕਪੂਰ ਦਿਖਾਈ ਦਿੱਤੀ ਸੀ।

ਗੁਰਭਿੰਦਰ ਗੁਰੀ
9915727311

print
Share Button
Print Friendly, PDF & Email