ਨੈਸ਼ਨਲ ਟੈਰਕ ਸਾਈਕਲਿੰਗ ਚੈਂਪੀਅਨਸ਼ਿਪ ‘ਚ ਪੰਜਾਬ ਦੇ ਨਮਨ ਕਪਿਲ ਨੇ ਜਿੱਤਿਆ ਸੋਨ ਤਗਮਾ

ss1

ਨੈਸ਼ਨਲ ਟੈਰਕ ਸਾਈਕਲਿੰਗ ਚੈਂਪੀਅਨਸ਼ਿਪ ‘ਚ ਪੰਜਾਬ ਦੇ ਨਮਨ ਕਪਿਲ ਨੇ ਜਿੱਤਿਆ ਸੋਨ ਤਗਮਾ

ਦਿੱਲੀ 5 ਜਨਵਰੀ (ਜਗਦੀਪ ਕਾਹਲੋਂ) ਨੈਸ਼ਨਲ ਟੈਰਕ ਸਾਈਕਲਿੰਗ ਚੈਂਪੀਅਨਸ਼ਿਪ ਨਵੀ ਦਿੱਲੀ ਦੇ ਸਾਈਕਲਿੰਗ ਵਲੋਡਰਮ ਵਿੱਚ ਚਲ ਰਹੀ ਹੈ।ਇਸ ਚੌਥੇ ਦਿਨ ਦੇ ਮੁਕਬਲਿਆ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਜਰਨਲ ਸਕੱਤਰ ਉਂਕਾਰ ਸਿੰਘ ਨੇ ਕਿਹਾ ਇਸ ਚੈਂਪੀਅਨਸ਼ਿਪ ਵਿੱਚ ਸਾਈਕਲਿਸਟ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।ਇਸ ਚੈਂਪੀਅਨਸ਼ਿਪ ਵਿੱਚ ਕਈ ਨਵੇ ਰਿਕਾਰਡ ਬਣੇ ਹਨ।ਇਸ ਚੈਂਪੀਅਨਸ਼ਿਪ ਵਿੱਚ ਆੳਣ ਵਾਲੇ ਅੰਤਰਾਸ਼ਟਰੀ ਈਵੈਟ ਲਈ ਸਾਈਕਲਿਸਟਾਂ ਦੀ ਚੋਣ ਕੀਤੀ ਜਾਵੇਗੀ।
ਅੱਜ ਦੇ ਮੁਕਬਲਿਆ ਵਿੱਚ 15 ਕਿਲੋਮੀਟਰ ਪੁਆਇੰਟ ਰੇਸ(ਪੁਰਸ਼) ਈਵੈਟ ਵਿੱਚ ਕਿ੍ਸ਼ਨਾ (ਸੈਨਾ) ਨੇ ਸੋਨ ਤਗਮਾ ,ਦਿਲਵਰ (ਰੇਲਵੇ)ਨੇ ਚਾਂਦੀ ਤੇ ਸਤਬੀਰ ਸਿੰਘ ਨੇ ਕਾਂਸੇ ਦਾ ਤਗਮਾ ਜਿੱਤਿਆ। 10 ਕਿਲੋਮੀਟਰ ਪੁਆਇੰਟ ਰੇਸ(ਔਰਤਾਂ) ਈਵੈਟ ਵਿੱਚ ਲਾਈਡਰੀਅਮੋਲ ਐਮ ਸੰਨੀ ਨੇ ਸੋਨ ਤਗਮਾ , ਐਮ ਸੋਨਾਲੀ ਨੇ ਚਾਂਦੀ ਤੇ ਵੈਸ਼ਵਨੀ ਗਵਾਮੁਖ ਨੇ ਕਾਂਸੇ ਦਾ ਤਗਮਾ ਜਿੱਤਿਆ।
20 ਕਿਲੋਮੀਟਰ ਪੁਆਇੰਟ ਰੇਸ(ਮੈੇਨ ਜੂਨੀਅਰ) ਈਵੈਟ ਵਿੱਚ ਨਮਨ ਕਪਿਲ (ਪੰਜਾਬ) ਨੇ 39 ਅੰਕਾ ਨਾਲ ਸੋਨ ਤਗਮਾ ,ਅਸ਼ਵਨੀ ਪਟੇਲ (ਮਹਾਰਾਸ਼ਟਰ) ਨੇ 35ਅੰਕਾ ਲੈ ਕੇ ਚਾਂਦੀ ਤੇ ਵਿਪਨ ਸੈਣੀ (ਹਰਿਆਣਾ)9 ਅੰਕਾ ਨਾਲ ਕਾਂਸੇ ਦਾ ਤਗਮਾ ਜਿੱਤਿਆ।

print
Share Button
Print Friendly, PDF & Email