ਪਿੰਡਾਂ ਵਿਚ ਲੱਡੂਆਂ ਵਾਂਗ ਵਿਕ ਰਹੇ ਚਾਈਨਾ ਡੋਰ ਦੇ ਗਟੂ ਰੋਕੇ ਜਾਣ

ss1

ਪਿੰਡਾਂ ਵਿਚ ਲੱਡੂਆਂ ਵਾਂਗ ਵਿਕ ਰਹੇ ਚਾਈਨਾ ਡੋਰ ਦੇ ਗਟੂ ਰੋਕੇ ਜਾਣ

ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਜੰਡਿਆਲਾ ਗੁਰੂ 3 ਜਨਵਰੀ ਵਰਿੰਦਰ ਸਿੰਘ :- ਜੰਡਿਆਲਾ ਗੁਰੂ ਇਲਾਕੇ ਵਿਚ ਧੜੱਲੇ ਨਾਲ ਵਿਕ ਰਹੀ ਸਿੰਥੈਟਿਕ ਡੋਰ ਜਿਸਨੂੰ ਚਾਈਨਾ ਡੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੀ ਵਿਕਰੀ ਨੂੰ ਰੋਕਣ ਲਈ ਅੱਜ ਇਲਾਕਾ ਨਿਵਾਸੀਆਂ ਨੇ ਤਹਿਸੀਲਦਾਰ ਅਜੇ ਸ਼ਰਮਾ ਨੂੰ ਇਕ ਮੰਗ ਪੱਤਰ ਦਿੰਦੇ ਹੋਏ ਕਿਹਾ ਕਿ ਇਸ ਜਾਨ ਲੇਵਾ ਡੋਰ ਦੇ ਕਾਰਨ ਪਹਿਲਾ ਹੀ ਕਈ ਦੁਰਘਟਨਾਵਾਂ ਹੋ ਚੁਕੀਆਂ ਹਨ ਅਤੇ ਪੁਲਿਸ ਪ੍ਰਸ਼ਾਸ਼ਨ ਇਸਦੀ ਵਿਕਰੀ ਨੂੰ ਰੋਕਣ ਵਿਚ ਨਾਕਾਮਯਾਬ ਰਿਹਾ ਹੈ । ਰਾਜਕੁਮਾਰ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦੱਸਿਆ ਕਿ ਇਸ ਡੋਰ ਕਾਰਨ ਅਸਮਾਨ ਵਿੱਚ ਪੰਛੀਆਂ ਨੂੰ ਵੀ ਆਪਣੀਆਂ ਜਾਨਾਂ ਗਵਾਣੀਆਂ ਪਈਆਂ ਹਨ ਅਤੇ ਸੜਕਾਂ ਉਪਰ ਸਕੂਟਰ, ਮੋਟਰਸਾਈਕਲ ਆਦਿ ਤੇ ਜਾ ਰਹੇ ਰਾਹਗੀਰ ਇਸਦੀ ਲਪੇਟ ਵਿਚ ਆਉਣ ਕਰਕੇ ਆਪਣਾ ਨੱਕ, ਕੰਨ, ਗਲਾ, ਅੱਖਾਂ ਆਦਿ ਦਾ ਨੁਕਸਾਨ ਕਰਵਾ ਚੁਕੇ ਹਨ । ਕੁਝ ਹਾਦਸਿਆਂ ਵਿਚ ਤਾਂ ਪੰਜਾਬ ਵਾਸੀ ਆਪਣੀ ਕੀਮਤੀ ਜਾਨ ਵੀ ਗਵਾ ਚੁੱਕੇ ਹਨ। ਇਸ ਦੌਰਾਨ ਮੰਗ ਪੱਤਰ ਦੇਣ ਵਾਲਿਆਂ ਵਿਚ ਸ਼ਾਮਿਲ ਰਣਜੀਤ ਸਿੰਘ ਛੱਜਲ਼ਵੱਡੀ ਅਤੇ ਸਤਨਾਮ ਸਿੰਘ ਕਲਸੀ ਨੇ ਕਿਹਾ ਕਿ ਵੱਖ ਵੱਖ ਪਿੰਡਾਂ ਵਿਚ ਲੱਡੂਆਂ ਵਾਂਗ ਵਿਕ ਰਹੇ ਇਸ ਡੋਰ ਦੇ ਗਟੁਆ ਤੇ ਲਗਾਮ ਨਾ ਪਾਈ ਗਈ ਤਾਂ ਤਹਿਸੀਲਦਾਰ ਦੇ ਦਫਤਰ ਦਾ ਘਿਰਾਉ ਕੀਤਾ ਜਾਵੇਗਾ ।

print
Share Button
Print Friendly, PDF & Email

Leave a Reply

Your email address will not be published. Required fields are marked *