ਫੜਨ ਗਏ ਸ਼ਰਾਬ, ਕੁੱਟ ਖਾ ਕੇ ਆ ਗਏ ਠੇਕੇਦਾਰ ਦੇ ਕਰਿੰਦੇ ਤੇ ਪੁਲਿਸ ਮੁਲਾਜ਼ਮ

ss1

ਫੜਨ ਗਏ ਸ਼ਰਾਬ, ਕੁੱਟ ਖਾ ਕੇ ਆ ਗਏ ਠੇਕੇਦਾਰ ਦੇ ਕਰਿੰਦੇ ਤੇ ਪੁਲਿਸ ਮੁਲਾਜ਼ਮ

ਫਿਰੋਜ਼ਪੁਰ 3 ਜਨਵਰੀ (ਸਤਬੀਰ ਬਰਾੜ): ਮੋਗਾ ਰੋਡ ਤੇ ਪੈਂਦੇ ਪਿੰਡ ਬਜੀਦਪੁਰ ਵਿਖੇ ਨਾਜਾਇਜ਼ ਸ਼ਰਾਬ ਦੇ ਚੱਲਦੇ ਕਾਰੋਬਾਰ ਦੀ ਖੂਫੀਆ ਰਿਪੋਰਟ ਮਿਲਣ ਤੇ ਛਾਪੇਮਾਰੀ ਕਰਨ ਗਏ ਗਗਨ ਵਾਈਨ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੂੰ ਲੋਕਾਂ ਨੇ ਖ਼ੂਬ ਕੁਟਾਪਾ ਚਾੜਿਆ ਮਿਲੀ ਜਾਣਕਾਰੀ ਮੁਤਾਬਿਕ ਬੀਤੀ ਦੇਰ ਸ਼ਾਮ ਨੂੰ ਸ਼ਰਾਬ ਦੇ ਠੇਕੇਦਾਰਾਂ ਨੇ ਪਿੰਡ ਬਜੀਦਪੁਰ ਵਿਚ ਛਾਪੇਮਾਰੀ ਕਰਕੇ ਨਾਜਾਇਜ਼ ਸ਼ਰਾਬ ਫੜ ਲਈ ਇਸ ਸਮੇਂ ਹੋਏ ਝਗੜੇ ਵਿਚ ਸਥਾਨਕ ਲੋਕਾਂ ਨੇ ਠੇਕੇਦਾਰ ਦੇ ਕਰਿੰਦਿਆਂ ਨੂੰ ਖ਼ੂਬ ਕੁਟਾਪਾ ਚਾੜਿਆ ਇਸ ਵਿਚ ਜਿੱਥੇ ਪੰਜਾਬ ਹੋਮ ਗਾਰਡ ਦੇ ਇਕ ਜਵਾਨ ਜਸਪਾਲ ਸਿੰਘ ਦੀ ਖਿੱਚਾਂ ਧੂਹੀ ਵੀ ਹੋਈ, ਉੱਥੇ ਹਰਪ੍ਰੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਬੁੱਕਣ ਖਾਂ ਵਾਲਾ ਦੇ ਸੱਟਾਂ ਵੀ ਲੱਗੀਆਂ ਜਿਨਾਂ ਨੂੰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਨਾਂ ਨੇ ਸ਼ਰਾਬ ਫੜੀ ਤਾਂ ਲੋਕ ਉਨਾਂ ਦੇ ਗਲ ਪੈ ਗਏ, ਜਿਸ ਦੌਰਾਨ ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਦੋਂ ਠੇਕੇਦਾਰ ਦੇ ਕਰਿੰਦੇ ਪਿੰਡ ਅੰਦਰ ਜਾਣ ਸਮੇਂ ਤੇਜ਼ ਗੱਡੀਆਂ ਦੌੜਾ ਰਹੇ ਸਨ ਤਾਂ ਕਿਸੇ ਵਿਅਕਤੀ ਨਾਲ ਟੱਕਰ ਹੋ ਗਈ ਤੇ ਉਹ ਡਿੱਗ ਪਿਆ ਇਸ ਦੌਰਾਨ ਤੈਸ਼ ਵਿਚ ਆਏ ਲੋਕਾਂ ਨੇ ਠੇਕੇਦਾਰ ਦੇ ਕਰਿੰਦਿਆਂ ਨੂੰ ਫੜ ਲਿਆ ਤੇ ਕੁਟਾਪਾ ਚਾੜਿਆ ਦੋਵਾਂ ਪਾਸਿਆਂ ਤੋਂ ਚੱਲੇ ਡਾਂਗ ਸੋਟੇ ਦੌਰਾਨ ਸਥਾਨਕ ਵਾਸੀਆਂ ਨੇ ਇੱਟਾਂ-ਰੋੜੇ ਵੀ ਚਲਾਏ ਘਟਨਾ ਦਾ ਪਤਾ ਚੱਲਦੇ ਸਾਰ ਹੀ ਪੁਲਿਸ ਥਾਣਾ ਕੁੱਲਗੜੀ ਦੇ ਕਾਰਜਕਾਰੀ ਐੱਸ.ਐੱਚ.ਓ. ਕਰਮਜੀਤ ਸਿੰਘ ਵੀ ਮੌਕੇ ਤੇ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਹਾਲਾਤਾਂ ਨੂੰ ਸ਼ਾਂਤ ਕਰਵਾਇਆ ਉਨਾਂ ਦੱਸਿਆ ਕਿ ਜਾਂਚ ਪੜਤਾਲ ਉਪਰੰਤ ਪੁਲਿਸ ਦੋਸ਼ੀਆਂ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਵੇਗੀ

print
Share Button
Print Friendly, PDF & Email

Leave a Reply

Your email address will not be published. Required fields are marked *