ਜਿੰਦਗੀ ਤੇ ਮੌਤ ਵਿਚਕਾਰ ਲਟਕਦੇ 21 ਸਾਲਾ ਜੀਵਨ ਦਾਨ ਲਈ ਸਹਾਇਤਾ ਦੀ ਪੁਕਾਰ

ss1

ਜਿੰਦਗੀ ਤੇ ਮੌਤ ਵਿਚਕਾਰ ਲਟਕਦੇ 21 ਸਾਲਾ ਜੀਵਨ ਦਾਨ ਲਈ ਸਹਾਇਤਾ ਦੀ ਪੁਕਾਰ

29-4 (2)
ਬਰਨਾਲਾ, ਤਪਾ ਮੰਡੀ, 28 ਮਈ (ਨਰੇਸ਼ ਗਰਗ) ਮੌਤ ਕੀ ਹੈ ਜਿੰਦਗੀ ਤੇ ਮੌਤ ਵਿਚਕਾਰ ਕਿੰਨਾ ਕੁ ਫਾਸਲਾ ਹੁੰਦਾ ਹੈ। ਅਜਿਹੇ ਫਾਸਲੇ ਵਿਚਕਾਰ ਲਟਕਦੇ ਕਿਸੇ ਵਿਅਕਤੀ ਦੇ ਮਰ-ਮਰ ਕੇ ਜਿਉਣ ਦੇ ਪਲਾਂ ਦੇ ਦਰਦ ਹਰ ਕੋਈ ਸਮਝ ਸਕਦਾ। ਲੋਕ ਅਕਸਰ ਹੀ ਆਖਦੇ ਹਨ ਕਿ ਰੱਬ ਬਿਮਾਰੀਆਂ ਤੇ ਕਚਿਹਰੀਆਂ ਦੇ ਚੱਕਰ ‘ਚ ਦੁਸ਼ਮਣ ਨੂੰ ਵੀ ਨਾ ਪਾਏ। ਪਰ ਫਸੀ ਤੋਂ ਫਟਕਣ ਕੀ। ਜਦ ਕਿਸੇ ਮਨੁੱਖ ਨੂੰ ਗੰਭੀਰ ਬਿਮਾਰੀ ਦਾ ਘੇਰਾ ਪੈ ਜਾਵੇ ਤਾਂ ਸਮਝੋ ਰੱਬ ਹੀ ਰਾਖਾ।
ਅੱਜ ਦੀ ਹਥਲੀ ਰਿਪੋਰਟ ‘ਚ ਬਰਨਾਲਾ ਜ਼ਿਲੇ ਦੇ ਤਪਾ ਮੰਡੀ ‘ਚ ਰਹਿ ਰਹੇ ਇੱਕ ਦਲਿਤ ਨੌਜਵਾਨ ਜੀਵਨ ਸਿੰਘ ਦੀ ਮੌਤ ਤੇ ਜਿੰਦਗੀ ਨਾਲ ਦੋ ਚਾਰ ਹੋਣ ਦੀ ਕਹਾਣੀ ਸੂਝਵਾਨ ਪਾਠਕਾਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ। ਆਵਾ ਬਸਤੀ ਨੇੜੇ ਬਾਬਾ ਮੱਠ ਵਾਲੇ ਗਰੀਬ ਜੀਵਨ ਨੂੰ ਜਿੰਦਗੀ ਨੇ ਪਹਿਲਾਂ ਝਟਕਾ ਉਦੋਂ ਦਿੱਤਾ, ਜਦ ਉਹ ਮਾਸੂਮੀਅਤ ਦੇ ਦਿਨਾਂ ‘ਚ ਦੋ ਸਾਲ ਦਾ ਸੀ ਕਿ ਉਸਦੀ ਮਾਤਾ ਜੀ ਉਸਨੂੰ ਸਦੀਵੀ ਵਿਛੋੜਾ ਦੇਕੇ ਪ੍ਰਲੋਕ ਸਿਧਾਰ ਗਈ। ਜੀਵਨ ਦਾ ਪਾਲਣ ਪੋਸਣ ਦਾ ਭਾਰ ਫਿਰ ਇਸਦੇ ਬਾਪ ਬੂਟਾ ਸਿੰਘ ਦੇ ਸਿਰ ਆ ਗਿਆ ਜੋ ਕਿ ਪਹਿਲਾਂ ਹੀ ਬੇਜ਼ਮੀਨੇ ਤੇ ਗਰੀਬ ਹੋਣ ਕਾਰਨ ਘਰਵਾਲੀ ਦੇ ਇਲਾਜ ਤੇ ਸਾਰਾ ਕੁਝ ਲਾ ਚੁੱਕਿਆ ਸੀ। ਉਸਨੇ ਹੀ ਜੀਵਨ ਨੂੰ ਮਾਂ ਦੀ ਮਮਤਾ ਵਾਲਾ ਲਾਡ ਲਡਾਇਆ ਤੇ ਉਸਨੂੰ ਦਿਹਾੜੀ-ਮਜ਼ਦੂਰੀ ਕਰਕੇ ਪਾਲਿਆ। ਦੋ ਭਰਾਵਾਂ ਤੇ ਇੱਕ ਭੈਣ ਵਾਲੇ ਇਸ ਛੋਟੇ ਪਰਿਵਾਰ ‘ਚ ਜੀਵਨ ਵੱਡਾ ਹੋਣ ਕਰਕੇ ਹੁਣ ਬਾਪ ਨੂੰ ਉਮੀਦਾਂ ਬਣੀਆਂ ਸਨ ਕਿ ਨੌਜਵਾਨ ਪੁੱਤ ਦੇ ਸਹਾਰੇ ਸੌਖੇ ਦਿਨ ਕੱਢ ਲਵਾਂਗੇ, ਪਰ ਚੰਦਰੀ ਕਿਸਮਤ ਨੂੰ ਤਾਂ ਸਾਇਦ ਕੁੱਝ ਹੋਰ ਹੀ ਮਨਜੂਰ ਸੀ। 20-21 ਸਾਲਾਂ ਨੂੰ ਢੁਕੇ ਤੇ ਗੱਭਰੂ ਬਣ ਚੁੱਕੇ ਜੀਵਨ ਨੂੰ ਇੱਕ ਭੈੜੀ ਬਿਮਾਰੀ ਨੇ ਆਪਣੇ ਕਲਾਵੇਂ ‘ਚ ਲਪੇਟ ਲਿਆ। ਉਹ ਪਿਛਲੇ ਲੰਮੇ ਸਮੇਂ ਤੋਂ ਪੇਟ ਦੇ ਵਧਣ ਕਾਰਨ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਿਆ। ਗਰੀਬ ਬਾਪ ਨੇ ਜੀਵਨ ਦਾ ਇਲਾਜ ਬਠਿੰਡੇ ਦੇ ਮਸਹੂਰ ਹਸਪਤਾਲ ਆਦੇਸ਼ ਤੋਂ ਇਲਾਵਾ ਪੀ ਜੀ ਆਈ ਚੰਡੀਗੜ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਇਲਾਜ ਕਰਵਾ ਲਿਆ। ਪਰ ਇੱਕ ਗਰੀਬੀ ਮਾਰੇ ਬਾਪ ਦਾ ਦਰਦ ਤਾਂ ਉਹੀ ਜਾਣ ਸਕਦਾ ਹੈ ਜਿਸਨੇ ਇਹ ਦਰਦ ਤਨ-ਮਨ ਤੇ ਹੰਢਾਇਆ ਹੋਵੇ, ਜਿਸਨੂੰ ਹਮੇਸ਼ਾਂ ਨੌਜਵਾਨ ਪੁੱਤ ਦੀ ਜਿੰਦਗੀ ਮੌਤ ਵਿਚਕਾਰ ਲਟਕਦੀ ਦਿੱਸਦੀ ਹੋਵੇ। ਉਸਨੇ ਲੋਕਾਂ ਦੀ ਸਹਾਇਤਾ ਨਾਲ ਜੀਵਨ ਦਾ ਹਰ ਸੰਭਵ ਇਲਾਜ ਕਰਵਾਉਣ ਲਈ ਯਤਨ ਜਾਰੀ ਰੱਖੇ ਹਨ ਪਰ ਜੇਕਰ ਕੋਈ ਸਮਾਜ ਸੇਵੀ ਸੰਸਥਾਵਾਂ, ਐਨ ਆਰ ਵੀਰ ਜਾਂ ਦਾਨਵੀਰ ਸੱਜਣ ਮਨੁੱਖਤਾ ਦੇ ਆਧਾਰ ਤੇ ਇਸ ਗਰੀਬੀ ਦੇ ਭੰਨੇ ਪਰਿਵਾਰ ਦੀ ਮੱਦਦ ਤੇ ਆ ਜਾਣ ਤਾਂ ਸਾਇਦ ਅਜਿਹੇ ਦਾਨਵੀਰਾਂ ਸਦਕਾ ਜੀਵਨ ਨੂੰ ਜੀਵਨ ਦਾਨ ਮਿਲ ਸਕਦਾ ਹੈ। ਜੀਵਨ ਦੀ ਮੱਦਦ ਲਈ ਸਿੱਧਾ ਸੰਪਰਕ ਮੋਬਾਇਲ ਨੰਬਰ 8699082772 ਤੇ ਵੀ ਕੀਤਾ ਜਾ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *