ਇਨਸਾਫ਼ ਮੰਗਣ ਦੀ ਥਾਂ ਇਨਸਾਫ਼ ਦੇਣ ਵੱਲ ਹੁਣ ਤੁਰਾਂਗੇ: ਜੀ.ਕੇ.

ss1

ਇਨਸਾਫ਼ ਮੰਗਣ ਦੀ ਥਾਂ ਇਨਸਾਫ਼ ਦੇਣ ਵੱਲ ਹੁਣ ਤੁਰਾਂਗੇ: ਜੀ.ਕੇ.

ਸਿੱਖ ਪ੍ਰਤੀਭਾਗੀਆਂ ਨੂੰ ਇਸ ਸਬੰਧੀ ਕੋਚਿੰਗ ਕਮੇਟੀ ਵੱਲੋਂ ਦੇਣ ਦਾ ਕੀਤਾ ਐਲਾਨ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਵਿਖੇ ਨਵੇਂ ਸਾਲ ਦੇ ਸਬੰਧ ਵਿਚ ਗੁਰਮਤਿ ਸਮਾਗਮ ਕਰਵਾਏ ਗਏ। ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਸ਼ੀਸ਼ਗੰਜ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਏ ਮੁਖ ਸਮਾਗਮਾਂ ‘ਚ ਸੰਗਤਾਂ ਨੇ ਵੱਡੀ ਗਿਣਤੀ ‘ਚ ਭਾਗ ਲਿਆ। ਕਮੇਟੀ ਵੱਲੋਂ ਇਸ ਮੌਕੇ ਸੰਗਤਾਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ ਸਨ। ਕਮੇਟੀ ਵੱਲੋਂ ਨੌਜਵਾਨਾਂ ਨੂੰ ਹੋਟਲਾਂ, ਕਲੱਬਾਂ ਅਤੇ ਪੱਬਾਂ ‘ਚ ਨਵੇਂ ਸਾਲ ਦੇ ਜਸ਼ਨ ਮਨਾਉਣ ਤੋਂ ਰੋਕਣ ਲਈ ਗੁਰਦੁਆਰਾ ਸਾਹਿਬਾਨਾਂ ਨੂੰ ਇਸ ਮੌਕੇ ਰੌਸ਼ਨੀ ਨਾਲ ਸਜਾਇਆ ਗਿਆ ਸੀ।
ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਈ ਅਹਿਮ ਐਲਾਨ ਕੀਤੇ।ਸਰਕਾਰ ਵੱਲੋਂ ਜੱਜ ਬਣਨ ਦੀ ਪਾਤ੍ਰਤਾ ਪ੍ਰੀਖਿਆ ਦੇ ਕੱਢੇ ਗਏ ਫਾਰਮ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਸਿੱਖ ਵਕੀਲਾਂ ਨੂੰ ਉਕਤ ਪ੍ਰੀਖਿਆ ਦੇਣ ਲਈ ਪ੍ਰੇਰਿਤ ਕੀਤਾ। ਇੱਕ ਕਦਮ ਹੋਰ ਅੱਗੇ ਵੱਧਦੇ ਹੋਏ ਜੀ.ਕੇ. ਨੇ ਦਿੱਲੀ ਦੇ ਸਿੱਖ ਪ੍ਰਤੀਭਾਗੀਆਂ ਨੂੰ ਇਸ ਸਬੰਧੀ ਕੋਚਿੰਗ ਵੀ ਕਮੇਟੀ ਵੱਲੋਂ ਕਰਵਾਉਣ ਦਾ ਐਲਾਨ ਕੀਤਾ।

ਜੀ.ਕੇ. ਨੇ ਕਿਹਾ ਕਿ 1984 ਦਾ ਇਨਸਾਫ਼ ਅੱਜ ਤਕ ਅਸੀਂ ਮੰਗ ਰਹੇ ਹਾਂ, ਪਰ ਹੁਣ ਸਿੱਖ ਵਕੀਲਾ ਨੂੰ ਜੱਜ ਬਣਕੇ ਇਨਸਾਫ਼ ਦੇਣ ਦੀ ਮੁਹਿੰਮ ਵੱਲ ਇੱਕ ਕਦਮ ਅੱਗੇ ਪੁਟਣ ਦਾ ਅਸੀਂ ਫੈਸਲਾ ਕੀਤਾ ਹੈ ਤਾਂ ਕਿ ਘੱਟਗਿਣਤੀ ਕੌਮ ਦਾ ਦਰਦ ਆਪਣੇ ਮੰਨ ‘ਚ ਲੈਣ ਵਾਲੇ ਜੱਜ ਵੀ ਅਦਾਲਤ ‘ਚ ਬੈਠ ਸਕਣ। ਇਛੁੱਕ ਪ੍ਰਤੀਭਾਗੀਆਂ ਨੂੰ ਇਸ ਸਬੰਧੀ ਕਮੇਟੀ ਦੇ ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਨੂੰ ਮਿਲਣ ਦੀ ਜੀ.ਕੇ. ਨੇ ਸਲਾਹ ਦਿੱਤੀ।

ਸਿੱਖ ਸਿਧਾਂਤਾ ਦਾ ਪ੍ਰਚਾਰ ਕਰਨ ਲਈ ਨਵੀਂ ਆਈ ਪੰਜਾਬੀ ਫ਼ਿਲਮ ”ਪ੍ਰਾਉਡ ਟੂ ਬੀ ਏ ਸਿੱਖ-ਪਾਰਟ 2” ਨੂੰ ਉੱਤਰ  ਭਾਰਤ ਦੇ ਸੂਬਿਆਂ ‘ਚ ਟੈਕਸ ਫ੍ਰੀ ਕਰਨ ਦੀ ਜੀ.ਕੇ. ਨੇ ਵਕਾਲਤ ਕੀਤੀ। ਜੀ.ਕੇ. ਨੇ ਇਸ ਸਬੰਧੀ ਦਿੱਲੀ, ਹਰਿਆਣਾ, ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਯੂ.ਪੀ. ਦੇ ਮੁੱਖ ਮੰਤਰੀਆਂ ਨੂੰ ਇਸ ਸਬੰਧੀ ਟੈਕਸ ਛੋਟ ਲਈ ਪੱਤਰ ਭੇਜਣ ਦੀ ਗੱਲ ਕਹੀ। ਜੀ.ਕੇ. ਨੇ ਪੰਜਾਬ ਐਂਡ ਸਿੰਧ ਬੈਂਕ ਦੇ ਰਲੇਵੇਂ ਨੂੰ ਰੋਕਣ ਵਾਸਤੇ ਕਮੇਟੀ ਵੱਲੋਂ ਚੁੱਕੇ ਗਏ ਕਦਮਾਂ ਦੀ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਗਤਾਂ ਪਾਸੋਂ ਧਾਰਾ 25ਬੀ ‘ਚ ਸੋਧ ਕਰਾਉਣ ਦੇ ਮੱਤੇ ‘ਤੇ ਲੜਾਈ ਸ਼ੁਰੂ ਕਰਨ ਦੀ ਪ੍ਰਵਾਨਗੀ ਵੀ ਲਈ।

print
Share Button
Print Friendly, PDF & Email