ਮਈ ਦਿਵਸ ਤੇ ਕਾਮਿਆਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਦੇ ਨਾਲ ਨਾਲ

ss1

ਮਈ ਦਿਵਸ ਤੇ ਕਾਮਿਆਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਦੇ ਨਾਲ ਨਾਲ
ਧਰਮ ਨਿਰਪੱਖਤਾ ਤੇ ਲੋਕਤੰਤਰ ਦੀ ਰਾਖੀ ਕਰਨ ਦਾ ਪ੍ਰਣ ਦੁਹਰਾਇਆ

1-12 (2)
ਲੁਧਿਆਣਾ, 1 ਮਈ (ਪ੍ਰੀਤੀ ਸ਼ਰਮਾ)- ਭਾਰਤ ਦੀ ਮਜ਼ਦੂਰ ਜਮਾਤ ਨੂੰ ਮੋਦੀ ਸਰਕਾਰ ਵਲੋਂ ਈ ਪੀ ਐਫ ਦੀਆਂ ਬਿਆਜ ਦਰਾਂ ਨੂੰ ਘਟਾਉਣ ਦੇ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਵਧਾਈ ਦਿੰਦਿਆਂ ਏਟਕ ਦੇ ਪੰਜਾਬ ਦੇ ਪ੍ਰਧਾਨ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਕਾਮੇ ਨਾ ਕੇਵਲ ਆਪਣੇ ਹੱਕਾਂ ਦੇ ਲਈ ਸੰਘਰਸ਼ ਜਾਰੀ ਰੱਖਣਗੇ ਬਲਕਿ ਇਸਦੇ ਨਾਲ ਦੇਸ਼ ਦੇ ਵਿਕਾਸ ਨੂੰ ਸਭਨਾ ਦੇ ਲਈ ਯਕੀਨੀ ਬਨਾਉਣ ਅਤੇ ਦੇਸ਼ ਦੇ ਧਰਮ ਨਿਰਪੱਖ ਢਾਂਚੇ ਅਤੇ ਲੋਕਤੰਤਰ ਦੀ ਰਾਖੀ ਦੇ ਲਈ ਲਾਮਬੰਦੀ ਕਰਦੇ ਰਹਿਣਗੇ, ਕਿੳਂਕਿ ਭਾਜਪਾ ਸਰਕਾਰ ਨੇ ਤਾਂ ਮੁਲਕ ਨੂੰ ਵਿਦੇਸ਼ੀ ਅਤੇ ਦੇਸੀ ਵੱਡੇ ਪੂੰਜੀਪਤੀ ਘਰਾਣਿਆਂ ਦੇ ਕੋਲ ਗਹਿਣੇ ਰੱਖ ਦਿੱਤਾ ਹੈ ਅਤੇ ਫ਼ਿਰਕੂ ਲੀਹਾਂ ਤੇ ਲੋਕਾਂ ਨੂੰ ਵੰਡਣ ਦੀਆਂ ਕੁਚਾਲਾਂ ਕਰ ਰਹੀ ਹੈ। ਉਹਨਾਂ ਇਹ ਗੱਲ ਮਈ ਦਿਵਸ ਦੇ ਮੌਕੇ ਅੱਜ ਇੱਥੇ ਪਟਾਕਾ ਗ੍ਰਾਊਂਡ, ਦਾਣਾ ਮੰਡੀ ਵਿਖੇ ਹੌਜ਼ਰੀ ਵਰਕਰਜ਼ ਯੂਨੀਅਨ ਵਲੋਂ ਜੱਥੇਬੰਦ ਜਨਤਕ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕਹੀ। ਮਈ ਦਿਵਸ ਦੀ 125ਵੀਂ ਵਰੇਂਗੰਢ ਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਹਨਾਂ ਨੇ ਯਾਦ ਕਰਾਇਆ ਕੇ ਦੇਸ਼ ਦੇ ਅਜ਼ਾਦੀ ਦੇ ਸੰਗਰਾਮ ਵਿੱਚ ਮਜ਼ਦੂਰਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ ਅਤੇ ਬਾਅਦ ਵਿੱਚ ਦੇਸ਼ ਦੇ ਨਿਰਮਾਣ ਵਿੱਚ ਭਰਪੂਰ ਯੋਗਦਾਨ ਪਾਇਆ। ਇਸਦੇ ਨਾਲ ਹੀ ਉਹਨਾ ਨੇ ਆਪਣੇ ਜਾਇਜ਼ ਹੱਕਾਂ ਜਿਵੇਂ ਕਿ ੮ ਘੰਟੇ ਦਾ ਕੰਮ, ਨੌਕਰੀ ਦੀ ਸੁਰੱਖਿਆ, ਪ੍ਰਾਵੀਡੈਂਟ ਫ਼ੰਡ, ਮੈਡੀਕਲ ਸਹੂਲਤਾਂ, ਘੱਟੋ ਘੱਟ ਵੇਤਨ, ਯੂਨੀਅਨ ਬਨਾਉਣ ਦਾ ਅਧਿਕਾਰ, ਮਹਿੰਗਾਈ ਦੇ ਨਾਲ ਉਜਰਤ ਵਿੱਚ ਵਾਧਾ ਆਦਿ ਦੇ ਲਈ ਸੰਘਰਸ਼ ਕੀਤੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਨਾਲ ਹੀ ਸਮਾਜ ਦੇ ਲੋਕਾਂ ਦੇ ਸਮੁੱਚੇ ਵਿਕਾਸ ਨੂੰ ਵਿਸ਼ੇਸ਼ ਕਰ ਮਜ਼ਦੂਰਾਂ ਤੇ ਮੱਧਮ ਵਰਗ ਦੇ ਲਈ ਦੇਸ਼ ਦੀ ਧਰੋਹਰ ਜਿਵੇਂ ਕਿ ਰੇਲਵੇ, ਬੈਂਕਾਂ, ਕੋਇਲਾ ਤੇ ਲੋਹੇ ਦੀਆਂ ਖਾਨਾ, ਬੀਮਾ ਖੇਤਰ, ਟਰਾਂਸਪੋਰਟ, ਟੈਲੀਕਾਮ ਖੇਤਰ ਆਦਿ ਦੇ ਰਾਸ਼ਟਰੀਕਰਨ ਦੇ ਲਈ ਸਿਰਤੋੜ ਜੱਦੋ ਜਹਿਦ ਕੀਤੀ। ਪਰ ਪਿਛਲੇ ਕੁਝ ਸਾਲਾਂ ਤੋਂ ਨਵੀਂ ਆਰਥਿਕ ਨੀਤੀ ਅਪਣਾਏ ਜਾਣ ਤੋਂ ਬਾਅਦ ਇੱਕ ਇੱਕ ਕਰ ਕੇ ਇਹ ਸਾਰੇ ਹੱਕ ਖੋਹੇ ਜਾ ਰਹੇ ਹਨ। ਕਿਰਤ ਕਾਨੂੰਨਾਂ ਵਿੱਚ ਅਖੌਤੀ ਸੁਧਾਰ, ਜਿਹੜੇ ਕੇ ਅਸਲ ਵਿੱਚ ਉੱਚ ਧਨੀ ਵਰਗ ਦੇ ਹੱਕ ਵਿੱਚ ਹਨ, ਇਸਦੀ ਜੀੳਂਦੀ ਜਾਗਦੀ ਮਿਸਾਲ ਹਨ।
ਪੰਜਾਬ ਦੇ ਏਟਕ ਦੇ ਮੀਤ ਪ੍ਰਧਾਨ ਤੇ ਜਾਇੰਟ ਕੌਂਸਲ ਆਫ ਟ੍ਰੇਡ ਯੂਨੀਅਨਜ਼ ਲੁਧਿਆਣਾ ਦੇ ਜਨਰਲ ਸਕੱਤਰ ਕਾ: ਡੀ ਪੀ ਮੌੜ ਨੇ ਕਿਹਾ ਕਿ ਸਰਕਾਰੀ ਖੇਤਰ ਨੂੰ ਬੜੇ ਗਿਣੇ ਮਿੱਥੇ ਢੰਗ ਦੇ ਨਾਲ ਸਮਾਪਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਖੇਤਰ ਵਿੱਚ ਵੀ ਮਜ਼ਦੂਰਾਂ ਦੇ ਨਾਲ ਸਬੰਧਤ ਕਾਨੂੰਨਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਹਰ ਕੰਮ ਨੂੰ ਆਊਟ ਸੋਰਸ ਕਰ ਕੇ (ਠੇਕੇ ਤੇ ਦੇ ਕੇ) ਮਜ਼ਦੂਰਾਂ ਨੂੰ ਠੇਕੇ ਤੇ ਕੱਚੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉੱਥੇ ਉਹਨਾ ਨੂੰ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਨਿਰਯਾਤ ਦੇ ਲਈ ਵਿਸ਼ੇਸ਼ ਆਰਥਿਕ ਖੇਤਰ ਉਸਾਰਨ ਦੇ ਨਾਂ ਹੇਠ ਮਜ਼ਦੁਰਾਂ ਤੋਂ ਯੂਨੀਅਨ ਬਨਾਉਣ ਦੇ ਹੱਕ ਵੀ ਖੋਹੇ ਜਾ ਰਹੇ ਹਨ। ਛੋਟੇ ੳਦਯੋਗਪਤੀਆਂ ਤੋਂ ਵੀ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ ਤੇ ਸਾਰੇ ਕਾਨੂੰਨ ਇਜਾਰੇਦਾਰਾਂ ਅਤੇ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ। ਉਹਨਾਂ ਅੱਗੇ ਮੰਗ ਕੀਤੀ ਕਿ ਨਵੀਂ ਪੈਨਸ਼ਨ ਸਕੀਮ ਖਤਮ ਕਰ ਕੇ ਪੁਰਾਣੀ ਹੀ ਲਾਗੂ ਕੀਤੀ ਜਾਵੇ।
ਹੌਜ਼ਰੀ ਵਰਕਰਜ਼ ਯੂਨੀਅਨ ਦੇ ਪ੍ਰਧਾਨ ਕਾ ਫ਼ਿਰੋਜ਼ ਮਾਸਟਰ ਨੇ ਕਿਹਾ ਕਿ ਸਿਹਤ ਸਹੂਲਤਾਂ ਲਈ ਈ ਐਸ ਆਈ, ਪੈਨਸ਼ਨ ਲਈ ਪ੍ਰਾਵੀਡੈਂਟ ਫ਼ੰਡ ਸਕੀਮ ਅਤੇ ਪੀਸ ਰੇਟ ਵਿੱਚ ਮਹਿੰਗਾਈ ਮੁਤਾਬਿਕ ਕੀਮਤਾਂ ਦੇ ਸੂਚਕ ਅੰਕ ਦੇ ਹਿਸਾਬ ਨਾਲ ਵਾਧਾ ਕਰਵਾਉਣਾ ਆਉਣ ਵਾਲੇ ਸਾਲ ਵਿੰਚ ਸਾਡੇ ਮੁੱਖ ਕੰਮ ਹੋਣਗੇ।
ਹੋਜ਼ਰੀ ਵਰਕਰਜ਼ ਯੂਨੀਅਨ ਵਲੋਂ ਕੀਤੀ ਰੈਲੀ ਵਿੱਚ ਸੈਂਕੜੇ ਕਾਮੇ ਸ਼ਾਮਿਲ ਹੋਏ ਜਿਸਨੂੰ ਡਾ ਅਰੁਣ ਮਿੱਤਰਾ, ਕਾ ਚਰਨ ਸਰਾਭਾ, ਕਾ ਵਿਜੈ ਕੁਮਾਰ, ਕਾ ਮਨਜੀਤ ਸਿੰਘ ਗਿੱਲ, ਕਾ ਬਲਦੇਵ ਸਿੰਘ ਵਾਲੀਆ, ਕਾ ਰਾਮਾਧਾਰ ਸਿੰਘ, ਕਾ ਕੁਲਦੀਪ ਸਿੰਘ ਬਿੰਦਰ, ਕਾ ਮਨਜੀਤ ਸਿੰਘ ਬੂਟਾ, ਕਾ ਕੇਵਲ ਸਿੰਘ ਬਨਵੈਤ, ਕਾ ਨਗੀਨਾ ਰਾਮ, ਕਾ ਲਲਿਤ ਕੁਮਾਰ, ਕਾ ਰਾਮਰੀਤ ਯਾਦਵ, ਕਾ ਰਾਮ ਪ੍ਰਤਾਪ, ਕਾ ਸ਼ਫ਼ੀਕ, ਕਾ ਵੇਦ ਪ੍ਰਕਾਸ਼ ਲਾਲੂ, ਕਾ ਰਾਕਸ਼ ਕੁਮਾਰ, ਕਾ ਅਮਰਨਾਥ, ਕਾ ਚਾਂਦ ਮੁਹੰਮਦ ਆਦਿ ਨੇ ਸੰਬੋਧਨ ਕੀਤਾ।
ਇਸਤੋਂ ਇਲਾਵਾ ਕੋਕਾ ਕੋਲਾ ਫ਼ੈਕਟ੍ਰੀ ਜਸਪਾਲੋਂ ਵਿਖੇ ਵੀ ਮਈ ਦਿਵਸ ਦੀ ਰੈਲੀ ਕੀਤੀ ਗਈ ਜਿਸ ਵਿੰਚ ਲਗਭਗ ੮੦੦ ਮਜ਼ਦੂਰ ਸ਼ਾਮਿਲ ਹੋਏ। ਇਸ ਰੈਲੀ ਨੂੰ ਕਾ ਕਰਤਾਰ ਬੁਆਣੀ, ਕਾ ਡੀ ਪੀ ਮੌੜ, ਕਾ ਗੁਰਮੀਤ ਖੰਨਾ, ਕਾ ਗੁਰਮੇਲ ਸਿੰਘ ਮੈਡਲੇ, ਕਾ ਪਰਮਜੀਤ ਖੰਨਾ ਐਡਵੋਕੇਟ ਅਤੇ ਹੋਰ ਕਈ ਆਗੂਆਂ ਨੇ ਸੰਬੋਧਨ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *