ਸਰਹੱਦ ‘ਤੇ ਹੈ ਸਖਤੀ ਦੀ ਜਰੂਰਤ

ss1

ਸਰਹੱਦ ‘ਤੇ ਹੈ ਸਖਤੀ ਦੀ ਜਰੂਰਤ

ਜਦੋਂ ਵੀ ਭਾਰਤ ਪਾਕਿਸਤਾਨ ਵੱਲੋਂ ਉਮੀਦ ਕਰਦਾ ਹੈ,ਜਾਂ ਉਸਦੇ ਨਾਲ ਗੱਲਬਾਤ ਨਹੀਂ ਕਰਦਾ ,ਤਾਂ ਪਾਕਿਸਤਾਨ ਨੂੰ ਇਹ ਬਹੁਤ ਬੁਰਾ ਲੱਗਦਾ ਹੈ।ਉਸਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਹਰ ਮੰਚ ‘ਤੇ ਉਸ ਨੂੰ ਭਾਰਤ ਦੇ ਬਰਾਬਰ ਗਿਣਿਆ ਜਾਵੇ। ਪਰ ਪਿਛਲੇ ਸਾਲਾਂ ਵਿੱਚ ਭਾਰਤ ਨੇ ਉਸ ਨੂੰ ਅਛੂਤ ਬਣਾ ਕੇ ਛੱਡ ਦਿੱਤਾ ਹੈ,ਜਿਸਦਾ ਉਸ ਨੂੰ ਬਹੁਤ ਦੁੱਖ ਹੋ ਰਿਹਾ ਹੈ।ਇਸ ਲਈ ਉਹ ਅਜਿਹੀਆਂ ਚੀਜਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਉਸਦੇ ਦਬਾਅ ਵਿੱਚ ਆ ਜਾਵੇ ਅਤੇ ਫਿਰ ਉਸ ਦੇ ਨਾਲ ਗੱਲਬਾਤ ਸ਼ੁਰੂ ਕਰੇ।ਕੰਟਰੋਲ ਰੇਖਾ ‘ਤੇ 70 ਸਾਲ ਤੋਂ ਗੋਲੀਬਾਰੀ ਚੱਲ ਰਹੀ ਹੈ। ਕੰਟਰੋਲ ਰੇਖਾ ‘ਤੇ ਭਾਰਤੀ ਸੈਨਿਕ ਦੀ ਸ਼ਹਾਦਤ ਤਾ ਬਦਲਾ ਲੈਣ ਦੇ ਲਈ ਛੋਟੇਮੋਟੇ ਹਮਲੇ ਵੀ ਹੁੰਦੇ ਰਹੇ ਹਨ।ਪਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਉੜੀ ਹਮਲੇ ਦੇ ਬਾਅਦ ਤੋਂ ਜੋ ਸਰਜੀਕਲ ਸਟਰਾਈਕ ਹੋਈ ,ਜਾਂ ਹੁਣ ਵੀ ਸਰਹੱਦ ‘ਤੇ ਜਾ ਕੇ ਜ਼ੋ ਹਮਲਾ ਕੀਤਾ ਗਿਆ,ਉਹ ਆਪਣੇ ਪ੍ਰਭਾਵ ਵਿੱਚ ਕਾਫੀ ਹੈ।ਸਵਾਲ ਇਹ ਹੈ ਕਿ ਕੀ ਕੰਟਰੋਲ ਰੇਖਾ ‘ਤੇ ਹਾਲਾਤ ਹੋਰ ਵੀ ਵਿਗੜ ਸਕਦੇ ਹਨ।ਮੈਨੂੰ ਤਾਂ ਅਜਿਹਾ ਹੀ ਲੱਗਦਾ ਹੈ,ਕਿਉਂਕਿ ਪਾਕਿਸਤਾਨ ਸਰਕਾਰ ਨੇ ਮੰਨ ਲਿਆ ਹੈ ਕਿ ਉਨ੍ਹਾਂ ਦੇ ਤਿੰਨ ਜਵਾਨ ਮਾਰੇ ਜਾ ਚੁੱਕੇ ਹਨ।ਜਾਹਿਰ ਹੈ ,ਪਾਕਿਸਤਾਨ ਦੀ ਸਰਕਾਰ ‘ਤੇ ਹੁਣ ਉਥੋਂ ਦੇ ਲੋਕਾਂ ਦਾ ਦਬਾਅ ਵਧੇਗਾ ਅਤੇ ਉਹ ਫਿਰ ਕੰਟਰੋਲ ਲਾਈਨ ‘ਤੇ ਆਪਣੀ ਗਤੀਵਿਧੀ ਵਧਾਉਣ ਦੀ ਕੋਸ਼ਿਸ਼ ਕਰਣਗੇ।ਪਾਕਿਸਤਾਨ ਦੀ ਇਹ ਵੀ ਕੋਸ਼ਿਸ਼ ਹੋਵੇਗੀ ਕਿ ਉਹ ਇਸ ਗੱਲ ਨੂੰ ਹਵਾ ਦੇਵੇ ਕਿ ਭਾਰਤ ਦੇ ਹਮਲੇ ਵਿੱਚ ਬਲੋਚੀ ਜਵਾਨ ਮਾਰੇ ਗਏ।ਪਰ ਅਸਲੀਅਤ ਇਹ ਹੈ ਕਿ ਉਹ ਬਲੋਚੀ ਜਵਾਨ ਨਹੀਂ ਸਨ,ਕਿਉਂਕਿ ਬਲੋਚੀ ਰੈਜੀਮੈਂਟ ਵਿੱਚ ਕੋਈ ਬਲੋਚੀ ਜਵਾਨ ਤੈਨਾਤ ਹੀ ਨਹੀਂ ਹੈ। ਪਾਕਿਸਤਾਨ ਫੌਜ਼ ਮੁਖੀ ਨੇ ਪਿਛੇ ਜਿਹੇ ਉਥੋਂ ਦੀ ਸਰਕਾਰ ਨੂੰ ਕਿਹਾ ਹੈ ਕਿ ਉਹ ਭਾਰਤ ਸਰਕਾਰ ਦੇ ਨਾਲ ਗੱਲਬਾਤ ਅੱਗੇ ਵਧਾਵੇ।ਇਹ ਪਾਕਿਸਤਾਨ ਦਾ ਢੋਂਗ ਹੈ,ਕਿਉਂਕਿ ਗੱਲਬਾਤ ਵਿੱਚ ਜਦੋਂ ਤੱਕ ਫੌਜਾਂ ਦੇ ਮੁਖੀ ਨਹੀਂ ਆ ਕੇ ਬੈਠਣਗੇ ਉਦੋਂ ਤੱਕ ਕੋਈ ਸਾਰਥਕ ਨਤੀਜਾ ਨਹੀਂ ਨਿੱਕਲੇਗਾ।ਉਥੋਂ ਦੀ ਫੌਜ਼ ਜਦੋਂ ਤੱਕ ਗੱਲਬਾਤ ਵਿੱਚ ਇਹ ਸਪਸ਼ਟ ਰੂਪ ਵਿੱਚ ਸਵੀਕਾਰ ਨਹੀਂ ਕਰੇਗੀ ਕਿ ਕੰਟਰੋਲ ਲਾਈਨ ‘ਤੇ ਉਹ ਜੰਗਬੰਦੀ ਦੀ ਉਲੰਘਣਾ ਕਰਦੇ ਹਨ ਅਤੇ ਕੁਲਭੂਸ਼ਣ ਜਾਧਵ ਜਿਹੇ ਲੋਕਾਂ ਨੂੰ ਉਨ੍ਹਾਂ ਨੇ ਨਜਾਇਜ ਮਾਮਲਿਆਂ ਵਿੱਚ ਫਸਾ ਰੱਖਿਆ ਹੈ,ਉਦੋਂ ਤੱਕ ਪਾਕਿਸਤਾਨ ਨਾਲ ਗੱਲਬਾਤ ਕਰਨ ਦਾ ਕੋਈ ਮਤਲਬ ਨਹੀਂ ਹੈ। ਪਾਕਿਸਤਾਨ ਦੀ ਸਰਕਾਰ ਤਾਂ ਐਨੀ ਕਮਜੋਰ ਹੋ ਗਈ ਹੈ ਕਿ ਉਸ ਨੂੰ ਸੜਕ ਤੋਂ ਧਰਨਾ ਹਟਵਾਉਣ ਦੇ ਲਈ ਵੀ ਕਾਨੂੰਨ ਮੰਤਰੀ ਨੂੰ ਹੱਟਾਉਣਾ ਪਿਆ।ਉਥੋਂ ਦੀ ਸੁਪਰੀਮ ਕੋਰਟ ਨੇ ਸੜਕ ‘ਤੋਂ ਧਰਨਾ ਹਟਵਾਉਣ ਦੇ ਲਈ ਸਰਕਾਰ ਨੂੰ ਹੁਕਮ ਦੇ ਦਿੱਤਾ ਸੀ। ਸਰਕਾਰ ਨੇ ਫੌਜ਼ ਨੂੰ ਸੜਕ ਤੋਂ ਲੋਕਾਂ ਨੂੰ ਹਟਾਉਣ ਦੇ ਲਈ ਕਿਹਾ,ਪਰ ਫੌਜ਼ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ।ਇਸ ਲਈ ਉਥੋਂ ਦੀ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਮੰਗ ਮੰਨਦੇ ਹੋਏ ਆਪਣੇ ਕਾਨੂੰਨ ਮੰਤਰੀ ਨੁੰ ਹਟਾਉਣਾ ਪਿਆ।ਤਾਂ ਕਹਿਣ ਤਾ ਮਤਲਬ ਇਹ ਹੈ ਕਿ ਜਿਸ ਦੇਸ਼ ਦੀ ਸਰਕਾਰ ਦੀ ਗੱਲ ਉਥੋਂ ਦੀ ਫੌਜ਼ ਨਹੀਂ ਮੰਨਦੀ ,ਉਸ ਦੀਆਂ ਗੱਲਾਂ ‘ਤੇ ਕਿਉਂ ਭਰੋਸਾ ਕੀਤਾ ਜਾਵੇ ਅਤੇ ਉਸਦੇ ਨਾਲ ਗੱਲਬਾਤ ਵਿੱਚ ਫੌਜ਼ ਨੂੰ ਕਿਉਂ ਨਾ ਸ਼ਾਮਲ ਕੀਤਾ ਜਾਵੇ।

ਜਿੱਥੋਂ ਤੱਕ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਉਨ੍ਹਾਂ ਦੀ ਪਤਨੀ ਨੂੰ ਮਿਲਣ ਦੇਣ ਦੀ ਗੱਲ ਹੈ,ਤਾਂ ਇਹ ਸਿਰਫ ਦੁਨੀਆਂ ਨੂੰ ਦਿਖਾਉਣ ਦੇ ਲਈ ਸੀ ਕਿ ਪਾਕਿਸਤਾਨ ਨੇ ਮਨੁੱਖੀ ਰਵੱਈਆ ਦਿਖਾਉਂਦੇ ਹੋਏ ਅਜਿਹਾ ਕਦਮ ਚੁੱਕਿਆ।ਜਦਕਿ ਹਕੀਕਤ ਇਹ ਹੈ ਕਿ ਕੁਲਭੂੁੂਸ਼ਣ ਦੀ ਮਾਤਾ ਅਤੇ ਪਤਨੀ ਨੂੰ ਉਨ੍ਹਾਂ ਦੀ ਮਾਤ ਭਾਸ਼ਾ ਵਿੱਚ ਗੱਲ ਹੀ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਦੀ ਮਾਂ ਤਾਂ ਅੰਗੇ੍ਰਜੀ ਵਿੱਚ ਗੱਲ ਹੀ ਨਹੀਂ ਕਰ ਸਕਦੀ ਸੀ,ਤਾਂ ਫਿਰ ਕਿਹੋ ਜਿਹੀ ਗੱਲ ਹੋਈ ਹੋਵੇਗੀ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਦੀ ਗੱਲਬਾਤ ਵਿੱਚ ਐਨੇ ਤਰਾਂ੍ਹ ਦੀਆਂ ਅੜਚਣਾ ਅਤੇ ਵਿਰੋਧ ਖੜਾ ਕੀਤਾ ਗਿਆ,ਜਿਸ ਨਾਲ ਸਾਫ ਹੁੰਦਾ ਹੈ ਕਿ ਕਿ ਪਾਕਿਸਤਾਨ ਨੇ ਸਿਰਫ ਦੁਨੀਆਂ ਨੂੰ ਦੀਆਂ ਨਜਰਾਂ ਵਿੱਚ ਆਪਣੀ ਬਿਹਤਰ ਛਵੀ ਬਣਾਉਣ ਦੇ ਲਈ ਹੀ ਇਹ ਡਰਾਮਾ ਕੀਤਾ।

ਇਨ੍ਹਾਂ ਸਭ ਚੀਜਾਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਪਾਕਿਸਤਾਨ ਭਾਰਤ ਨੂੰ ਨੀਚਾ ਦਿਖਾਉਣ ਅਤੇ ਆਪਣੀ ਛਵੀ ਬਿਹਤਰ ਬਣਾਉਣ ਦੇ ਲਈ ਤਰ੍ਹਾਂ ਤਰ੍ਹਾਂ ਦੇ ਢੋਂਗ ਕਰ ਰਿਹਾ ਹੈ।ਕੁਲਭੂਸ਼ਣ ਜਾਧਵ ਮਾਮਲੇ ਵਿੱਚ ਅੰਤਰਰਾਸ਼ਟਰੀ ਅਦਾਲਤ ਨੇ ਸਾਫ ਨਿਰਦੇਸ਼ ਦੇ ਰੱਖਿਆ ਹੈ ਕਿ ਉਸਦੀ ਇਜਾਜਤ ਦੇ ਬਗੈਰ ਜਾਧਵ ਨੂੰ ਸਜਾ ਨਹੀਂ ਦਿੱਤੀ ਜਾ ਸਕਦੀ।ਇਸ ਲਈ ਉਹ ਇਹ ਦਿਖਾਉਣਾ ਚਾਹੁੰਦਾ ਹੈ ਕਿ ਉਹ ਤਾਂ ਦੋਹਾਂ ਦੇਸ਼ਾਂ ਦੇ ਰਿਸ਼ਤੇ ਬਿਹਤਰ ਬਣਾਉਣ ਦੀ ਦਿਸ਼ਾਂ ਵਿੱਚ ਕੋਸ਼ਿਸ਼ ਕਰ ਰਿਹਾ ਹੈ,ਪਰ ਭਾਰਤ ਹੀ ਅੱਗੇ ਨਹੀਂ ਵਧਣਾ ਚਾਹੁੰਦਾ।ਪਿਛਲੇ ਡੇਢ ਦੋ ਸਾਲਾਂ ਤੋਂ ਇੱਕ ਹੀ ਗੱਲ ਸਪੱਸ਼ਟ ਨਜਰ ਆਈ ਹੈ ਕਿ ਕਿ ਭਾਰਤ ਦਾ ਵਿਦੇਸ਼ ਮੰਤਰਾਲੇ ਪਾਕਿਸਤਾਨ ਅਤੇ ਚੀਨ ਦੇ ਨਾਲ ਬੇਹੱਦ ਹੋਸ਼ਿਆਰੀ ਨਾਲ ਨਿਪਟ ਰਿਹਾ ਹੈ। ਪਹਿਲਾਂ ਪਾਕਿਸਤਾਨ ਜੋ ਵੀ ਰਸਤੇ ਖੋਲਦਾ ਸੀ,ਅਸੀਂ ਛਲਾਂਗ ਮਾਰ ਕੇ ਉਸ ਨਾਲ ਹੱਥ ਮਿਲਾਉਣ ਦੇ ਲਈ ਖੜੇ ਹੋ ਜਾਂਦੇ ਸੀ,ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਹਰੇਕ ਚਾਲ ਵਿੱਚ ਭਾਰਤ ਦੀ ਵੀ ਆਪਣੀ ਇੱਕ ਚਾਲ ਹੈ। ਭਾਰਤ ਦੇ ਕੂਟਨੀਤਿਕ ਪਾਕਿਸਤਾਨ ਦੀ ਹਰ ਚਾਲ ‘ਤੇ ਨਜਰ ਰੱਖ ਰਹੇ ਹਾਂ ਅਤੇ ਉਸਦੀ ਚਾਲ ਤੋਂ ਬਾਅਦ ਅਸੀਂ ਕੀ ਕਰਨਾ ਹੈ,ਉਸ ‘ਤੇ ਵੀ ਅੱਗੇ ਵਧ ਕੇ ਸੋਚ ਰਹੇ ਹਾਂ।ਜੇਕਰ ਕੰਟਰੋਲ ਲਾਈਨ ‘ਤੇ ਗੋਲੀਬਾਰੀ ਜਾਰੀ ਰਹਿੰਦੀ ਹੈ ਤਾਂ ਭਾਰਤ ਨੂੰ ਇਸੇ ਬਹਾਨੇ ਕੰਟਰੋਲ ਲਾਈਨ ‘ਤੇ ਪੂਰੀ ਤਾਕਤ ਦੇ ਨਾਲ ਪਾਕਿਸਤਾਨ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ,ਜਿਸ ਨਾਲ ਪਾਕਿਸਤਾਨ ਦੀ ਹਾਲਤ ਖਰਾਬ ਹੋ ਜਾਵੇ। ਜੇਰਕ ਕੁਝ ਲੋਕਾਂ ਨੂੰ ਇਹ ਸ਼ੱਕ ਹੈ ਕਿ ਦੋਹਾਂ ਦੇਸ਼ਾਂ ਦੇ ਵਿਚਕਾਰ ਤਣਾਅ ਵਧਣ ‘ਤੇ ਪਰਮਾਣੂ ਹਮਲੇ ਹੋ ਸਕਦੇ ਹਨ ਤਾਂ ਇਹ ਸਿਰਫ ਕਹਿਣ ਦੀਆਂ ਗੱਲਾਂ ਹਨ।ਹੁਣ ਤੱਕ ਜਿੰਨੇ ਵੀ ਅੰਤਰਰਾਸ਼ਟਰੀ ਸੁਰੱਖਿਆ ਮਾਹਿਰਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ,ਉਨ੍ਹਾਂ ਦੇ ਮੁਤਾਬਕ ਪਰਮਾਣੂ ਹਮਲੇ ਦਾ ਜ਼ੋਖਮ ਪਾਕਿਸਤਾਨ ਜਾਂ ਭਾਰਤ ,ਕੋਈ ਵੀ ਦੇਸ਼ ਨਹੀਂ ਚੁੱਕਣਾ ਚਾਹੇਗਾ।ਜੇਕਰ ਕੁਝ ਲੋਕ ਇਹ ਵੀ ਸੋਚਦੇ ਹਨ ਕਿ ਪਾਕਿਸਤਾਨ ਦੇ ਖਿਲਾਫ ਜੇਕਰ ਅਸੀਂ ਜਿਆਦਾ ਸਖਤੀ ਕੀਤੀ ਤਾਂ ਅਮਰੀਕਾ ਨਰਾਜ ਹੋ ਜਾਵੇਗਾ,ਉਨ੍ਹਾਂ ਨੂੰ ਵੀ ਇਹ ਧਿਆਨ ਰੱਖਣਾ ਚਾਹੀਦਾ ਕਿ ਅਮਰੀਕਾ ਦੇ ਕੋਲ ਹਜੇ ਐਨੀ ਫੁਰਸਤ ਨਹੀਂ ਹੈ ਕਿ ਉਹ ਵਾਰ ਵਾਰ ਪਾਕਿਸਤਾਨ ਦੇ ਮਸਲੇ ਸੁਲਝਾਵੇ।ਦੂਜਾ ਆਪਣੀ ਨਵੀਂ ਅਫਗਾਨ ਨੀਤੀ ਵਿੱਚ ਉਸਨੇ ਪਾਕਿਸਤਾਨ ਨੁੰ ਤਗੜੀ ਫਟਕਾਰ ਲਾਈ ਹੈ । ਅਮਰੀਕਾ ਨੇ ਤਾਂ ਦਬਾਅ ਬਣਾਇਆ ਹੀ ਹੋਇਆ ਹੈ,ਭਾਰਤ ਨੂੰ ਵੀ ਦਬਾਅ ਬਣਾਉਣਾ ਚਾਹੀਦਾ ਹੈਅਤੇ ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਪੀਓਕੇ ਦੇ ਅੰਦਰ ਅੱਤਵਾਦੀ ਕੈਂਪਾ ‘ਤੇ ਡ੍ਰੋਨ ਨਾਲ ਹਮਲੇ ਕਰਨੇ ਚਾਹੀਦੇ ਹਨ।

ਇਸ ਤੋਂ ਇਲਾਵਾ ਬਲੋਚੀ ਨੇਤਾ ਨੂੰ ਭਾਰਤ ਵਿੱਚ ਰਹਿ ਕੇ ਪਾਕਿਸਤਾਨ ਦੇ ਖਿਲਾਫ ਦੂਸ਼ਟਪ੍ਰਚਾਰ ਕਰਨ ਦੀ ਇਜਾਜਤ ਦੇਣੀ ਚਾਹੀਦੀ ਹੈ। ਸਿੰਧੂ ਨਦੀ ਪਾਣੀ ਦੀ ਵੰਡ ਨੁੂੰ ਵੀ ਅੰਤਰਰਾਸ਼ਟਰੀ ਫੋਰਮ ‘ਤੇ ਲੈਕੇ ਜਾਣਾ ਚਾਹੀਦਾ ਹੈ,ਤਾਂ ਕਿ ਪਾਕਿਸਤਾਨ ‘ਤੇ ਹੋਰ ਦਬਾਅ ਬਣੇ। ਇਸ ਤਰ੍ਹਾਂ ਦੇ ਮੋਰਚਿਆਂ ‘ਤੇ ਦਬਾਅ ਬਣਾਉਣ ਨਾਲ ਹੀ ਪਾਕਿਸਤਾਨ ਸਿੱਧੇ ਰਾਹ ‘ਤੇ ਆ ਸਕੇਗਾ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

print
Share Button
Print Friendly, PDF & Email