ਨਵਾਂ ਸਾਲ

ss1

ਨਵਾਂ ਸਾਲ

ਰੁੱਖਾਂ ਤੇ ਧੀਆਂ ਨੂੰ
ਰੱਖੜੀ ਤੇ ਤੀਆਂ ਨੂੰ
ਕੁਦਰਤ ਤੇ ਪਾਣੀਆਂ ਨੂੰ
ਬੇਜ਼ੁਬਾਨੇ ਪ੍ਰਾਣੀਆਂ ਨੂੰ
ਪ੍ਰਦੂਸ਼ਣ ਰਹਿਤ ਹਵਾਵਾਂ ਨੂੰ
ਬਜ਼ੁਰਗਾਂ ਦੀਆਂ ਦੁਆਵਾਂ ਨੂੰ
ਸਤਿਕਾਰ ਤੇ ਸੰਸਕਾਰਾਂ ਨੂੰ
ਵਿਸਰੇ ਸੱਭਿਆਚਾਰਾਂ ਨੂੰ
ਗੁਰੂਆਂ ਦੇ ਸਨਮਾਨ ਨੂੰ
ਮਾਂ ਬੋਲੀ ਦੇ ਮਾਣ ਨੂੰ
ਸਾਂਝੇ ਪਰਿਵਾਰਾਂ ਨੂੰ
ਰੁੱਤਾਂ ਦੀਆਂ ਬਹਾਰਾਂ ਨੂੰ
ਵਹਿਮਾਂ ਚਂ ਰੁਲਦੇ ਧਰਮ ਨੂੰ
ਨੇਕ ਕਮਾਈਆਂ ਦੇ ਕਰਮ  ਨੂੰ
ਜੇ ਅਸੀਂ ਸੰਭਾਲ ਲਈਏ
ਤਾਂ ਆਓ ਸਾਰੇ ਰਲ ਕੇ
ਨਵਾਂ ਸਾਲ ਮਨਾ ਲਈਏ

ਅਮਰਦੀਪ ਕੌਰ

print
Share Button
Print Friendly, PDF & Email