ਸਿੱਖ ਰਿਲੀਫ਼ (ਯੂ ਕੇ) ਨੇ ਸਿਖਲਾਈ ਕੇਂਦਰ ਖੋਲ੍ਹਿਆ

ss1

ਸਿੱਖ ਰਿਲੀਫ਼ (ਯੂ ਕੇ) ਨੇ ਸਿਖਲਾਈ ਕੇਂਦਰ ਖੋਲ੍ਹਿਆ

ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਿੱਖ ਰਿਲੀਫ਼ ਯੂਕੇ ਵੱਲੋਂ ਭਾਈ ਬਲਬੀਰ ਸਿੰਘ ਬੈਂਸ ਦੀ ਅਗਵਾਈ ਵਿੱਚ ਮੱਧ ਪ੍ਰਦੇਸ਼ ਦੇ ਵੱਖ-ਵੱਖ ਪਿੰਡਾਂ ਅਜ਼ਮੇਰਾ, ਪਲਸੂਦ, ਖੁਰਮਾਬਾਦ, ਹਾਥੌਲਾ, ਓਜ਼ਰ, ਮਹਿਤਵਾੜਾ ਆਦਿ ਵਿੱਚ ਸ਼ਿਕਲੀਗਰ ਸਿੱਖ ਬੀਬੀਆਂ ਲਈ ਸਿਲਾਈ ਸਿਖਲਾਈ ਸੈਂਟਰ ਖੋਲੇ ਗਏ ਹਨ ਤਾਂ ਕਿ ਇਹ ਬੀਬੀਆਂ ਅਤੇ ਬੱਚੀਆਂ ਸਿਲ਼ਾਈ-ਕਟਾਈ ਸਿਖਲਾਈ ਲੈ ਕੇ ਆਪਣੇ ਪਰਿਵਾਰਾਂ ਦੇ ਪਾਲਣ-ਪੋਸ਼ਣ ਵਿੱਚ ਮੱਦਦ ਕਰ ਸਕਣ|
ਮੱਧ ਪ੍ਰਦੇਸ਼ ਤੋਂ ਪਰਤੇ ਭਾਈ ਪ੍ਰਮਿੰਦਰ ਸਿੰਘ ਅਮਲੋਹ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿੱਖ ਰਿਲੀਫ਼ ਵੱਲੋਂ ਖੋਲੇ ਇਨ੍ਹਾਂ ਸਿਖਲਾਈ ਕੇਂਦਰਾਂ ਵਿੱਚ ਇਸ ਸਮੇਂ 200 ਤੋਂ ਵੱਧ ਬੀਬੀਆਂ ਅਤੇ ਬੱਚੀਆਂ ਕੱਪੜੇ ਸਿਊਣ ਦਾ ਕੰਮ ਸਿੱਖ ਰਹੀਆਂ ਹਨ| ਸਿੱਖ ਰਿਲੀਫ਼ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਕੇਂਦਰ ਖੋਲਣ ਦੀ ਵੀ ਤਜ਼ਵੀਜ ਹੈ|
ਸਿਖਲਾਈ ਕੇਂਦਰ ਖੋਲਣ ਸਮੇਂ ਬਲਵਿੰਦਰ ਸਿੰਘ ਐਮਪੀ ਅਤੇ ਭਾਈ ਅਮਨਦੀਪ ਸਿੰਘ ਬਾਜਾਖਾਨਾ ਹਾਜ਼ਰ ਸਨ|

print
Share Button
Print Friendly, PDF & Email