ਦੁਨੀਆ ਨੂੰ ਸਮਾਂ ਪਿੱਛੇ ਛੱਡੀ ਜਾਂਦਾ

ss1

ਦੁਨੀਆ ਨੂੰ ਸਮਾਂ ਪਿੱਛੇ ਛੱਡੀ ਜਾਂਦਾ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ 

satwinder_7@hotmail.com

ਸਮਾਂ ਆਪਣੀ ਚਾਲ ਚੱਲੀ ਜਾਂਦਾ ਏ। ਇਹ ਸਮਾਂ ਅੱਗੇ-ਅੱਗੇ ਭੱਜੀ ਜਾਂਦਾ ਏ।

ਬੰਦਾ ਪਿੱਛੇ ਸਮਾਂ ਅੱਗੇ ਦੌੜੀ ਜਾਂਦਾ ਏ। ਦੁਨੀਆ ਨੂੰ ਸਮਾਂ ਪਿੱਛੇ ਛੱਡੀ ਜਾਂਦਾ ਏ।

31 ਦਸੰਬਰ ਨੂੰ ਨਵਾਂ ਸਾਲ ਆ ਜਾਂਦਾ ਏ। ਪੁਰਾਣੇ ਸਾਲ ਨੂੰ ਪਿੱਛੇ ਪਛਾੜੀ ਜਾਂਦਾ ਏ।

ਹਰ ਪਲ ਆਪਣੀ ਚਾਲ ਲੰਘੀ ਜਾਂਦਾ ਏ। ਰਾਤ ਦਿਨ ਦੇ ਵਿੱਚ ਬਦਲੀ ਜਾਂਦਾ ਏ।

ਮਹੀਨਿਆਂ ਵਿੱਚ ਸਾਲ ਪੂਰਾ ਬਦਲ ਜਾਂਦਾ ਏ। ਸਤਵਿੰਦਰ ਰੇਤ ਵਾਂਗ ਸਮਾਂ ਖਿਸਕੀ ਜਾਂਦਾ ਏ।

ਸੱਤੀ ਸਮਾਂ ਕਿਥੇ ਹਵਾ ਵਾਂਗ ਉੱਡੀ ਜਾਂਦਾ ਏ? ਖਿਸਕੀ ਜਾਂਦੇ ਸਮੇਂ ਨੂੰ ਬੰਦਾ ਤੱਕੀ ਹੀ ਜਾਂਦਾ ਏ।

ਜੋ ਬੰਦਾ ਸਮੇਂ ਦੀ ਕਦਰ ਦਾ ਮੁੱਲ ਪਾਉਂਦਾ ਏ। ਉਹ ਸਮੇਂ ਦੇ ਨਾਲ ਕਾਮਯਾਬ ਜ਼ਰੂਰ ਹੁੰਦਾ ਏ।

 ਗਿਆ ਵੇਲਾਂ ਡਾਹੀ ਨਾਂ ਦੇਵੇ ਹੱਥ ਨਾਂ ਆਉਂਦਾ ਏ। ਹਰ ਕੋਈ ਆਉਂਦੇ ਸਮੇਂ ਨੂੰ ਮੁਬਾਰਕ ਬਾਦ ਦਿੰਦਾ ਏ।

ਬੰਦਾ ਹੱਥ ਮਲਦਾ ਸਮੇਂ ਲੰਘੇ ਉੱਤੇ ਪਛਤਾਉਂਦਾ ਏ। ਬੰਦਾ ਫਿਰ ਵੀ ਬਹਿ ਖੜ੍ਹ ਕੇ ਸਮਾਂ ਲੰਘਾਉਂਦਾ ਏ।

print
Share Button
Print Friendly, PDF & Email

Leave a Reply

Your email address will not be published. Required fields are marked *