-ਖ਼ਰੀਆਂ ਗੱਲਾਂ-

ss1

-ਖ਼ਰੀਆਂ ਗੱਲਾਂ-

ਅੱਜ-ਕੱਲ ਧਰਮ ਦੇ ਨਾਂਅ ‘ਤੇ ਖੁੱਲ ਗਈਆਂ ਦੁਕਾਨਾਂ,
ਕਲਯੁੱਗ ਦਾ ਭਾਈ ਆ ਗਿਆ ਜਮਾਨਾ,
ਇੱਕ ਗੁਰੂ ਤੇ ਇੱਕ ਹੀ ਬਾਣੀ,
ਸਮਝ ਨਹੀਂ ਆਉਂਦੀ ਕਿਉਂਕਿ ਸੋਚ ਵੱਖੋ-ਵੱਖ ਰੱਖਣ ਪ੍ਰਾਣੀ,
ਪਤਾ ਨਹੀਂ ਕਿਹੜਾ ਇਹਨਾਂ ਨੂੰ ਰਾਜ ਚਾਹੀਦਾ ਕੀਹਦੇ ਪਿੱਛੇ ਲੜਦੇ ਨੇ,
ਅੱਜਕੱਲ ਪ੍ਰਚਾਰ ਘੱਟ ਤੇ ਬਾਬੇ ਇੱਕ ਦੂਜੇ ‘ਤੇ ਟਿੱਪਣੀ ਜ਼ਿਆਦਾ ਕਰਦੇ ਨੇ,
ਕੀ ਸਿਖੂਗੀ ਨਵੀਂ ਪੀੜੀ ਸਾਡੀ ਸਿੱਖ ‘ਤੇ ਕਰੇ ਸਿੱਖ ਵਾਰ ਕੀ ਏ ਬਹਾਦਰੀ ਤੁਹਾਡੀ,
ਗੁਰੂਆਂ ਸਾਡਿਆਂ ਜੁਲਮ ਨੂੰ ਰੋਕਣ ਲਈ ਹਥਿਆਰ ਸੀ ਚੁੱਕਿਆ,
ਤੁਸੀਂ ਕੀ ਕਰਨੀ ਮਾਸੂਮ ਦੀ ਰੱਖਿਆ, ਜੋ ਆਪਸ ਵਿੱਚ ਹੀ ਮਾਰਦੇ ਨੇ,
ਅੱਜਕੱਲ ਪ੍ਰਚਾਰ ਘੱਟ ਤੇ ਬਾਬੇ ਇੱਕ ਦੂਜੇ ‘ਤੇ ਟਿੱਪਣੀ ਜ਼ਿਆਦਾ ਕਰਦੇ ਨੇ,
ਨਾ ਭੁੱਲੋ ਸਾਡੇ ਗੁਰੂਆਂ ਦੀ ਕੁਰਬਾਨੀ ਨੂੰ,
ਇੱਕਜੁਟ ਹੋ ਕੇ ਦੱਸੋ ਇਤਿਹਾਸ ਸਾਡੀ ਨੌਜਵਾਨੀ ਨੂੰ,
ਉਧੋਕੇ ਦੇ ਭੁਪਿੰਦਰਾ ਕੁਝ ਸ਼ਰਾਰਤੀ ਜੋ ਚੰਗਿਆਂ ਨੂੰ ਵੀ ਬਦਨਾਮ ਕਰਦੇ ਨੇ,
ਅੱਜ ਕੱਲ ਪ੍ਰਚਾਰ ਘੱਟ ਤੇ ਬਾਬੇ ਇੱਕ ਦੂਜੇ ‘ਤੇ ਟਿੱਪਣੀ ਜ਼ਿਆਦਾ ਕਰਦੇ ਨੇ,

photo

ਲੇਖਕ: ਭੁਪਿੰਦਰ ਸੰਧੂ ਉਧੋਕੇ।

ਸੰਪਰਕ: 90155-15555

print
Share Button
Print Friendly, PDF & Email

Leave a Reply

Your email address will not be published. Required fields are marked *