ਹਨੀ ਸਿੰਘ ਦੀ ਧਮਾਕੇਦਾਰ ਵਾਪਸੀ

ss1

ਹਨੀ ਸਿੰਘ ਦੀ ਧਮਾਕੇਦਾਰ ਵਾਪਸੀ

Honey singh come back with his superhit songਫੇਮਸ ਰੈਪਰ ਯੋ ਯੋ ਹਨੀ ਸਿੰਘ ਦੇ ਨਵੇਂ ਗੀਤ ਦਾ ਇੰਤਜ਼ਾਰ ਉਨ੍ਹਾਂ ਦੇ ਫੈਨ ਬੇਸਬਰੀ ਨਾਲ ਕਰ ਰਹੇ ਸਨ। ਹੁਣ ਇਹ ਇੰਤਜ਼ਾਰ ਖਤਮ ਹੋ ਗਿਆ ਹੈ। ਬੀਮਾਰੀ ਤੋਂ ਬਾਅਦ ਹਨੀ ਸਿੰਘ ਦਾ ਪਹਿਲਾ ਗੀਤ ਆਖਿਰਕਾਰ ਲਾਂਚ ਹੋ ਗਿਆ ।ਦੱਸ ਦੇਈਏ ਕਿ 2015 ਵਿੱਚ ਬਾਈਪੋਲਰ ਡਿਸਆਡਰ ਦੇ ਕਾਰਨ ਹਨੀ ਸਿੰਘ ਨੇ ਗੀਤ ਛੱਡ ਦਿੱਤਾ ਸੀ।
ਦੋ ਸਾਲ ਬਾਅਦ ਹਨੀ ਸਿੰਘ ਇੱਕ ਵਾਰ ਫਿਰ ਬਾਲੀਵੁੱਡ ਗੀਤ ਦੇ ਨਾਲ ਵਾਪਿਸ ਆਏ ਹਨ। ਇਸ ਗੀਤ ਨੂੰ ਤਿੰਨ ਲੱਖ ਤੋਂ ਜ਼ਿਆਦਾ ਵਿਊ ਮਿਲ ਚੁੱਕੇ ਹਨ। ਹਨੀ ਸਿੰਘ ਨੇ ਕਾਰਤਿਕ ਆਰਿਅਨ ਦੀ ਫਿਲਮ ‘ਸੋਨੂ ਜੇ ਟੀਟੂ ਕੀ ਸਵੀਟੀ’ ਦੇ ਲਈ ‘ਦਿਲ ਚੋਰੀ ਸਾਡਾ ਹੋ ਗਿਆ’ ਗੀਤ ਗਾਇਆ ਹੈ। ਇਹ ਇੱਕ ਪਾਰਟੀ ਨੰਬਰ ਹੈ ਜੋ ਪੰਜਾਬੀ ਸਿੰਗਰ ਹੰਸ ਰਾਜ ਦੇ ਗੀਤ ਦਾ ਰੀਮੇਕ ਹੈ। ਇਸ ਗੀਤ ਦੇ ਬੋਲ ਤੁਹਾਨੂੰ ਹਸਾਉਣ ਵਿੱਚ ਮਜ਼ਬੂਰ ਕਰ ਦੇਣਗੇ।
ਆਪਣੇ ਗੀਤ ਦੀ ਜਾਣਕਾਰੀ ਟਵਿੱਟਰ ‘ਤੇ ਦਿੰਦੇ ਹੋਏ ਹਨੀ ਸਿੰਘ ਨੇ ਲਿਖਿਆ ਹੈ ਆਖਿਰਕਾਰ ਤੁਹਾਡਾ ਇੰਤਜ਼ਾਰ ਖਤਮ ਹੋ ਗਿਆ ,ਇੱਥੇ ਮੌਜੂਦ ਹੈ ਮੇਰਾ ਭੰਗੜਾ ਸਾਂਗ ਹਿੰਦੀ ਫਿਊਜ਼ਨ ‘ਦਿਲ ਚੋਰੀ ਚੱਕ ਦੇ ਫੱਟੇ।ਹਨੀ ਸਿੰਘ ਦੇ ਇਸ ਰੈਪ ਦੀ ਲਿਰਿਕਸ ਵੀ ਜ਼ੋਰਦਾਰ ਹਨ, ਪੰਜਾਬੀ ਵੈਡਿੰਗ ਹੈ ਲੜਕੀਆਂ ਪਟਤੀ ਹੈ ਦਾਰੂ ਚਲਤੀ ਖੁਲੀ ਬੰਟਤੀ ਹੈ, ਦਾਰੂ ਚਲੀ ਹੈ ਤੋ ਦੂਰ ਤੱਕ ਜਾਏਗੀ,ਕੈਟਰਿੰਗ ਵਾਲੇ ਕੀ ਸ਼ਾਮਤ ਆਏਗੀ ,ਪੂਰਾ ਪੂਰਾ ਮਸਤੀ ਪਰ ਜੋਰ ਰਹੇਗਾ,ਜਿਤਨੀ ਚਾਹੇ ਪੀ ਲੋ ਕੋਈ ਕੁਛ ਨਹੀਂ ਕਹੇਗਾ।
ਬਾਲੀਵੁੱਡ ਵਿੱਚ ਵਾਪਸੀ ‘ਤੇ ਹਨੀ ਸਿੰਘ ਬਹੁਤ ਖੁਸ਼ ਹਨ ।ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਮੈਂ ਰਿਕਾਡਿੰਗ ਸਟੂਡਿਊ ਵਿੱਚ ਆ ਕੇ ਬਹੁਤ ਖੁਸ਼ ਹਾਂ ,ਉਨ੍ਹਾਂ ਨੇ ਫੈਨਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਨ ਉਹ ਬੀਮਾਰੀ ਤੋਂ ਬਾਹਰ ਆ ਪਾਏ ਹਨ ।ਫੈਨਜ਼ ਦੇ ਲਈ ਉਨ੍ਹਾਂ ਨੇ ਕਿਹਾ ਆਪਣੇ ਫੈਨਜ਼ ਦੇ ਲਈ ਨਵੇਂ ਗੀਤ ਲਿਆ ਕੇ ਮੈਂ ਬਹੁਤ ਖੁਸ਼ ਹਾਂ,ਮੈਂ ਉਨ੍ਹਾਂ ਨੁੰ ਆਪਣਾ ਬਹੁਤ ਸਾਰਾ ਪਿਆਰ ਦੇਣਾ ਚਾਹੁੰਦਾ ਹਾਂ ਕਿਉਂਕਿ ਉਨ੍ਹਾਂ ਨੇ ਮੇਰੇ ਗੀਤ ਲਈ ਬਹੁਤ ਇੰਤਜ਼ਾਰ ਕੀਤਾ।
ਹਨੀ ਸਿੰਘ ਨੇ ਲੁੰਗੀ ਡਾਂਸ ,ਚਾਰ ਬੋਤਲ ਵੋਡਕਾ ,ਬਲਿਊ ਆਈਜ਼ ਵਰਗੇ ਬੇਹਤਰੀਨ ਗੀਤ ਦਿੱਤੇ ਹਨ, ਪਰ ਬਾਈਪੋਲਰ ਡਿਸਆਡਰ ਦੇ ਕਾਰਨ ਉਨ੍ਹਾਂ ਨੇ ਗੀਤ ਲਿਖਣਾ ਛੱਡ ਦਿੱਤਾ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੈਂ ਸ਼ਰਾਬ ਦਾ ਆਦੀ ਸੀ ਇਸ ਲਈ ਇਹ ਬੀਮਾਰੀ ਹੋਰ ਵੱਧ ਗਈ।
ਜਦੋਂ ਉਹ ਅਚਾਨਕ ਗਾਇਬ ਹੋ ਗਏ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਡ੍ਰਗ ਓਵਰਡੋਜ਼ ਦੇ ਕਾਰਨ ਉਹ ਰਿਹੈਬ ਵਿੱਚ ਹਨ ਪਰ ਹਨੀ ਸਿੰਘ ਨੇ ਇੰਟਰਵਿਊ ਵਿੱਚ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਸੀ।ਉਨ੍ਹਾਂ ਨੇ ਦੱਸਿਆ ਸੀ ਕਿ 18 ਮਹੀਨੇ ਮੇਰੀ ਜ਼ਿੰਦਗੀ ਦੇ ਸਭ ਤੋਂ ਖਰਾਬ ਦਿਨ ਸਨ,ਮੈਂ ਕਿਸੇ ਨਾਲ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸੀ ,ਅਫਵਾਹ ਸੀ ਕਿ ਮੈਂ ਰਿਹੈਬ ਵਿੱਚ ਹਾਂ ,ਪਰ ਪੂਰੇ ਸਮੇਂ ਮੈਂ ਆਪਣੇ ਨੋਇਡਾ ਵਾਲੇ ਘਰ ਵਿੱਚ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *