ਸ਼ਹੀਦੀ ਜੋੜ ਮੇਲੇ’ ‘ਚ ਵਿਕੀ ਮਰ ਚੁੱਕੇ ਅੱਤਵਾਦੀ ਬੁਰਹਾਨ ਦੀ ਮੈਗਜ਼ੀਨ

ss1

ਸ਼ਹੀਦੀ ਜੋੜ ਮੇਲੇ’ ‘ਚ ਵਿਕੀ ਮਰ ਚੁੱਕੇ ਅੱਤਵਾਦੀ ਬੁਰਹਾਨ ਦੀ ਮੈਗਜ਼ੀਨ

ਪੰਜਾਬ ਦੇ ਫਤਿਹਗੜ੍ਹ ਸਾਹਿਬ ‘ਚ ਆਯੋਜਿਤ ‘ਸ਼ਹੀਦੀ ਜੋੜ ਮੇਲੇ’ ‘ਚ ਇਕ ਅਜਿਹੀ ਮੈਗਜ਼ੀਨ ਵਿਕਦੀ ਹੋਈ ਨਜ਼ਰ ਆਈ, ਜਿਸ ਦੇ ਕਵਰ ‘ਤੇ ਹਿਜਬੁੱਲ ਮੁੱਜਾਹੁਦੀਨ ਦੇ ਮਾਰੇ ਜਾ ਚੁੱਕੇ ਅੱਤਵਾਦੀ ਬੁਰਹਾਨ ਵਾਨੀ ਦੀ ਤਸਵੀਰ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰਕੇ ਪਤਾ ਲਾਵੇਗੀ ਕਿ ਕੀ ਕੋਈ ਦੇਸ਼ ਵਿਰੋਧੀ ਗਤੀਵਿਧੀ ਹੋਈ ਹੈ। ਫਤਿਹਗੜ੍ਹ ਸਾਹਿਬ ਦੇ ਦੌਰੇ ‘ਤੇ ਆਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੀਡੀਆ ਨੇ ਵਿਵਾਦਿਤ ਮੈਗਜ਼ੀਨ ਬਾਰੇ ਸਵਾਲ ਪੁੱਛਿਆ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਦੇਸ਼ ਵਿਰੋਧੀ ਗਤੀਵਿਧੀ ਹੋਈ ਹੋਵੇਗੀ ਤਾਂ ਪੁਲਸ ਮਾਮਲੇ ਦੀ ਜਾਂਚ ਕਰੇਗੀ। 42 ਪੰਨਿਆਂ ਦੀ ਇਸ ਮੈਗਜ਼ੀਨ ‘ਚ ਅੱਤਵਾਦੀ ਸਗੰਠਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ‘ਤੇ ਲੇਖ ਅਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ‘ਚ ਦੋਸ਼ੀ ਕਰਾਰ ਦਿੱਤੇ ਗਏ ਜਗਤਾਰ ਸਿੰਘ ਹਵਾਰਾ ਦੀ ਤਸਵੀਰ ਵੀ ਪ੍ਰਕਾਸ਼ਿਤ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ 25 ਦਸੰਬਰ ਤੋਂ ਸ਼ੁਰੂ ਹੋਇਆ ‘ਸ਼ਹੀਦੀ ਜੋੜ ਮੇਲਾ’ 27 ਦਸੰਬਰ ਨੂੰ ਖਤਮ ਹੋਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *