ਨਹਿਰ `ਚ ਡੁੱਬ ਕੇ ਮਰਨ ਵਾਲੇ ਨੌਜਵਾਨਾ ਦਾ ਕੀਤਾ ਅੱਜ ਸੰਸਕਾਰ

ss1

ਨਹਿਰ `ਚ ਡੁੱਬ ਕੇ ਮਰਨ ਵਾਲੇ ਨੌਜਵਾਨਾ ਦਾ ਕੀਤਾ ਅੱਜ ਸੰਸਕਾਰ

ਸੰਗਰੂਰ/ਛਾਜਲੀ 28 ਮਈ (ਕੁਲਵੰਤ ਛਾਜਲੀ) ਇੱਥੋ ਨਜਦੀਕੀ ਪੈਂਦੇ ਪਿੰਡ ਮਹਿਲਾਂ ਚੌਂਕ ਵਿਖੇ ਬੀਤੇ ਦਿਨ ਦੋ ਨੌਜਵਾਨ ਜਤਿੰਦਰ ਕੁਮਾਰ 22 ਸਾਲ,ਅਰਸ਼ਦੀਪ ਸਿੰਘ 17 ਸਾਲਾ ਦੀ ਸੂਲਰ ਘਰਾਟ ਘੱਗਰ ਬ੍ਰਾਂਚ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ।ਇਹਨਾਂ ਨੌਜਵਾਨਾ ਦੀਆ ਲਾਸਾ ਪੋਸਟ ਮਾਟਰਮ ਤੋ ਬਾਅਦ ਅੱਜ ਸੰਸਕਾਰ ਕੀਤਾ ਗਿਆ।ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕਰਨ ਪਹੁੰਚੇ ਕਾਂਗਰਸ ਪਾਰਟੀ ਤੋ ਹਲਕਾ ਦਿੜਬਾ ਦੇ ਇੰਨਚਾਰਜ ਮਾ: ਅਜੈਬ ਸਿੰਘ ਰਟੋਲ ਉਨਾਂ ਨਾਲ ਕਿਸਾਨ ਸੈਲ ਸੰਗਰੂਰ ਦੇ ਹਰਜੀਤ ਸਿੰਘ ਦੁੱਲਟ ,ਹਰਦੇਵ ਸਿੰਘ ਬਿਰਖੂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।ਅਰਸ਼ਦੀਪ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਬੜੇ ਦੁੱਖੀ ਭਰੇ ਮਨ ਨਾਲ ਦੱਸਿਆ ਕੀ ਮੇਰਾ ਪੁੱਤਰ ਸਾਡੇ ਬੁਢਾਪੇ ਦਾ ਇੱਕੋ ਇੱਕ ਸਹਾਰਾ ਸੀ।ਇਸ ਦੀ ਮੌਤ ਹੋ ਜਾਣ ਤੇ ਸਾਨੂੰ ਦੁਨੀਆ ਕੁਝ ਦਿਖਾਈ ਨਹੀ ਦੇ ਰਿਹਾ।ਚੰਦਰਾ ਸਾਡੇ ਬੁਢਾਪੇ ਦਾ ਸਹਾਰਾ ਬਣਨ ਦੀ ਬਜਾਏ ਸਾਨੂੰ ਸਾਰੀ ਉਮਰ ਇਕੱਲਿਆ ਰੋਣ ਲਈ ਛੱਡ ਕੇ ਸਦਾ ਤੁਰ ਗਿਆ।

print
Share Button
Print Friendly, PDF & Email