ਮਾਤਾ ਰਾਮਾਬਾਈ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਸਮਾਰੋਹ

ss1

ਮਾਤਾ ਰਾਮਾਬਾਈ ਅੰਬੇਡਕਰ ਜੀ ਨੂੰ ਸ਼ਰਧਾਂਜਲੀ ਸਮਾਰੋਹ

ਪਟਿਆਲਾ, ਮਈ (ਪ.ਪ.): ਪ੍ਰੋਗੈ੍ਰਸਿਵ ਫੋਰਮ, ਪੰਜਾਬ (ਪਟਿਆਲਾ) ਅਤੇ ਸਮੂਹ ਅੰਬੇਡਕਰਵਾਦੀ ਕਰਮਚਾਰੀ ਅਤੇ ਅਗਾਂਹਵਧੁ ਸਮਾਜਿਕ ਜਥੇਬੰਦੀਆਂ ਵੱਲੋਂ ਅੱਜ ਮਾਤਾ ਰਾਮਾਬਾਈ ਅੰਬੇਡਕਰ ਜੀ ਦੀ 81ਵੀਂ ਬਰਸੀ ਸ਼ਰਧਾ ਪੂਰਵਕ ਬੱਸ ਸਟੈਂਡ, ਪਟਿਆਲਾ ਦੇ ਸਾਹਮਣੇ ਬਣੇ ਅੰਡਬੇਕਰ ਪਾਰਕ ਵਿੱਚ ਮਨਾਈ ਗਈ। ਇਸ ਮੌਕੇ ਵੱਖ-ਵੱਖ ਜੱਥੇਬੰਦੀਆਂ ਦੇ ਵਿਦਵਾਨਾਂ ਵੱਲੋਂ ਮਾਤਾ ਰਾਮਾਬਾਈ ਜੀ ਦੇ ਜੀਵਨ ਸੰਘਰਸ਼ `ਤੇ ਰੋਸ਼ਨੀ ਪਾਉਂਦੇ ਹੋਏ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸੰਸਾਰ ਦੇ
ਨੰਬਰ ਇੱਕ ਵਿਦਵਾਨ, ਯੁੱਗ ਪਰਿਵਰਤਕ ਪੁਰਸ਼ ਬਣਾਉਣ ਵਿੱਚ ਮਾਤਾ ਰਾਮਾਬਾਈ ਅੰਬੇਡਕਰ ਜੀ ਦਾ ਬਹਤੁ ਵੱਡਾ ਯੋਗਦਾਨ ਸੀ। ਇਥੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਮਾਤਾ ਰਾਮਾਬਾਈ ਜੀ ਇੱਕ ਤਿਆਗ/ਬਲਿਦਾਨ ਦੀ ਮੂਰਤ ਸਨ। ਉਹਨਾਂ ਦੇ ਤਿਆਗ ਸਦਕਾ ਹੀ ਬਾਬਾ ਸਾਹਿਬ ਨੇ ਦੁਨੀਆਂ ਨੂੰ ਬਹੁਤ ਕੁਝ ਕਰ ਵਿਖਾਇਆ। ਮਾਤਾ ਜੀ ਹਮੇਸ਼ਾ ਬਾਬਾ ਸਾਹਿਬ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਰਹੇ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੱਲੋਂ ਵਰਣ-ਵਿਵਸਥਾ ਨੂੰ ਖ਼ਤਮ ਕਰਨ ਲਈ ਅਤੇ ਦੱਬੇ-ਕੁੱਚਲੇ ਲੋਕਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਕੀਤੇ ਗਏ ਸੰਘਰਸ਼ ਦੌਰਾਨ ਬਿਮਾਰੀ ਕਾਰਨ ਇਲਾਜ ਤੋਂ ਵਾਂਝੇਂ ਉਨ੍ਹਾਂ ਦੇ ਚਾਰ ਬੱਚਿਆਂ ਦੀ ਮੌਤ ਹੋ ਗਈ ਪਰ ਇਸ ਦੇ ਬਾਵਜੂਦ ਵੀ ਮਾਤਾ ਜੀ ਅਤੇ ਬਾਬਾ ਸਾਹਿਬ ਜੀ ਨੇ ਆਪਣੇ ਆਪ ਨੂੰ ਅਡੌਲ ਰੱਖਿਆ ਅਤੇ ਸੰਘਰਸ਼ ਜਾਰੀ ਰੱਖਿਆ। ਜਿਸ ਦੇ ਫਲਸਵਰੂਪ ਅੱਜ ਅਸੀਂ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ/ਤਿਆਗ ਕਾਰਨ ਆਜ਼ਾਦੀ ਮਾਣ ਰਹੇ ਹਾਂ।

print
Share Button
Print Friendly, PDF & Email

Leave a Reply

Your email address will not be published. Required fields are marked *