ਨਸ਼ੀਲੇ ਕੈਪਸੂਲਾਂ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਗ੍ਰਿਫਤਾਰ

ss1

ਨਸ਼ੀਲੇ ਕੈਪਸੂਲਾਂ ਤੇ ਨਸ਼ੀਲੀਆਂ ਗੋਲੀਆਂ ਸਮੇਤ 3 ਗ੍ਰਿਫਤਾਰ

ਥਾਣਾ ਰੰਗੜ ਨੰਗਲ ਦੀ ਪੁਲਸ ਨੇ ਨਸ਼ੀਲੇ ਕੈਪਸੂਲ ਤੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਏ. ਐੱਸ. ਆਈ. ਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਥੀਆਂ ਸਮੇਤ ਦੌਰਾਨੇ ਗਸ਼ਤ ਹਰਜੀਤ ਸਿੰਘ ਪੁੱਤਰ ਝਿਰਮਲ ਸਿੰਘ ਵਾਸੀ ਸਿਧਵਾਂ ਥਾਣਾ ਘੁਮਾਣ ਨੂੰ 60 ਨਸ਼ੀਲੇ ਕੈਪਸੂਲ ਤੇ 90 ਨਸ਼ੀਲੀਆਂ ਗੋਲੀਆਂ ਬਰਾਮਦ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਅਤੇ ਇਸਦੇ ਵਿਰੁੱਧ ਥਾਣਾ ਰੰਗੜ ਨੰਗਲ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ, ਥਾਣਾ ਘੁਮਾਣ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ 140 ਨਸ਼ੀਲੇ ਕੈਪਸੂਲ ਤੇ 40 ਨਸ਼ੀਲੀਆਂ ਗੋਲੀਆਂ ਸਮੇਤ ਲਖਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਸਿਧਵਾਂ ਚੱਕ ਹਾਲ ਵਾਸੀ ਦਕੋਹਾ ਰੋਡ ਘੁਮਾਣ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਸਦੇ ਵਿਰੁੱਧ ਥਾਣਾ ਘੁਮਾਣ ਵਿਖੇ ਮਾਮਲਾ ਦਰਜ ਕਰ ਲਿਆ ਹੈ।
ਉਧਰ, ਥਾਣਾ ਡੇਰਾ ਬਾਬਾ ਨਾਨਕ ਦੇ ਐੱਸ. ਆਈ. ਸੁਰਜੀਤ ਰਾਜ ਨੇ ਦੌਰਾਨੇ ਗਸ਼ਤ ਟੀ. ਪੁਆਇੰਟ ਸਹਿਜਾਦਾ ਮੋੜ ਤੋਂ ਜਰਨੈਲ ਸਿੰਘ ਪੁੱਤਰ ਸੱਤਪਾਲ ਵਾਸੀ ਧਰਮਕੋਟ ਰੰਧਾਵਾ ਡੇਰਾ ਬਾਬਾ ਨਾਨਕ ਨੂੰ 80 ਨਸ਼ੀਲੇ ਕੈਪਸੂਲ ਬਰਾਮਦ ਕਰ ਕੇ ਗ੍ਰਿਫਤਾਰ ਕੀਤਾ ਹੈ ਤੇ ਇਸਦੇ ਵਿਰੁੱਧ ਥਾਣਾ ਡੇਰਾ ਬਾਬਾ ਨਾਨਕ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *