ਖ਼ੁਫ਼ੀਆ ਏਜੰਸੀ ਦੀ ਇਮਾਰਤ ਕੋਲ ਆਤਮਘਾਤੀ ਹਮਲਾ, 6 ਮੌਤਾਂ

ss1

ਖ਼ੁਫ਼ੀਆ ਏਜੰਸੀ ਦੀ ਇਮਾਰਤ ਕੋਲ ਆਤਮਘਾਤੀ ਹਮਲਾ, 6 ਮੌਤਾਂ

ਅਫ਼ਗਾਨਿਸਤਾਨ ਦੀ ਖ਼ੁਫ਼ੀਆ ਏਜੰਸੀ ਦੀ ਇਮਾਰਤ ਕੋਲ ਪੈਦਲ ਆਏ ਇਕ ਆਤਮਘਾਤੀ ਹਮਲਾਵਰ ਨੇ ਆਪਣੇ-ਆਪ ਨੂੰ ਉਡਾ ਲਿਆ, ਜਿਸ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਲਈ ਹੈ। ਹਮਲਾਵਰ ਨੇ ਉਸ ਸਮੇਂ ਹਮਲਾ ਕੀਤਾ ਜਦੋਂ ਲੋਕ ਦਫ਼ਤਰਾਂ ਨੂੰ ਪਹੁੰਚ ਰਹੇ ਸਨ।

ਜ਼ਿਕਰਯੋਗ ਹੈ ਕਿ ਕਰੀਬ ਹਫ਼ਤਾ ਪਹਿਲਾਂ ਹੀ ਅਫ਼ਗਾਨਿਸਤਾਨ ਦੀ ਰਾਜਧਾਨੀ ‘ਚ ਸਥਿਤ ਐਨ.ਡੀ.ਐਸ. ਸਿਖਲਾਈ ਸੈਂਟਰ ‘ਤੇ ਹਮਲਾ ਹੋਇਆ ਸੀ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਾਜਿਬ ਦਾਨਿਸ਼ ਨੇ ਦੱਸਿਆ ਕਿ 6 ਆਮ ਨਾਗਰਿਕਾਂ ਦੀ ਮੌਤ ਹੋਈ ਹੈ, ਜੋ ਕਿ ਇਕ ਕਾਰ ਵਿਚ ਸਵਾਰ ਸਨ। ਇਨ੍ਹਾਂ ਤੋਂ ਇਲਾਵਾ ਤਿੰਨ ਹੋਰ ਲੋਕ ਜ਼ਖ਼ਮੀ ਹੋਏ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *