ਹਰਦੀਪ ਸ਼ੇਰਾ, ਰਮਨਦੀਪ ਅਤੇ ਜੱਗੀ ਜੌਹਲ ਨੂੰ ਅਦਾਲਤ ਨੇ ਮੁੜ ਰਿਮਾਂਡ ‘ਤੇ ਭੇਜਿਆ

ss1

ਹਰਦੀਪ ਸ਼ੇਰਾ, ਰਮਨਦੀਪ ਅਤੇ ਜੱਗੀ ਜੌਹਲ ਨੂੰ ਅਦਾਲਤ ਨੇ ਮੁੜ ਰਿਮਾਂਡ ‘ਤੇ ਭੇਜਿਆ

punjab ਕੌਮੀ ਜਾਂਚ ਏਜੰਸੀ ਯਾਨਿ ਕਿ ਐਨਆਈਏ ਵੱਲੋਂ ਅੱਜ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ, ਤਲਜੀਤ ਸਿੰਘ ਜਿੰਮੀ ਅਤੇ ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਰ ਨੂੰ ਮੋਹਾਲੀ ਐਨਆਈਐ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਹਰਦੀਪ ਸ਼ੇਰਾ, ਰਮਨਦੀਪ ਅਤੇ ਜੱਗੀ ਜੌਹਲ ਨੂੰ 2 ਜਨਵਰੀ ਤੱਕ ਮੁੜ ਰਿਮਾਂਡ ਉਤੇ ਭੇਜਿਆ ਗਿਆ ਹੈ। ਓਧਰ ਜਿੰਮੀ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ 20 ਜਨਵਰੀ ਤੱਕ ਨਿਆਇਕ ਹਿਰਾਸਤ ਵਿੱਚ ਭੇਜਿਆ ਹੈ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਮੁੜ ਤੋਂ ਰਿਮਾਂਡ ਦਾ ਕਰੜਾ ਵਿਰੋਧ ਕੀਤਾ ਅਤੇ ਇਨ੍ਹਾਂ ਸਭ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਇਲਜਾਮ ਲਗਾਇਆ।
ਹਿੰਦੂ ਨੇਤਾਵਾਂ ਦੇ ਟਾਰਗੈੱਟ ਕਿਲਿੰਗ ਮਾਮਲੇ ਵਿਚ ਪੁਲਿਸ ਨੇ ਮੁੱਖ ਦੋਸ਼ੀ ਜਗਤਾਰ ਸਿੰਘ ਜੌਹਲ ਅਤੇ ਤਲਜੀਤ ਸਿੰਘ ਜਿੰਮੀ ਨੂੰ ਕੁਝ ਸਮਾਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਸੀ। ਇਸ ਰਿਮਾਂਡ ਦੌਰਾਨ ਉਸ ਕੋਲੋਂ ਕਈ ਸਾਰੇ ਖ਼ੁਲਾਸੇ ਹੋਏ। ਜਿਨ੍ਹਾਂ ਦੇ ਆਧਾਰ ‘ਤੇ ਪੁਲਿਸ ਨੂੰ ਇਸ ਕੇਸ ਦੀਆਂ ਹੋਰ ਪਰਤਾਂ ਖੋਲ੍ਹਣ ਵਿਚ ਕਾਫ਼ੀ ਸਫ਼ਲਤਾ ਹਾਸਲ ਹੋਈ। ਇਸ ਦੇ ਨਾਲ ਹੀ ਹੁਣ ਇੱਕ ਨਿੱਜੀ ਚੈਨਲ ‘ਤੇ ਜਗਤਾਰ ਸਿੰਘ ਜੌਹਲ ਅਤੇ ਜਿੰਮੀ ਨੇ ਆਪਣਾ ਕਬੂਲਨਾਮਾ ਕੀਤਾ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਕਰ ਰਹੀ ਹੈ।
ਜਗਤਾਰ ਸਿੰਘ ਜੌਹਲ ਨੇ ਆਪਣੇ ਕਬੂਲਨਾਮੇ ਵਿਚ ਕਿਹਾ ਹੈ ਕਿ ਸਭ ਤੋਂ ਪਹਿਲਾਂ ਮੇਰਾ ਕੰਟੈਕਟ ਹਰਮੀਤ ਸਿੰਘ ਪੀਐੱਚਡੀ ਦੇ ਨਾਲ ਹੁੰਦਾ ਹੈ।, ਜਿਸ ਦਾ ਮੈਨੂੰ ਫ਼ੋਨ ਆਇਆ ਸੀ। ਉਸ ਨੇ ਕਿਹਾ ਸੀ ਕਿ ਮੈਂ ਜਨਮ ਅਸਥਾਨ ਤੋਂ ਬੋਲ ਰਿਹਾ ਹਾਂ। ਮਤਲਬ ਕਿ ਨਾਨਕਾਣਾ ਸਾਹਿਬ ਤੋਂ। ਇੱਕ ਵਾਰ ਉਸ ਨੇ ਆਪਣੀ ਐੱਮਐੱਸਐੱਨ ਦੀ ਆਈਡੀ ਭੇਜੀ ਸੀ, ਪਹਿਲਾਂ ਚੈਟਿੰਗ ਆਮ ਤੌਰ ‘ਤੇ ਹੁੰਦੀ ਸੀ ਜਿਸ ‘ਤੇ ਉਹ ਆਪਣੇ ਬਾਰੇ ਦੱਸਦਾ ਰਹਿੰਦਾ ਸੀ। ਇਸ ਵਿਚ ਉਸ ਨੇ ਦੱਸਿਆ ਸੀ ਕਿ ਉਹ ਇੱਥੇ ਵਧਾਵਾ ਸਿੰਘ ਦੇ ਨਾਲ ਰਹਿ ਰਿਹਾ ਹੈ ਅਤੇ ਬਾਕੀ ਜੋ ਪਾਕਿਸਤਾਨ ਵਿਚ ਲੀਡਰ ਰਹਿ ਰਹੇ ਹਨ, ਉਨ੍ਹਾਂ ਦੀ ਆਪਸ ਵਿਚ ਬਣਦੀ ਨਹੀਂ ਹੈ। ਇਸੇ ਤਰ੍ਹਾਂ ਉਸ ਨੇ ਇਹ ਵੀ ਜ਼ਿਕਰ ਕੀਤਾ ਸੀ ਕਿ ਉਹ ਗੁਰਸ਼ਰਨਬੀਰ ਹੋਰਾਂ ਨੂੰ ਵੀ ਜਾਣਦਾ ਹੈ।
ਥੋੜ੍ਹੇ ਦਿਨਾਂ ਬਾਅਦ ਗੁਰਸ਼ਰਨਬੀਰ ਦਾ ਮੈਨੂੰ ਫ਼ੋਨ ਆਇਆ। ਉਸ ਨੇ ਫ਼ੋਨ ‘ਤੇ ਕਿਹਾ ਕਿ ਅਸੀਂ ਤੇਰੇ ਸ਼ਹਿਰ ਦੇ ਲਾਗੇ ਹਾਂ ਅਤੇ ਤੈਨੂੰ ਮਿਲਣਾ ਚਾਹੁੰਦੇ ਹਾਂ। ਮੈਂ ਉਨ੍ਹਾਂ ਨੂੰ ਕਿਹਾ ਕਿ ਆਪਾਂ ਅਗਲੇ ਦਿਨ ਗੁਰਦੁਆਰਾ ਸਾਹਿਬ ਵਿਚ ਮਿਲ ਲਵਾਂਗੇ। ਅਗਲੇ ਦਿਨ ਮੈਂ ਗੁਰਸ਼ਰਨਬੀਰ ਨੂੰ ਮਿਲਣ ਗਿਆ ਅਤੇ ਉਸ ਨਾਲ ਤਿੰਨ ਜਣੇ ਹੋਰ ਵੀ ਸਨ, ਜਿਨ੍ਹਾਂ ਦੇ ਨਾਂਅ ਅੰਮ੍ਰਿਤਵਰ ਜੋ ਉਸ ਦਾ ਵੱਡਾ ਭਰਾ ਹੈ, ਮਾਰਕ ਅਤੇ ਸੁੱਖ ਸਨ। ਇਹ ਚਾਰੇ ਜਣੇ ਗੁਰਦੁਆਰਾ ਸਾਹਿਬ ਵਿਖੇ ਮਿਲੇ ਸਨ ਪਹਿਲੀ ਵਾਰ। ਇਸ ਦੌਰਾਨ ਜ਼ਿਆਦਾ ਗੱਲਬਾਤ ਗੁਰਸ਼ਰਨਬੀਰ ਨਾਲ ਹੀ ਹੋਈ ਸੀ।
ਜਗਤਾਰ ਨੇ ਨਿੱਜੀ ਚੈਨਲ ‘ਤੇ ਕੀਤੇ ਆਪਣੇ ਕਬੂਲਨਾਮੇ ਵਿਚ ਦੱਸਿਆ ਕਿ ਉਨ੍ਹਾਂ ਨੇ ਮੇਰੀ ਇਸ ਗੱਲੋਂ ਤਾਰੀਫ਼ ਕੀਤੀ ਕਿ ਤੂੰ ਆਰਟੀਕਲ ਲਿਖਦਾ ਹੈਂ, ਟਰਾਂਸਲੇਟ ਕਰਦਾ ਹੈ, ਵਧੀਆ ਕੰਮ ਕਰਦੈਂ। ਅੱਗੇ ਵਾਸਤੇ ਵੀ ਆਪਾਂ ਮਿਲਿਆ ਕਰਾਂਗੇ। ਉਸ ਤੋਂ ਬਾਅਦ ਅਸੀਂ ਬਾਹਰ ਨੂੰ ਖਾਣ-ਪੀਣ ਲਈ ਚਲੇ ਗਏ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅਸੀਂ ਬਾਹਰੋਂ ਨਹੀਂ ਖਾਂਦੇ ਪਰ ਗੁਰਦੁਆਰਾ ਸਾਹਿਬ ਵਿਚ ਵੀ ਲੰਗਰ ਦਾ ਪ੍ਰਬੰਧ ਨਹੀਂ ਸੀ। ਇਸ ਇਸ ਕਰਕੇ ਮੈਂ ਉਨ੍ਹਾਂ ਨੂੰ ਘਰੇ ਲੈ ਗਿਆ। ਘਰ ਫ਼ੋਨ ਕਰਕੇ ਦੱਸ ਦਿੱਤਾ ਸੀ ਕਿ ਬਾਹਰੋਂ ਮਹਿਮਾਨ ਆ ਰਹੇ ਹਨ, ਰੋਟੀ ਪਾਣੀ ਦਾ ਪ੍ਰਬੰਧ ਕਰ ਦਿਓ।

print
Share Button
Print Friendly, PDF & Email