14 ਕਿਲੇ ਬਣੇ ਪੱਕੇ ਖਾਲ ਦੀ ਜਾਂਚ ਚ ਜੁਟੇ ਅਧਿਕਾਰੀ

ss1

14 ਕਿਲੇ ਬਣੇ ਪੱਕੇ ਖਾਲ ਦੀ ਜਾਂਚ ਚ ਜੁਟੇ ਅਧਿਕਾਰੀ
ਮੀਡੀਆ ਚ ਪ੍ਰਕਾਸ਼ਿਤ ਖਬਰਾਂ ਤੋ ਬਾਅਦ ਜਾਗਿਆ ਪ੍ਰਸ਼ਾਸ਼ਨ
ਪਿੰਡ ਵਾਸੀ ਜਾਂਚ ਅਧਿਕਾਰੀਆਂ ਤੋ ਸੰਤੁਸ਼ਟ ਨਹੀ ਜਾਪੇ
ਪਿੰਡ ਦਸੌਧੀਆਂ ਵਿਖੇ ਕਿਸਾਨਾਂ ਦੇ ਗਲਤ ਬਣਾਏ ਖਾਲ ਨੂੰ ਮੁੜ ਤੋ ਠੀਕ ਨਾ ਕੀਤਾ ਤਾਂ ਸ਼ੰਘਰਸ ਕਰਾਂਗੇ:ਨਿਰਮਲ ਝੰਡੂਕਾ
ਕਿਸਾਨਾਂ ਦੀ ਮੁਸ਼ਕਿਲ ਹੱਲ ਕਰਨ ਲਈ ਕੋਸਿਸ ਕਰ ਰਹੇ ਹਾਂ:ਐਕਸ਼ਨ ਗਰਗ

1-10
ਸਰਦੂਲਗੜ੍ਹ 1 ਮਈ (ਗੁਰਜੀਤ ਸ਼ੀਂਹ) ਪਿੰਡ ਦਸੌਧੀਆ ਵਿਖੇ ਬਣਾਏ ਗਏ ਗਲਤ ਪੱਕੇ ਨਹਿਰੀ ਖਾਲ ਨਾਲ ਕਿਸਾਨਾਂ ਦੀ ਫਸਲ ਦੀ ਸਿੰਚਾਈ ਨਾ ਹੋਣ ਕਰਕੇ ਕਿਸਾਨ ਪ੍ਰੇਸ਼ਾਨ ਹੋ ਰਹੇ ਹਨ।ਉੱਥੇ ਇਸ ਨੂੰ ਹੱਲ ਕਰਨ ਲਈ ਸੰਬੰਧਤ ਵਿਭਾਗ ਦੇ ਉਹੀ ਅਫਸਰ ਇਸ ਦੀ ਮੁੜ ਤੋ ਜਾਂਚ ਕਰਨ ਲਈ ਪਿਛਲ਼ੇ ਤਿੰਨ ਦਿਨਾਂ ਤੋ ਲੱਗੇ ਹੋਏ ਹਨ।ਜਿੰਨਾਂ ਨੇ ਇਹ ਖਾਲ ਤਿਆਰ ਕੀਤਾ ਹੈ।ਪਰ ਪੀੜਿਤ ਕਿਸਾਨ ਕਰ ਰਹੇ ਜਾਂਚ ਅਧਿਕਾਰੀਆਂ ਤੋ ਸੰਤੁਸ਼ਟ ਨਹੀ ਹਨ। ਉਹ ਇਸ ਖਾਲ ਦੀ ਜਾਂ ਕਿਸੇ ਹੋਰ ਅਧਿਕਾਰੀਆਂ ਤੋ ਕਰਵਾ ਕੇ ਆਪਣਾ ਮਸਲਾ ਹੱਲ ਕਰਨਾ ਚਾਹੁੰਦੇ ਹਨ।

ਮਹਿੰਦਰ ਸਿੰਘ ,ਬਿੱਕਰ ਸਿੰਘ, ਨੰਬਰਦਾਰ ਗੁਰਦੀਪ ਸਿੰਘ ,ਹਰਬੰਸ ਸਿੰਘ ਨੰਬਰਦਾਰ ,ਬਾਵਾ ਸਿੰਘ ,ਚਰਨਪਾਲ ਸਿੰਘ ,ਦਰਸ਼ਨ ਸਿੰਘ ,ਬਲਵਿੰਦਰ ਸਿੰਘ ਆਦਿ ਕਿਸਾਨਾਂ ਨੇ ਆਪਣਾ ਸਖਤ ਰੁੱਖ ਅਪਣਾਉਂਦਿਆਂ ਆਪਣੇ ਪ੍ਰੈਸ ਬਿਆਨ ਰਾਹੀ ਦੱੱਸਿਆ ਕਿ ਠੇਕੇਦਾਰ ਅਤੇ ਸੰਬੰਧਤ ਮਹਿਕਮੇ ਵੱਲੋ ਬਣਾਏ ਗਏ 14 ਕਿਲੇ ਲੰਬੇ ਖਾਲ ਨੂੰ ਠੇਕੇਦਾਰ ਨਾਲ ਮਿਲੀ ਭੁਗਤ ਕਰਕੇ ਘਟੀਆ ਮਟੀਰੀਅਲ ਲਗਾ ਕੇ ਜਿੱਥੇ ਮੋੋੋਟੀ ਕਮਾਈ ਕੀਤੀ ਹੈ।ਉੱਥੇ ਕਿਸਾਨਾਂ ਦਾ ਕੀਮਤੀ ਪੈਸਾ ਖਰਚ ਕਰਵਾ ਕੇ ਵੀ ਅੱਜ ਉਹ ਆਪਣੀ ਸੈਕੜੇ ਏਕੜ ਜਮੀਨ ਚ ਸਿੰਚਾਈ ਕਰਨ ਤੋ ਵਾਂਝੇ ਹਨ।ਪੀੜਿਤ ਕਿਸਾਨਾਂ ਨੇ ਸੰਬੰਧਤ ਮਹਿਕਮੇ ਤੋ ਲੈ ਕੇ ਜ਼ਿਲਾਂ ਪ੍ਰਸ਼ਾਸ਼ਨ ਪੰਜਾਬ ਦੇ ਮੁੱਖ ਮੰਤਰੀ ਤੱਕ ਇਸ ਸਮੱਸਿਆ ਦੇ ਹੱਲ ਲਈ ਲੇਲੜੀਆਂ ਕੱਢ ਲਈਆਂ ਹਨ।ਪਰ ਉਹਨਾਂ ਦੀ ਕਿਸੇ ਨੇ ਸਾਰ ਤੱਕ ਨਹੀ ਲਈ ਜਿਸ ਤੋ ਮਜਬੂਰ ਹੋ ਕੇ ਇਹ ਆਪਣੇ ਖਾਲ ਨੂੰ ਮੁੜ ਤੋ ਬਣਵਾਉਣ ਲਈ ਕਿਸਾਨ ਯੂਨੀਅਨ ਦਾ ਸਾਥ ਲੈ ਕੇ ਆਪਣਾ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਨ ਚ ਮਨ ਬਣਾ ਚੁੱਕੇ ਹਨ।ਪੀੜਿਤ ਕਿਸਾਨ ਇਸ ਮਸਲੇ ਨੂੰ ਮੁੜ ਜ਼ਿਲਾਂ ਲੋਕ ਅਦਾਲਤ ਚ ਮਾਨਸਾ ਵਿਖੇ ਪੇਸ਼ ਕਰਨ ਤੋੋ ਬਾਅਦ ਅਗਲਾ ਪ੍ਰੋਗਰਾਮ ਉਲੀਕਣਗੇ।

ਕਿਸਾਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਖਾਲ ਸੰਬੰਧੀ ਕੋਈ ਵੀ ਸੰਘਰਸ਼ ਕਰਨਾ ਪਿਆ ਉਹ ਹੁਣ ਪਿੱਛੇ ਨਹੀ ਹਟਣਗੇ।ਇਸ ਸੰਬੰਧੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾਂ ਪ੍ਰਧਾਨ ਨਿਰਮਲ ਸਿੰਘ ਝੰਡੂਕਾ ਨੇ ਕਿਹਾ ਕਿ ਸਮੇ ਸਮੇ ਦੀਆਂ ਸਰਕਾਰਾਂ ਨੇ ਕਿਸਾਨਾਂ ਪ੍ਰਤੀ ਆਪਣੀ ਕੋਈ ਹਮਦਰਦੀ ਨਹੀ ਪ੍ਰਗਟਾਈ।ਇੱਥੇ ਕਿਸਾਨ ਨਰਮੇ ਦੀ ਬਰਬਾਦੀ ਦਾ ਸੰਤਾਪ ਹੰਢਾ ਕੇ ਖੁਦਕੁਸ਼ੀਆਂ ਕਰ ਰਿਹਾ ਹੈ ਉੱਥੇ ਕਿਸਾਨਾਂ ਨੂੰ ਆਪਣੀ ਸਿੰਚਾਈ ਕਰਨ ਲਈ ਬਣਾਏ ਜਾ ਰਹੇ ਖਾਲਾਂ ਚ ਘਟੀਆ ਮਟੀਰੀਅਲ ਲਗਾ ਕੇ ਆਪਣੀਆਂ ਜੇਬਾਂ ਗਰਮ ਕੀਤੀਆ ਜਾ ਰਹੀਆਂ ਹਨ।ਉਹਨਾਂ ਸੰਬੰਧਤ ਵਿਭਾਗ ਅਤੇ ਜ਼ਿਲਾਂ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦਸੌਧੀਆਂ ਵਿਖੇ ਬਣਾਇਆ ਗਿਆ 14 ਕਿਲੇ ਗਲਤ ਖਾਲ ਮੁੜ ਤੋ ਠੀਕ ਕਰਕੇ ਨਾ ਬਣਾਇਆ ਤਾਂ ਜਥੇਬੰਦੀ ਸੰਬੰਧੀ ਆਪਣਾ ਸੰਘਰਸ਼ ਵਿਢੇਗੀ।ਜਦੋ ਇਸ ਸੰਬੰਧੀ ਸੰਬੰਧਿਤ ਵਿਭਾਗ ਦੇ ਐਕਸ਼ੀਅਨ ਬੀ ਕੇ ਗਰਗ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਐਸ ਡੀ ਓ ਸ਼ਿੰਦਰਪਾਲ ਸਿੰਘ ਅਤੇ ਜੇਈ ਹਰਚਰਨ ਸਿੰਘ ਇਸ ਦੀ ਮੁੜ ਤੋ ਜਾਂਚ ਕਰ ਰਹੇ ਹਨ।ਕਿਸਾਨਾਂ ਦੀ ਮੁਸ਼ਕਿਲ ਨੂੰ ਹੱਲ ਕਰ ਲਿਆ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *