ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਨੇ ਪੇਸ਼ੀ ਭੁਗਤੀ

ss1

ਦਿੱਲੀ ਕੇਸ ਵਿਚ ਭਾਈ ਦਿਆ ਸਿੰਘ ਲਾਹੋਰੀਆ ਨੇ ਪੇਸ਼ੀ ਭੁਗਤੀ
ਪੰਜਾਬ ਪੁਲਿਸ ਨੇ ਸੁਖਵਿੰਦਰ ਸਿੰਘ ਸੁੱਖੀ ਨੂੰ ਨਾ ਕੀਤਾ ਪੇਸ਼, ਮਾਣਕਿਆ ਨਿਜੀ ਤੋਰ ਤੇ ਪੇਸ਼ ਹੋਏ

ਨਵੀਂ ਦਿੱਲੀ 24 ਦਸੰਬਰ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਦੀ ਇਕ ਸੈਸ਼ਨ ਅਦਾਲਤ ਵਿਚ ਚਲ ਰਹੇ ਕੇਸ ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਭਾਈ ਦਿਆ ਸਿੰਘ ਲਾਹੋਰੀਆ ਨੂੰ ਬੀਤੇ ਦਿਨ ਸੌਦਾ ਸਾਧ ਕੇਸ ਐਫ ਆਈ ਆਰ ਨੰ 77ਫ਼2007 ਧਾਰਾ 25(1), 120 ਬੀ ਅਤੇ 121 ਏ ਅਧੀਨ ਜੱਜ ਸਿੱਧਾਰਥ ਸ਼ਰਮਾ ਦੀ ਕੋਰਟ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਪੇਸ਼ ਕੀਤਾ ਗਿਆ । ਇਸੇ ਕੇਸ ਵਿਚ ਪੰਜਾਬ ਪੁਲਿਸ ਵਲੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਪੇਸ਼ ਨਹੀ ਕੀਤਾ ਗਿਆ ਅਤੇ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ।
ਖਾੜਕੂ ਸਿੰਘਾਂ ਦੇ ਕੇਸ ਵਿਚ ਇਸ ਸਮੇਂ ਕੋਰਟ ਅੰਦਰ ਗਵਾਹੀਆਂ ਦਰਜ ਹੋ ਰਹੀਆਂ ਹਨ ਜਿਸ ਵਿਚ ਅਜ ਇਕ ਗਵਾਹ ਅਪਣੀ ਗਵਾਹੀ ਦਰਜ ਕਰਵਾਉਣ ਲਈ ਹਾਜਿਰ ਹੋਇਆ ਸੀ ਪਰ ਸਰਕਾਰੀ ਵਕੀਲ ਛੁੱਟੀ ਤੇ ਹੋਣ ਕਰਕੇ ਹਾਜਿਰ ਹੋਏ ਗਵਾਹ ਦੀ ਗਵਾਹੀ ਦਰਜ ਨਹੀ ਹੋ ਸਕੀ ਜਿਸ ਕਰਕੇ ਮਾਮਲੇ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ ।

ਇਸੇ ਤਰ੍ਹਾਂ ਹਾਈਕੋਰਟ ਅੰਦਰ ਭਾਈ ਲਾਹੋਰੀਆ ਦੀ ਚਲੀ ਜਮਾਨਤ ਦੀ ਕਾਰਵਾਈ ਵਿਚ ਅਦਾਲਤ ਵਲੋਂ ਹੇਠਲੀ ਅਦਾਲਤ ਨੂੰ ਚਲ ਰਹੇ ਕੇਸ ਨੂੰ ਦੋ ਮਹੀਨੇ ਅੰਦਰ ਖਤਮ ਕਰਨ ਦੇ ਆਦੇਸ਼ ਜਾਰੀ ਕੀਤੇ ਹਨ । ਭਾਈ ਲਾਹੋਰੀਆ ਦੀ ਜਮਾਨਤ ਦੇ ਮਾਮਲੇ ਦੀ ਅਗਲੀ ਸੁਣਵਾਈ 13 ਫਰਵਰੀ ਲਈ ਰਾਖਵੀ ਕਰ ਦਿਤੀ ਗਈ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *