ਕਾਰ ਤੇ ਸਕੂਲੀ ਵੈਨ ਦੀ ਟੱਕਰ

ss1

ਕਾਰ ਤੇ ਸਕੂਲੀ ਵੈਨ ਦੀ ਟੱਕਰ

ਸਿਟੀਜ਼ਨ ਕਲੱਬ ਵਾਲੀ ਗਲੀ ਦੇ ਕੋਲ ਜੀ. ਟੀ. ਰੋਡ ‘ਤੇ ਇਕ ਮਾਰੂਤੀ ਕਾਰ ਸਕੂਲ ਵੈਨ ਨਾਲ ਟਕਰਾਉਣ ਉਪਰੰਤ ਦੂਜੀ ਸਾਈਡ ‘ਤੇ ਜਾ ਕੇ ਪਲਟ ਗਈ। ਜਾਣਕਾਰੀ ਮੁਤਾਬਕ ਕਾਰ ‘ਚ ਸਵਾਰ ਇਕ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਦੇ ਅੱਗੋਂ ਕੋਈ ਵਿਅਕਤੀ ਸੜਕ ਕਰਾਸ ਕਰਨ ਲੱਗਾ ਤਾਂ ਕਾਰ ਬੇਕਾਬੂ ਹੋ ਗਈ ਅਤੇ ਪਿੱਛਿਓਂ ਆ ਰਹੀ ਇਕ ਸਕੂਲ ਵੈਨ ਨਾਲ ਟਕਰਾਉਣ ਕਾਰਨ ਕਾਰ ਗਰਿੱਲਾਂ ਨੂੰ ਤੋੜਦੀ ਹੋਈ ਦੂਜੀ ਸਾਈਡ ਵੱਲ ਜਾ ਕੇ ਪਲਟ ਗਈ।

print
Share Button
Print Friendly, PDF & Email