ਸਿੱਖ਼ ਕਤਲੇਆਮ ਨੂੰ ਸਮਰਪਿਤ ਗੀਤ : ਜੂਨ 1984

ss1

ਸਿੱਖ਼ ਕਤਲੇਆਮ ਨੂੰ ਸਮਰਪਿਤ ਗੀਤ : ਜੂਨ 1984

ਗੱਲ ਸੁਣ ਲੈ ਦਿੱਲੀਏ ਨੀ, ਚਾਹੇ ਤੂੰ ਤਖ਼ਤਾਂ ਦੀ ਰਾਣੀ
ਮੈਂ ਵੀ ਪੰਜਾਬੀ ਆਂ, ਤੂੰ ਆਵਾਗੌਲ ਨਾ ਜਾਣੀ
ਮੈਨੂੰ ਗੁਰੂ ਪਾਤਿਸ਼ਾਹ ਨੇ ਦਿੱਤੀ, ਰੱਜ ਕੇ ਬੜ੍ਹੀ ਦਲੇਰੀ
ਅੱਖ ਭਰ ਕੇ ਵੇਖੀ ਨਾ ਵੈਰਨੇ, ਕੱਢ ਲਊੇਂ ਅੱਖ ਤੇਰੀ..

ਸੰਨ੍ਹ ਗੇੜ ਚੁਰਾਸੀ ਦਾ, ਨਈਂਉ ਜਾਂਦਾ ਦਿਲ ਦੇ ਵਿੱਚੋਂ
ਸਾੜ ਕੇ ਸਿੰਘਾਂ ਨੂੰ ਵੈਰਨੇ, ਮਿਲਿਆ ਕੀ ਦੱਸ ਪਿੱਛੋਂ
ਨੱਥ ਪਾਉਣੀ ਵੈਰੀਆਂ ਨੂੰ, ਜਿਹੜੇ ਕਰਦੇ ਮੇਰੀ ਮੇਰੀ
ਅੱਖ ਭਰ ਕੇ ਵੇਖੀ ਨਾ ਵੈਰਨੇ, ਕੱਢ ਲਊੇਂ ਅੱਖ ਤੇਰੀ..

ਲੜ ਲੱਗਿਆ ਖ਼ਾਲਸੇ ਦੇ, ਤੇਰਾ ਜ਼ੁਲਮ ਰਤਾ ਨਾ ਸਹਿਣਾ
ਨੀਵੀਂ ਪਾ ਕੇ ਰਾਹ ਛੱਡਿਆ, ਤਾਂ ਸ਼ੇਰ ਕਿਸੇ ਨਾ ਕਹਿਣਾ
ਧੌਣੋ ਫੜ ਝੁਕਾ ਲੈਣੇ, ਜਿਹੜੇ ਕਰਦੇ ਹੇਰਾ ਫੇਰੀ
ਅੱਖ ਭਰ ਕੇ ਵੇਖੀ ਨਾ ਵੈਰਨੇ, ਕੱਢ ਲਊੇਂ ਅੱਖ ਤੇਰੀ..

ਸਾਡੇ ਸਬਰ ਨੂੰ ਪਰਖੀ ਨਾ, ਨੀ ਮੈਂ ਕਰ ਦਊਂ ਇੱਕ ਪਾਸਾ
ਲੱਕੀ ਬਰੜਵਾਲੀਆ ਵੀ , ਬੈਠਾ ਬਦਲੇ ਲਈ ਪਿਆਸਾ
ਮੁੱਲ ਪਾਉਣਾ ਸ਼ਹੀਦਾਂ ਦਾ, ਨਈਉਂ ਬਹਿਣਾ ਠਾਹ ਕੇ ਢੇਰੀ
ਅੱਖ ਭਰ ਕੇ ਵੇਖੀ ਨਾ ਵੈਰਨੇ, ਕੱਢ ਲਊੇਂ ਅੱਖ ਤੇਰੀ..

Gobinder Singh Dhindsa

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ
ਤਹਿ: ਧੂਰੀ, ਜ਼ਿਲਾ : ਸੰਗਰੂਰ (ਪੰਜਾਬ)

ਮੋਬਾਇਲ ਨੰ: 92560-66000

print
Share Button
Print Friendly, PDF & Email

Leave a Reply

Your email address will not be published. Required fields are marked *