ਲੜਕੀ ਨੂੰ ਮਾਰ ਕੇ ਸਾੜਨ ਵਾਲਾ ਦੋਸ਼ੀ ਕਾਬੂ

ss1

ਲੜਕੀ ਨੂੰ ਮਾਰ ਕੇ ਸਾੜਨ ਵਾਲਾ ਦੋਸ਼ੀ ਕਾਬੂ

PunjabKesariਬੀਤੇ ਦਿਨੀਂ ਹੱਤਿਆ ਕਰਨ ਤੋਂ ਬਾਅਦ ਸਪਰੋਟਸ ਐਂਡ ਸਰਜੀਕਲ ਕੰਪਲੈਕਸ ਦੇ ਪਾਰਕ ‘ਚ ਸਾੜ ਦਿੱਤੀ ਗਈ ਲੜਕੀ ਦੇ ਮਾਮਲੇ ‘ਚ ਪੁਲਸ ਨੇ ਕਾਰਵਾਈ ਕਰਦੇ ਹੋਏ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਦੋਸ਼ੀ ਦੀ ਪਛਾਣ ਰਾਜਨ ਪੁੱਤਰ ਰਾਜ ਕੁਮਾਰ ਵਾਸੀ ਵਾਲਮੀਕਿ ਗੇਟ ਦੇ ਰੂਪ ‘ਚ ਹੋਈ ਹੈ। ਰਾਜਨ ਮੂਲ ਤੌਰ ‘ਤੇ ਫਿਲੌਰ ਦਾ ਰਹਿਣ ਵਾਲਾ ਹੈ। ਦੋਸ਼ੀ ਕੋਲੋਂ ਪੁਲਸ ਨੇ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ, ਜੋ ਉਸ ਨੇ ਵਾਰਦਾਤ ਦੇ ਸਮੇਂ ਵਰਤਿਆ ਸੀ।
ਜ਼ਿਕਰਯੋਗ ਹੈ ਕਿ ਬੀਤੀ 5 ਅਤੇ 6 ਦਸੰਬਰ ਦੀ ਦਰਮਿਆਨੀ ਰਾਤ ਨੂੰ ਦੀਪ ਨਗਰ ਦੀ ਰਹਿਣ ਵਾਲੀ ਕਵਿਤਾ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਸਾੜ ਕੇ ਸਪਰੋਟਸ ਐਂਡ ਸਰਜੀਕਲ ਕੰਪਲੈਕਸ ‘ਚ ਸੁੱਟ ਦਿੱਤਾ ਗਿਆ ਸੀ।
ਲੜਕੀ ਤਕਰੀਬਨ 90 ਫੀਸਦੀ ਸੜ ਚੁੱਕੀ ਸੀ ਅਤੇ ਪਛਾਣ ਵੀ ਨਹੀਂ ਹੋ ਸਕੀ ਸੀ। ਅਖਬਾਰÎਾਂ ‘ਚ ਖਬਰ ਛੱਪਣ ਤੋਂ ਬਾਅਦ ਲੜਕੀ ਦੀ ਮਾਂ ਨੇ ਸਿਵਲ ਹਸਪਤਾਲ ‘ਚ ਪਹੁੰਚ ਕੇ ਲੜਕੀ ਦੀ ਪੰਜਾਬੀ ਜੁੱਤੀ ਤੋਂ ਉਸ ਦੀ ਪਛਾਣ ਕੀਤੀ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *