ਦਾਖਾ ਪੁਲਿਸ ਨੇ ਦੋ ਥਾਂਈ 25 ਕਿੱਲੋ ਭੁੱਕੀ ਸਮੇਤ ਦੋ ਫੜੇ

ss1

ਦਾਖਾ ਪੁਲਿਸ ਨੇ ਦੋ ਥਾਂਈ 25 ਕਿੱਲੋ ਭੁੱਕੀ ਸਮੇਤ ਦੋ ਫੜੇ

ਮੁੱਲਾਂਪੁਰ ਦਾਖਾ 23 ਦਸੰਬਰ (ਮਲਕੀਤ ਸਿੰਘ)-ਥਾਣਾ ਦਾਖਾ ਪੁਲਿਸ ਨੇ ਦੋ ਵੱਖ-ਵੱਖ ਥਾਂਈ 23 ਕਿੱਲੋ ਭੁੱਕੀ ਸਮੇਤ 2 ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਥਾਣਾ ਮੁੱਖੀ ਬਿਕਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੰਬੜਾਂ ਰੋਡ ਚੰਗਣਾਂ ਤੇ ਪੁਲ ਗਸ਼ਤ ਦੌਰਾਨੇ ਏ.ਐਸ.ਆਈ ਗੁਰਦੀਪ ਸਿੰਘ ਨੇ ਪਰਮਜੀਤ ਸਿੰਘ ਪੁੱਤਰ ਸਾਧਾ ਰਾਮ ਵਾਸੀ ਬੱਦੋਵਾਲ ਨੂੰ 15 ਕਿਲੋਂ ਭੁੱਕੀ ਸਮੇਤ ਕਾਬੂ ਕੀਤਾ ਜਦੋਂ ਉਹ ਭੁੱਕੀ ਸਪਲਾਈ ਕਰਨ ਜਾ ਰਿਹਾ ਸੀ। ਦੂਸਰਾ ਏ.ਐਸ.ਆਈ ਰਜਿੰਦਰ ਸਿੰਘ ਨੇ ਨੇੜੇ ਬਾਬਾ ਜਾਹਿਰ ਬਲੀ ਅਸਥਾਨ ਦੇਤਵਾਲ ਸੂਏ ਤੇ ਪੈਦਲ ਜਾ ਰਹੇ ਹਰੀ ਸਿੰਘ ਪੁੱਤਰ ਮਾਘ ਸਿੰਘ ਨੂੰ ਦੌਰਾਨੇ ਗਸ਼ਤ 10 ਕਿੱਲੋਂ ਭੁੱਕੀ ਸਮੇਤ ਕਾਬੂ ਕੀਤਾ।
ਉਕਤ ਕਥਿਤ ਦੋਸ਼ੀਆ ਖਿਲਾਫ ਮੁਕੱਦਮਾ ਨੰਬਰ 395,396 ਲੜੀ ਤਹਿਤ ਧਾਰਾ 15-61-85 ਐਨ.ਡੀ.ਪੀ.ਸੀ ਐਕਟ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *