ਨੂਰ ਵਾਟਿਕਾ ਇੰਗਲਿਸ਼ ਸਕੂਲ ਗਾਮੀਵਾਲਾ ਨੇ ਲੋੜਬੰਦ ਬੱਚਿਆਂ ਨੂੰ ਦਿੱਤੇ ਕ੍ਰਿਸਮਿਸ ਦੇ ਤੋਹਫੇ

ss1

ਨੂਰ ਵਾਟਿਕਾ ਇੰਗਲਿਸ਼ ਸਕੂਲ ਗਾਮੀਵਾਲਾ ਨੇ ਲੋੜਬੰਦ ਬੱਚਿਆਂ ਨੂੰ ਦਿੱਤੇ ਕ੍ਰਿਸਮਿਸ ਦੇ ਤੋਹਫੇ

ਬੋਹਾ,23 ਦਸੰਬਰ (ਦਰਸ਼ਨ ਹਾਕਮਵਾਲਾ)-ਬੋਹਾ ਵਿਖੇ ਰਹਿ ਰਹੇ ਅਤਿ ਗਰੀਬ ਪਰਿਵਾਰਾਂ ਨੂੰ ਨੂਰ ਵਾਟਿਕਾ ਇੰਗਲਿਸ਼ ਸਕੂਲ ਗਾਮੀਵਾਲਾ ਦੇ ਸਮੂਹ ਸਟਾਫ ਅਤੇ ਸਕੂਲ ਦੇ ਬੱਚਿਆਂ ਨੇ ਇੱਕ ਸਮਾਗਮ ਰੱਖਕੇ ਲੋੜਬੰਦ ਬੱਚਿਆਂ ਅਤੇ ਹੋਰ ਵਿਅਕਤੀਆਂ ਨੂੰ ਕ੍ਰਿਸਮਿਸ ਦੇ ਤੋਹਫੇ ਦੇ ਰੂਪ ਵਿੱਚ ਗਰਮ ਕੱਪੜੇ ਭੇਂਟ ਕੀਤੇ।ਸਮਾਜ ਸੇਵੀ ਮਾਸਟਰ ਗੁਰਜੰਟ ਸਿੰਘ ਰਿਉਂਦ ਕਲਾਂ,ਨੌਜਵਾਨ ਲੋਕ ਭਲਾਈ ਕਲੱਬ ਬੋਹਾ ਦੇ ਸਰਪ੍ਰਸਤ ਸਮਾਜ ਸੇਵੀ ਹਰਪਾਲ ਸਿੰਘ ਪੰਮੀ ਦੇ ਸਹਿਯੋਗ ਨਾਲ ਅੱਜ ਨੂਰ ਵਾਟਿਕਾ ਇੰਗਲਿਸ਼ ਸਕੂਲ ਗਾਮੀਵਾਲਾ ਦੇ ਪ੍ਰਿੰਸੀਪਲ ਮਿਸਟਰ ਡਿਊਕ ਅਪਣੇ ਸਕੂਲ ਦੇ ਸਟਾਫ ਅਤੇ ਸੈਂਕੜੇ ਬੱਚਿਆਂ ਨਾਲ ਬੋਹਾ ਵਿਖੇ ਗਰੀਬੀ ਰੇਖਾ ਤੋਂ ਹੇਠਾਂ ਅਪਣਾਂ ਜੀਵਨ ਨਿਰਭਾਹ ਕਰਨ ਵਾਲੇ ਵਿਅਕਤੀਆਂ ਅਤੇ ਬੱਚਿਆਂ ਨੂੰ ਗਰਮ ਕੱਪੜੇ, ਗਰਮ ਸਵਾਟਰ, ਕੋਟੀਆਂ, ਟੋਪੀਆਂ, ਖੇਸ, ਕੰਬਲ ਅਤੇ ਬੂਟ ਭੇਂਟ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਬਸਤੀ ਵਿੱਚ ਪਹੁੰਚਣ ਤੇ ਸਭ ਤੋਂ ਪਹਿਲਾਂ ਸਕੂਲ ਅਧਿਆਪਕਾ ਮੈਡਮ ਸੋਨੀਆਂ ਨੇ ਕਲੱਬ ਮੈਂਬਰਾਂ ਦਾ ਧੰਨਬਾਦ ਕੀਤਾ ਅਤੇ ਸਕੂਲੀ ਬੱਚਿਆਂ ਨੇ ਅਪਣੇ ਗਰੁੱਪ ਸੌਂਗ ਵਿੱਚ ਇੱਕਤਰ ਹੋਏ ਲੋਕਾਂ ਨੂੰ ‘ਹੈਪੀ ਕਿਰ੍ਰਸਮਿਸ’ ਅਖਿਆ।ਮਾਸਟਰ ਗੁਰਜੰਟ ਸਿੰਘ,ਸੱਤਪਾਲ ਪਾਸਟਰ, ਵਿੱਕੀ ਮਿਸਤਰੀ,ਧਰਮੂ ਰਿਉਂਦ ਕਲਾਂ ਅਤੇ ਹਰਪਾਲ ਸਿੰਘ ਪੰਮੀ ਨੇ ਅਪਣੇ ਸੰਬੋਧਨੀ ਭਾਸਣ ਵਿੱਚ ਕਿਹਾ ਕਿ ਅੱਜ ਇਸ ਸਮਾਗਮ ਵਿੱਚ ਲੋੜਬੰਦ ਵਿਅਕਤੀਆਂ ਅਤੇ ਬੱਚਿਆਂ ਨੂੰ ਨਵੇਂ ਕੱਪੜੇ ਭੇਂਟ ਕਰਕੇ ਜੋ ਕ੍ਰਿਸਮਿਸ ਦੇ ਤੋਹਫੇ ਦਿੱਤੇ ਹਨ ਉਸ ਲਈ ਨੂਰ ਵਾਟਿਕਾ ਸਕੂਲ ਦੇ ਮੁੱਖ ਪ੍ਰਬੰਧਕ ਮੈਡਮ ਕੁਲਬੀਰ ਕੋਰ, ਚੇਅਰਮੈਨ ਡਾ.ਐਨ.ਸੀ.ਢੋਟ, ,ਸਕੂਲ ਦੇ ਸਮੂਹ ਸਟਾਫ ਅਤੇ ਸਕੂਲ ਦੇ ਬੱਚਿਆਂ ਦਾ ਬਹੁਤ ਬਹੁਤ ਧੰਨਬਾਦ ਕਰਦੇ ਹਾਂ ਕਿ ਜਿੰਨਾਂ ਨੇ ਬਿਨਾਂ ਗਰਮ ਕੱਪੜਿਆਂ ਤੋਂ ਠੰਡ ਵਿੱਚ ਜੀਵਨ ਬਤੀਤ ਕਰ ਰਹੇ ਲੋੜਬੰਦਾਂ ਨੂੰ ਨਵੇਂ ਅਤੇ ਕੀਮਤੀ ਕੱਪੜੇ ਭੇਂਟ ਕੀਤੇ ਹਨ। ਉਹਨਾਂ ਕਿਹਾ ਕਿ ਇਹਨਾਂ ਲੋੜਬੰਦ ਪਰਿਵਾਰਾਂ ਕੋਲ ਅੱਜ ਇੱਕੋ ਵਾਰ ਸਾਰੇ ਗਰਮ ਕੱਪੜੇ ਖਰੀਦਣ ਦੀ ਪਹੁੰਚ ਨਹੀ ਸੀ।

print
Share Button
Print Friendly, PDF & Email