ਨਾ ਛੱਡੋ ਬਜੁਰਗਾਂ ਦਾ ਸਾਥ

ss1

ਨਾ ਛੱਡੋ ਬਜੁਰਗਾਂ ਦਾ ਸਾਥ

ਘਰ ਤੋਂ ਦਫਤਰ ਜਾਣ ਦੇ ਰਾਸਤੇ ਵਿੱਚ ਇੱਕ ਬਜੁਰਗ ਨੇ ਮੇਰੇ ਸਾਹਮਣੇ ਹੱਥ ਫੈਲਾਇਆ। ਉਨ੍ਹਾਂ ਦੀ ਹਥੇਲੀ ‘ਤੇ ਪੈਸੇ ਰੱਖਦੇ ਹੋਏ ਮੈਂ ਉਨ੍ਹਾਂ ਨੂੰ ਪੱਛਿਆ ਕਿ ਤੁਸੀਂ ਇਸ ਉਮਰ ਵਿੱਚ ਭੀਖ ਕਿਉਂ ਮੰਗ ਰਹੇ ਹੋਂ ?ਉਨ੍ਹਾਂ ਨੇ ਦੁਖੀ ਨਜਰਾਂ ਨਾਲ ਦੇਖਦੇ ਹੋਏ ਕਿਹਾ ਕਿ ਮੇਰੇ ਲੜਕੇ ਅਤੇ ਬਹੂ ਨੇ ਬਹੁਤ ਪਹਿਲਾਂ ਮੈਨੂੰ ਘਰੋਂ ਕੱਢ ਦਿੱਤਾ ਸੀ,ਮੈਂ ਪਾਗਲ ਹੋ ਕੇ ਕਦੇ ਇਸ ਸ਼ਹਿਰ ਤਾਂ ਕਦੇ ਉਸ ਸ਼ਹਿਰ ਘੁੰਮਣ ਲੱਗਿਆ ਅਤੇ ਅੱਜ ਇੱਥੇ ਹਾਂ।ਕਿੰਨੇ ਨਿਰਦਈ ਹੁੰਦੇ ਹੋਣਗੇ ਉਹ ਲੋਕ ,ਜੋ ਆਪਣੇ ਬਜੁਰਗ ਮਾਂ ਬਾਪ ਨੂੰ ਦਰ ਦਰ ਭਟਕਣ ਦੇ ਲਈ ਛੱਡ ਦਿੰਦੇ ਹਨ।ਬਹੁਤ ਦੁਖ ਹੁੰਦਾ ਹੈ ਅਜਿਹੀਆਂ ਖਬਰਾਂ ਪੜ੍ਹ ਕੇ ਕਿ ਕਿਸੇ ਨੂੰ ਉਸਦੇ ਬੁਢਾਪੇ ਵਿੱਚ ਉਸ ਦੇ ਰਿਸ਼ਤੇ ਨਾਤੇਦਾਰ ਅਤੇ ਇੱਥੋਂ ਤੱਕ ਕਿ ਉਸਦੇ ਬੱਚੇ ਵੀ ਸਾਥ ਛੱਡ ਦਿੰਦੇ ਹਨ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਅੰਤ ਵਿੱਚ ਉਨ੍ਹਾਂ ਨੂੰ ਵੀ ਉਮਰ ਦੇ ਇਸ ਪੜਾਅ ਵਿੱਚ ਆਉਣਾ ਪਵੇਗਾ।ਕਦੇ ਕਦੇ ਤਾਂ ਅਜਿਹਾ ਵੀ ਦੇਖਿਆ ਗਿਆ ਹੈ ਕਿ ਬਜੁਰਗਾਂ ਨੂੰ ਆਪਣੇ ਹੱਕਾਂ ਦੇ ਬਾਰੇ ਪਤਾ ਹੁੰਦਾ ,ਤਾਂ ਸ਼ਾਇਦ ਉਹ ਇਸ ਕਦਰ ਦਰ ਦਰ ਨਾ ਭਟਕਣ ਨੂੰ ਮਜਬੂਰ ਨਾ ਹੁੰਦੇ।ਹਰ ਸਾਲ ਇੱਕ ਅਕਤੂਬਰ ਨੂੰ ਅਸੀਂ ਬਜੁਰਗ ਦਿਵਸ ਦੇ ਰੂਪ ਵਿੱਚ ਮਨਾਉਂਦੇ ਹਾ ।ਉਸ ਦਿਨ ਤਾਂ ਅਸੀਂ ਬਜੁਰਗਾਂ ਨੂੰ ਬਹੁਤ ਮਾਣ ਸਨਮਾਨ ਦਿੰਦੇ ਹਾਂ,ਪਰ ਸਿਰਫ ਇੱਕ ਦਿਨ ਹੀ ੳਨ੍ਹਾਂ ਨੂੰ ਸਨਮਾਨ ਦੇਣ ਦਾ ਕੋਈ ਅਰਥ ਨਹੀਂ ਹੈ,ਉਹ ਸਾਰੀ ਜਿੰਦਗੀ ਮਾਣ ਸਨਮਾਨ ਪਾਉਣ ਦੇ ਹੱਕਦਾਰ ਹਨ।ਇਸਲਈ ਸਾਨੂੰ ਕੁਝ ਅਜਿਹਾ ਕਰਨਾ ਚਾਹੀਦਾ ਹੈ ਕਿ ਹਰ ਤਰੀਕ ਉਨ੍ਹਾਂ ਦੇ ਲਈ 01 ਅਕਤੂਬਰ ਬਣ ਜਾਵੇ।ਉਨ੍ਹਾਂ ਨੂੰ ਜਾਗਰੂਕ ਕਰਨਾ ਜਰੂਰੀ ਹੈ,ਹੱਕਾਂ ਦੇ ਪ੍ਰਤੀ ਜਾਗਰੂਕਤਾ ਦੀ ਕਮੀ ਦੇ ਕਾਰਨ ਬਜੁਰਗ ਵਰਗ ਜਿਆਦਾ ਪ੍ਰੇਸ਼ਾਨ ਹੁੰਦਾ ਹੈ।ਬੁਢਾਪਾ ਤਾਂ ਇੱਕ ਅਜਿਹੀ ਸੱਚਾਈ ਹੈ ,ਜੋ ਸਾਰਿਆਂ ਨੂੰ ਬੇਹੱਦ ਕੌੜੀ ਲੱਗਦੀ ਹੈ ,ਲੋਕਾਂ ਦਾ ਵੱਸ ਚੱਲੇ ਤਾਂ ਉਹ ਕਦੇ ਬੁੱਢੇ ਹੋਣਾ ਹੀ ਨਾ ਚਾਹੁੰਣ।
ਹਾਲ ਹੀ ਵਿੱਚ ਇੱਕ ਖਬਰ ਆਈ ਸਹੀ ਕਿ ਦੇਸ਼ ਵਿੱਚ 86 ਪ੍ਰਤੀਸ਼ਤ ਬਜੁਰਗ ਆਪਣੇ ਹੱਕਾਂ ਦੇ ਬਾਰੇ ਨਹੀਂ ਜਾਣਦੇ ।ਕਿਤੇ ਨਾ ਕਿਤੇ ਇਹ ਜਾਣਕਰੀ ਦੀ ਕਮੀ ਵੀ ਉਨ੍ਹਾਂ ਦੇ ਲਈ ਮੁਸ਼ਕਿਲਾਂ ਖੜੀ ਕਰਦੀ ਹੇ,ਅੱਜਕੱਲ੍ਹ ਬਜੂਰਗਾਂ ਦੇ ਨਾਲ ਭੇਤਭਾਵ ਆਮ ਹੈ।ਦਰਅਸਲ,ਹੱਕ ਹਾਸਲ ਹੋਣ ਦੇ ਬਾਵਜੂਦ ਉਹ ਆਪਣੇ ਨਾਲ ਵਿਤਕਰਾ ਇਸ ਲਈ ਸਹਿਣ ਕਰ ਲੈਂਦੇ ਹਨ,ਕਿਉਂਕਿ ਉਨ੍ਹਾਂ ਨੂੰ ਇਸਦੀ ਜਾਣਕਾਰੀ ਨਹੀਂ ਹੁੰਦੀ ।ਮਨੁੰਖ ਮਾਤਰ ਦੇ ਹੱਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਸੰਯੁਕਤ ਰਾਜ ਮਹਾਂ ਸਭਾ ਨੇ ਸਾਲ 1848 ਤੋਂ ਹਰ ਸਾਲ 10 ਦਸੰਬਰ ਨੂੰ ਮਨੱਖੀ ਅਧਿਕਾਰ ਦਿਵਸ ਦੇ ਰੂਪ ਵਿੱਚ ਲਾਗੂ ਕੀਤਾ।ਸਾਨੂੰ ਸਭ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਰੱਖਣੀ ਚਾਹੀਦੀ ਹੈ।
ਹੋਣਾ ਤਾਂ ਇਹ ਚਾਹੀਦਾ ਹੈ ਕਿ ਜੇਕਰ ਬਜੁਰਗ ਮਾਪੇ ਕਿਸੇ ਵੀ ਤਰ੍ਹਾਂ ਦਾ ਕੰਮ ਕਰਨ ਦੇ ਯੋਗ ਨਹੀਂ ਹਨ ਤਾਂ ਅਜਿਹੇ ਬਜੁਰਗਾ ਦੇੇ ਬੱਚੇ ਉਨ੍ਹਾਂ ਦੀ ਜਿੰਮੇਵਾਰੀ ਚੁੱਕਣ,ਗਰੀਬ ਪਰਿਵਾਰਾਂ ਵਿੱਚ ਅਜਿਹੇ ਬਜੁਰਗ ਵੀ ਹਨ,ਜਿੰਨਾਂ੍ਹ ਨੂੰ ਪੇਟ ਭਰ ਖਾਣਾ ਵੀ ਇਸ ਲਈ ਨਹੀਂ ਦਿੱਤਾ ਜਾਂਦਾ ਕਿਉyyਂਕਿ ਉਹ ਕਿਸੇ ਤਰ੍ਹਾਂ ਦਾ ਕੰਮ ਕਰਨ ਦੇ ਲਾਇਕ ਨਹੀਂ ਹੁੰਦੇ।ਅੰਨਪੂਰਣਾ ਯੋਜਨਾ ਹੋਵੇ ਜਾਂ ਸਰਕਾਰੀ ਕਰਮਚਾਰੀ ਨੂੰ ਮਿਲਣ ਵਾਲੀ ਪੇਂਸ਼ਨ,ਅਜਿਹੀਆਂ ਯੋਜਨਾਵਾਂ ਜਰੂਰੀ ਹਨ,ਤਾਂ ਕਿ ਬਜੁਰਗ ਕਿਸੇ ‘ਤੇ ਨਿਰਭਰ ਨਾ ਰਹਿਣ,ਸੱਠ ਸਾਲ ਪਾਰ ਕਰਨ ਦੇ ਬਾਵਜੂਦ ਬਜੁਰਗਾ ਦਾ ਕੀ ਹਾਲ ਹੈ,ਇਹ ਅਸੀਂ ਸਾਰੇ ਜਾਣਦੇ ਹਾਂ।ਬਜੁਰਗਾਂ ਨੂੰ ਆਪਣੇ ਹੱਕਾਂ ਦੀ ਜਾਣਕਾਰੀ ਜਰੂਰੀ ਤਾਂ ਹੈ,ਉਨ੍ਹਾਂ ਦੇ ਨਾਲ ਨਾਲ ਇਹ ਜਿੰਮੇਵਾਰੀ ਯੁਵਾ ਵਰਗ ਦੀ ਵੀ ਹੈ ਕਿ ਉਹ ਆਪਣੇ ਬਜੁਰਗਾਂ ਨੂੰ ਉਨ੍ਹਾਂ ਦੇ ਹੱਕਾਂ ਨਾਲ ਜਾਣੂ ਕਰਵਾਉਣ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

print
Share Button
Print Friendly, PDF & Email