ਜਵਾਕ ( ਮਿੰਨੀ ਕਹਾਣੀ )

ss1

ਜਵਾਕ ( ਮਿੰਨੀ ਕਹਾਣੀ )

ਕਰਮ ਸਿੰਘ ਪੋਤੀ ਦੇ ਜਨਮ ਦੀ ਖ਼ਬਰ ਸੁਣਦੇ ਹੀ ਖੁਸ਼ੀ ਨਾਲ਼ ਖੀਵਾ ਹੋ ਗਿਆ ।ੳੁਸ ਨੇ ਫ਼ੈਸਲਾ ਕੀਤਾ ਕਿ ਪੂਰੇ ਚਾਵਾਂ ਨਾਲ਼ ਬੱਚੀ ਦਾ ਸਵਾਗਤ ਕੀਤਾ ਜਾਵੇਗਾ | ਅਸਲ ਵਿੱਚ ਰੱਬ ਨੇ ੳੁਸ ਨੂੰ ਦੋ ਪੁੱਤਰਾਂ ਦੀ ਹੀ ਦਾਤ ਬਖਸ਼ੀ ਸੀ , ੳੁਸ ਦੇ  ਮਨ ਵਿੱਚ ਹਮੇਸ਼ਾ ਇਹ ਤਾਂਘ ਬਣੀ ਰਹੀ ਕਿ ੳੁਸ ਦੇ ਘਰ ਇਕ ਧੀ ਜਰੂਰ ਹੋਵੇ । ਭਾਵੇਂ ੳੁਹ ਅਾਪਣੀਅਾਂ ਦੋਹਾਂ ਨੂੰਹਾਂ ਨੂੰ ਧੀਅਾਂ ਹੀ ਮੰਨਦਾ ਸੀ ਪਰ ੳੁਸਨੂੰ ਅਸਲ ਸਬਰ ਪੋਤੀ ਦੇ ਜਨਮ ਨਾਲ ਹੀ ਅਾਇਅਾ ਸੀ ।
ਚਾਰੇ ਪਾਸੇ ਰੌਣਕ ਹੋ ਗਈ | ਸਾਰੇ ਰਿਸ਼ਤੇਦਾਰ ਅਤੇ ਪਿੰਡ ਦੇ ਲੋਕਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ।
ਜਦੋਂ ਕਰਮ ਸਿੰਘ ਘਰ ਦੇ ਦਰਵਾਜ਼ੇ ਮੂਹਰੇ ਨਿੰਮ ਬੰਨ੍ਹ  ਰਹੀਅਾਂ ਕੁੜੀਅਾਂ ਨੂੰ ਸ਼ਗਨ ਦੇ ਰਿਹਾ ਸੀ  ਤਾਂ ਗਲੀ ਵਿੱਚੋਂ ਲੰਘੀ ਜਾਂਦੀ ਬਚਨੋ ਨੇ ਕਿਹਾ ,
” ਵਧਾਈਅਾਂ ਭਾਈ ਕਰਮ ਸਿਅਾਂ , ਰੱਬ ਜੁਅਾਕ ਨੂੰ ਲੰਬੀ ੳੁਮਰ ਲਾਵੇ, ਕੀ ਨਾਓ ਰੱਖਿਆ ਮੁੰਡੇ ਦਾ ? ”
”  ਮਾਤਾ ,ਪੋਤਾ ਨਹੀਂ ਪੋਤੀ ਹੋਈ ਐ , ਨਾਂ ਤਾਂ ਅਜੇ ਰੱਖਣਾ  ”     ਕਰਮ ਨੇ ੳੁਸ ਦੇ ਹੱਥ ਲੱਡੂ ਧਰਦਿਆਂ ਕਿਹਾ ।
” ੳੁਹ ਹੋ ! ਫਿਰ ਕਾਹਤੋਂ ਅੈਵੀਂ ਅੈਹ ਲੁੰਗ ਲਾਣਾ ਲੱਗਾ ਰੌਲਾ ਪਾੳੁਂਣ , ਮੈ ਸੋਚਿਆ ਕਿਤੇ ਰੱਬ ਨੇ ਜਵਾਕ ਦੇ ਤਾ “
  ਬਚਨੋ ਬੁੜ- ਬੁੜ ਕਰਦੀ ਤੁਰ ਗਈ ਕਰਮ ਸਿੰਘ ਸੋਚਣ ਲੱਗ ਪਿਆ ਕਿ ਜੇ ਮੁੰਡਾ ਹੀ ਜਵਾਕ ਹੁੰਦਾ ਫਿਰ ਕੁੜੀ ਕੀ ਹੁੰਦੀ ਅੈ,

ਜਸਪਾਲ ਕੌਰ ਠੀਕਰੀਵਾਲ (ਅਾਸਟਰੇਲੀਅਾ)

print
Share Button
Print Friendly, PDF & Email

Leave a Reply

Your email address will not be published. Required fields are marked *