ਪੰਜਾਬ ਡਿਗਰੀ ਕਾਲਜ ਮਹਿਮੂਆਣਾ ਨੇ ਪਿੰਡ ਮਚਾਕੀ ਦੀ ਸਾਫ਼ ਸਫ਼ਾਈ ਦਾ ਓਟਿਆ ਜਿੰਮਾ

ss1

ਪੰਜਾਬ ਡਿਗਰੀ ਕਾਲਜ ਮਹਿਮੂਆਣਾ ਨੇ ਪਿੰਡ ਮਚਾਕੀ ਦੀ ਸਾਫ਼ ਸਫ਼ਾਈ ਦਾ ਓਟਿਆ ਜਿੰਮਾ
ਸਵੱਛ ਭਾਰਤ ਅਭਿਆਨ ਅਧੀਨ ਬਦਲੀ ਜਾਵੇਗੀ ਪਿੰਡ ਦੀ ਨੁਹਾਰ

ਸਾਦਿਕ, 23 ਦਸੰਬਰ (ਰਵੀ ਸੰਗਰਾਹੂਰ, ਮੰਦਰ ਰੋਮਾਣਾ)ਪੰਜਾਬ ਦੇ ਨਾਮਵਰ ਪੰਜਾਬ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਸੰਸਥਾ ਪੰਜਾਬ ਡਿਗਰੀ ਕਾਲਜ ਕੈਂਪਸ, ਮਹਿਮੂਆਣਾ (ਫ਼ਰੀਦਕੋਟ) ਵਿਖੇ ਚੱਲ ਰਹੇ ਐਨ.ਐਸ.ਐਸ. ਵਿਭਾਗ ਨੇ ਕੇਂਦਰ ਸਰਕਾਰ ਦੇ ਸਵੱਛ ਭਾਰਤ ਅਭਿਆਨ ਅਧੀਨ ਨੇੜਲੇ ਪਿੰਡ ਮਚਾਕੀ ਨੂੰ ਇਸ ਮੁਹਿੰਮ ਦਾ ਹਿੱਸਾ ਬਨਾਉਣ ਦੀ ਜ਼ਿੰਮੇਵਾਰੀ ਲਈ, ਜਿਸ ਅਧੀਨ ਆਉਣ ਵਾਲੇ ਸਮੇਂ ਵਿੱਚ ਸਵੱਛ ਭਾਰਤ ਅਧੀਨ ਪਿੰਡ ਦੀਆਂ ਗਲੀਆਂਨਾਲੀਆਂ ਅਤੇ ਹੋਰ ਸਰਵਜਨਕ ਥਾਵਾਂ ਦੀ ਸਾਫ਼ਸਫ਼ਾਈ ਤੋਂ ਇਲਾਵਾ ਪਿੰਡ ਦੇ ਲੋਕਾਂ ਨੂੰ ਸਮਾਜਿਕ ਬੁਰਾਈਆਂ ਜਿਵੇਂ ਕਿ ਭਰੂਣ ਹੱਤਿਆ, ਨਸ਼ੇ ਦੀ ਲਾਹਨਤ ਆਦਿ ਸੰਬੰਧੀ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਜਾਣਗੇ।ਪਿੰਡ ਮਚਾਕੀ ਦੇ ਸਰਪੰਚ ਸ: ਗੁਰਸ਼ਵਿੰਦਰ ਸਿੰਘ ਨੇ ਪੰਜਾਬ ਡਿਗਰੀ ਕਾਲਜ ਦੀ ਮੈਨੇਜਮੈਂਟ ਅਤੇ ਕਾਲਜ ਪ੍ਰਿੰਸੀਪਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਉੱਚ ਪੱਧਰ ਦੀ ਸਿੱਖਿਆ ਦੇਣ ਦੇ ਨਾਲਨਾਲ ਉਨ੍ਹਾਂ ਵੱਲੋਂ ਕੀਤਾ ਜਾ ਰਿਹਾ ਇਹ ਉੱਦਮ ਸੱਚਮੁੱਚ ਹੀ ਕਾਬਿਲੇ ਤਾਰੀਫ਼ ਹੈ।ਕਾਲਜ ਚੇਅਰਮੈਨ ਡਾ. ਜਨਜੀਤਪਾਲ ਸਿੰਘ ਸੇਖੋਂ ਨੇ ਸਰਪੰਚ ਸ: ਗੁਰਸ਼ਵਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸੂਝਵਾਨ ਆਗੂਆਂ ਦੀ ਸਾਡੇ ਸਮਾਜ ਨੂੰ ਬਹੁਤ ਜ਼ਰੂਰਤ ਹੈ ਜੋ ਕਿ ਨਰੋਏ ਸਮਾਜ ਦੀ ਸਿਰਜਣਾ ਲਈ ਇਨ੍ਹਾਂ ਵਿਚਾਰਾਂ ਨੂੰ ਅਮਲੀ ਰੂਪ ਦੇ ਰਹੇ ਹਨ।ਅੰਤ ਵਿੱਚ ਕਾਲਜ ਮੈਨੇਜਿੰਗ ਡਾਇਰੈਕਟਰ ਇੰਜੀ: ਜਰਮਨਜੀਤ ਸਿੰਘ ਸੰਧੂ ਅਤੇ ਕਾਲਜ ਪ੍ਰਿੰਸੀਪਲ ਡਾ. ਅਜੀਤਪਾਲ ਸਿੰਘ ਨੇ ਸਮੂਹ ਪੰਚਾਇਤ ਦਾ ਧੰਨਵਾਦ ਕੀਤਾ ਅਤੇ ਪਿੰਡ ਵਾਸੀਆਂ ਨੂੰ ਹਰ ਕਿਸਮ ਦੇ ਸਹਿਯੋਗ ਦਾ ਵਾਅਦਾ ਵੀ ਕੀਤਾ।ਇਸ ਮੌਕੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਮਨਿੰਦਰ ਕੌਰ ਧਾਲੀਵਾਲ, ਪ੍ਰੋ. ਹਰਵਿੰਦਰਪਾਲ ਸਿੰਘ, ਡਾ. ਸਵਾਮੀ ਅਤੇ ਕਾਲਜ ਕੈਂਪਸ ਸੁਪਰਵਾਈਜ਼ਰ ਸ: ਕੁਲਵੰਤ ਸਿੰਘ ਵੀ ਹਾਜ਼ਰ ਸਨ।

print
Share Button
Print Friendly, PDF & Email