ਲੀਡਰਾਂ ਦੇ ਕੋਹਲੂ

ss1

ਲੀਡਰਾਂ ਦੇ ਕੋਹਲੂ

ਨਾ ਰਹਿਮ ਭੋਰਾ ਵੀ ਕਰਦੇ ਨੇ|
ਬਣ ਕਹਿਰ ਲੋਕਾਂ ਤੇ ਵਰਦੇ ਨੇ|
ਲਿਹਾਜ ਕਰਨ ਵੀ ਕਾਹਦਾ ਓਏ, ਇਨਸਾਨੀਅਤ ਹੀ ਮਨੋਂ ਵਿਸਾਰੀ |
ਲੀਡਰਾਂ ਦੇ ਕੋਹਲੂ “ਚ” ਜਨਤਾ ਪੀੜੀ ਜਾਏ ਵਿਚਾਰੀ ×(2)

ਹਾਲ ਵਿੱਦਿਆ ਦਾ ਮਾੜਾ ਏ, ਜੋ ਮੁੱਢ ਵਿਕਾਸ ਲਈ ਮੰਨੀ|
ਦਿਖਣ ਸੇਹਤ ਸੇਵਾਵਾਂ ਨਾ, ਬੈਠੇ ਪੱਟੀ ਅੱਖਾਂ ਤੇ ਬੰਨੀ|
ਜਾਨਲੇਵਾ ਬਣ ਜਾਂਦੀ ਕੋਈ ਮਾਮੂਲੀ ਜੇਹੀ ਬਿਮਾਰੀ|
ਲੀਡਰਾਂ ਦੇ ਕੋਹਲੂ……..

ਨੌਜਵਾਨਾਂ ਨੂੰ ਜਕੜ ਲਿਆ, ਪਾ ਨਸਿਆਂ ਦੀ ਬੇੜੀ|
ਠੰਡੀ ਪਾਤੀ ਉਮਰਾਂ ਲਈ, ਜਵਾਨੀ ਜੋਸ਼ੀਲੀ ਸੀ ਜਿਹੜੀ|
ਸਿੱਧਾ ਤੁਰਿਆ ਜਾਵੇ ਨਾ ਦੱਸ ਕਿਵੇਂ ਬਣਜੂ ਕ੍ਰਾਂਤੀਕਾਰੀ|
ਲੀਡਰਾਂ ਦੇ ਕੋਹਲੂ……..

ਵਾਰ ਨੇ ਕਿਰਤੀਆਂ ਤੇ , ਇਹ ਹਰ ਪੱਖ ਤੋਂ ਆਏ ਕਰਦੇ|
ਰੋਟੀ ਖਾਂਦੇ “ਸ਼ੈਲੀ” ਓਏ, ਇਹ ਨਾ ਮਿਹਨਤ ਕਸਾਂ ਨੂੰ ਜਰਦੇ|
ਹੱਕ ਮੰਗਦੇ ਡਾਂਗਾਂ ਮਿਲਦੀਆਂ ਨੇ ,ਜਾਲਮ ਜਾਂਦੇ ਕਹਿਰ ਗੁਜਾਰੀਂ|
ਲੀਡਰਾਂ ਦੇ ਕੋਹਲੂ…..

‘ਸ਼ੈਲੀ ਬਾਲੀਆਂ’
98555-44390

print
Share Button
Print Friendly, PDF & Email

Leave a Reply

Your email address will not be published. Required fields are marked *