ਬਾਜੇਵਾਲਾ ਦੀ ਵਿਧਵਾ ਔਰਤ ਨੇ ਸਰਕਾਰ ਤੋ ਰਹਿਣ ਲਈ ਇੱਕ ਕਮਰੇ ਦੀ ਕੀਤੀ ਮੰਗ

ss1

ਬਾਜੇਵਾਲਾ ਦੀ ਵਿਧਵਾ ਔਰਤ ਨੇ ਸਰਕਾਰ ਤੋ ਰਹਿਣ ਲਈ ਇੱਕ ਕਮਰੇ ਦੀ ਕੀਤੀ ਮੰਗ
ਖਸਤਾ ਹਾਲਤ ਦਾ ਕੱਚਾ ਕੋਠਾ ਕਿਸੇ ਵੀ ਸਮੇ ਵਿਧਵਾ ਦੇ ਪਰਿਵਾਰ ਲਈ ਖਤਰਾ ਬਣ ਸਕਦਾ ਹੈ

1-9
ਝੁਨੀਰ 1 ਮਈ (ਗੁਰਜੀਤ ਸ਼ੀਂਹ) ਪੰਜਾਬ ਸਰਕਾਰ ਵੱਲੋ ਸੂਬੇ ਦੇ ਵਿਕਾਸ ਕਾਰਜਾਂ ਲਈ ਜਾਰੀ ਕੀਤੀਆਂ ਵਿਕਾਸ ਸਕੀਮਾਂ ਲੋੜਵੰਦ ਅਤੇ ਯੋਗ ਵਿਅਕਤੀਆਂ ਨੂੰ ਨਹੀ ਮਿਲਦੀਆ ਜਦ ਕਿ ਇਹ ਸਕੀਮਾਂ ਸਿਰਫ ਆਪਣੇ ਚਹੇਤਿਆਂ ਤੱਕ ਹੀ ਸੀਮਿਤ ਹਨ।ਜਦ ਕਿ ਸਰਕਾਰ ਦੇ ਨੁਮਾਇਦੇ ਅਤੇ ਪਿੰਡਾਂ ਦੀਆਂ ਪੰਚਾਇਤਾਂ ਵੀ ਇਹਨਾਂ ਸਕੀਮਾਂ ਨੂੰ ਸਿਰਫ ਵੋਟ ਬੈਂਕਾਂ ਤੱਕ ਹੀ ਸੀਮਿਤ ਰਖਦੇ ਹਨ।ਅਜਿਹੀ ਹੀ ਇੱਕ ਮਿਸਾਲ ਪਿੰਡ ਬਾਜੇਵਾਲਾ ਤੋ ਮਿਲੀ।ਜਿੱਥੇ ਇਸ ਪਿੰਡ ਨੂੰ ਰਾਜ ਸਰਕਾਰ ਪਾਸੋ ਪਿੰਡ ਦੇ ਵਿਕਾਸ ਅਤੇ ਲੋੜਵੰਦਾਂ ਦੀ ਮਦਦ ਲਈ ਗਰਾਂਟ ਤਾਂ ਨਸੀਬ ਹੋਈ ਪਰ ਜਿੰਨਾਂ ਵਿਅਕਤੀਆਂ ਨੂੰ ਇਹ ਸਕੀਮ ਮਿਲਣੀ ਸੀ ਉਸ ਨੂੰ ਇਸ ਸਕੀਮ ਤੋ ਵਾਂਝੇ ਹੀ ਰੱਖਿਆ ਗਿਆ।ਇਸ ਸੰਬੰਧੀ ਪਿੰਡ ਬਾਜੇਵਾਲਾ ਦੀ ਵਿਧਵਾ ਔਰਤ ਰਵਿੰਦਰ ਕੌਰ ਪਤਨੀ ਸਵ:ਬਲਵਿੰਦਰ ਸਿੰਘ ਪੁੱਤਰ ਬੰਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਤੀ ਬਲਵਿੰਦਰ ਸਿੰਘ ਦੀ ਕਾਲੇ ਪੀਲੀਏ ਕਾਰਨ 14 ਮਾਰਚ 2015 ਨੂੰ ਮੌਤ ਹੋ ਗਈ ਸੀ।ਘਰ ਵਿੱਚ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਜਿੱਥੇ ਉਹ ਆਪਣੇ ਬੱਚਿਆਂ ਅਤੇ ਘਰ ਦਾ ਗੁਜਾਰਾ ਕਰਨ ਤੋ ਅਸਮਰਥ ਹੈ ਉੱਥੇ ਉਹ ਆਪਣੇ ਲੜਕੇ ਅਤੇ ਲੜਕੀ ਨਾਲ ਇੱਕ ਖਸਤਾ ਹਾਲਤ ਕੱਚੇ ਕਮਰੇ ਚ ਬੈਠ ਕੇ ਗੁਜਾਰਾ ਕਰ ਰਹੀ ਹੈ।

ਪੀੜਿਤ ਵਿਧਵਾ ਨੇ ਦੱਸਿਆ ਕਿ ਉਸ ਪਾਸ ਇੱਕੋ ਹੀ ਕੱਚਾ ਕਮਰਾ ਹੈ ਜਿਸ ਦੀ ਹਾਲਤ ਖਸਤਾ ਹੋਣ ਕਰਕੇ ਉਹ ਕਿਸੇ ਵੀ ਸਮੇ ਪੀੜਤ ਪਰਿਵਾਰ ਲਈ ਖਤਰਾ ਬਣ ਸਕਦਾ ਹੈ।ਉਸ ਨੇ ਭਰੇ ਮਨ ਨਾਲ ਪੰਜਾਬ ਸਰਕਾਰ ਅਤੇ ਜਿਲਾਂ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਘਰ ਵਿੱਚ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਰਕੇ ਉਹ ਆਪਣੀ ਦਸਵੀਂ ਚ ਪੜ ਰਹੀ ਲੜਕੀ ਮਨਪ੍ਰੀਤ ਕੌਰ ਅਤੇ ਅੱਠਵੀ ਚ ਪੜ ਰਹੇ ਲੜਕੇ ਮਨਦੀਪ ਸਿੰਘ ਨੂੰ ਅੱਗੇ ਪੜਾਉਣਾ ਚਾਹੁੰਦੀ ਹੈ ਪਰ ਉਸ ਪਾਸ ਕੋਈ ਵੀ ਆਸਰਾ ਅਤੇ ਜਮੀਨ ਜਾਇਦਾਦ ਨਾ ਹੋਣ ਕਰਕੇ ਉਹ ਆਪਣੇ ਖਸਤਾ ਹਾਲਤ ਕਮਰੇ ਨੂੰ ਮੁੜ ਤੋ ਦੁਬਾਰਾ ਨਹੀ ਬਣਾ ਸਕਦੀ।ਤਰਸ ਦੇ ਅਧਾਰ ਤੇ ਵਿਧਵਾ ਔਰਤ ਨੇ ਸਰਕਾਰ ਤੋ ਮੰਗ ਕੀਤੀ ਹੈ ਕਿ ਉਸ ਨੂੰ ਰਹਿਣ ਲਈ ਇੱਕ ਕਮਰੇ ਦਾ ਪ੍ਰਬੰਧ ਕੀਤਾ ਜਾਵੇ।ਜਦੋ ਇਸ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਪੀੜਿਤ ਪਰਿਵਾਰ ਲਿਖਤੀ ਤੌਰ ਤੇ ਆਪਣੀ ਮੁਸ਼ਕਿਲ ਜਾਂ ਖਸਤਾ ਮਕਾਨ ਬਾਰੇ ਦਫਤਰ ਦੱਸ ਸਕਦਾ ਹੈ।ਫਿਰ ਇਨਕੁਆਰੀ ਕਰਕੇ ਕੋਈ ਹੱਲ ਕੀਤਾ ਜਾ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *