ਛੋਟੀਆਂ ਕਵਿਤਾਵਾਂ

ss1

ਛੋਟੀਆਂ ਕਵਿਤਾਵਾਂ

ਕਿਰਦਾਰ

ਗਿਰੇ ਨੂੰ ਚੁੱਕਦਿਆਂ
ਲੋਕਾਂ ਦੇ ਕਿਰਦਾਰ ਨਾਲ
ਰੂ ਬ ਰੂ ਹੋਏ
ਹੱਥ ਫੜ ਉੱਠਦਿਆਂ ਹੀ
ਸਾਨੂੰ ਸੁੱਟ ਦਿੱਤਾ

ਰੱਬ

ਸਾਧਾਂ ਦੇ ਚੋਗਿਆਂ ਚ
ਠੱਗ ਬੜੇ ਫਿਰਦੇ
ਧਰਮਾਂ ਦੇ ਨਾਂ ਤੇ ਲੁੱਟ
ਲੁੱਟ ਖਾਣ ਚਿਰ ਦੇ
ਪੜੇ ਲਿਖੇ ਅਕਲਾਂ ਨੂੰ
ਖੂਹਾਂ ਵਿੱਚ ਪਾਈ ਜਾਂਦੇ
ਬੰਦੇ ਵੇਖੋ ਬੰਦੇ ਨੂੰ
ਰੱਬ ਨੇ ਬਣਾਈ ਜਾਂਦੇ

ਕਲਮ

ਜ਼ਰਾ ਤੱਕ ਕੇ ਤਾਂ ਦੇਖ
ਘੋਖੀ ਨਜ਼ਰ ਦੇ ਚਸ਼ਮੇ ਚੋਂ
ਤੇਰੇ ਤੇ ਲਾਈ ਕੀਨੇ,
ਕੀ ਪਾਬੰਦੀ ਏੇ?
ਇਤਿਹਾਸ ਤਾਂ ਉੱਕੜ
ਕਾਗਜ਼ ਦੀ ਹਿੱਕ ਉੱਤੇ
ਕਲਮ ਸੱਚ ਲਈ ਉੱਠ,
ਤਾਂ ਚੰਗੀ ਏ!

ਬਚਪਨ

ਜਗਤ ਵਤੀਰਾ ਲਾਂਭੇ ਛੱਡ ਕੇ
ਵਿੱਚ ਮੌਜਾਂ ਦੇ
ਉਡਾਰੀ ਲਾਉਣ ਦੀਆਂ
ਭੋਲਾ ਬਚਪਨ ਕਰੇ ਸਲਾਹਾਂ
ਪੁੰਛਾਂ ਫੜ ਕੇ
ਤਾਰੀ ਲਾਉਣ ਦੀਆਂ

ਗੋਬਿੰਦਰ ਸਿੰਘ ਢੀਂਡਸਾ
ਮੋਬਾਇਲ ਨੰਬਰ . 92560-66000
ਪਿੰਡ ਤੇ ਡਾਕ. ਬਰੜਵਾਲ (ਧੂਰੀ)
ਜ਼ਿਲਾ ਸੰਗਰੂਰ (ਪੰਜਾਬ)

print
Share Button
Print Friendly, PDF & Email

Leave a Reply

Your email address will not be published. Required fields are marked *