ਭਾਰਤ ਦੇ ਪ੍ਰਧਾਨ ਮੰਤਰੀ ਮਿਜ਼ੋਰਮ ਵਿੱਚ ਕੱਲ੍ਹ 60 ਮੈਗਾਵਾਟ ਦਾ ਟਿਊਸ਼ੀਅਲ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ 

ss1

ਭਾਰਤ ਦੇ ਪ੍ਰਧਾਨ ਮੰਤਰੀ ਮਿਜ਼ੋਰਮ ਵਿੱਚ ਕੱਲ੍ਹ 60 ਮੈਗਾਵਾਟ ਦਾ ਟਿਊਸ਼ੀਅਲ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਮੋਦੀ ‘ਮਾਈਡੋਨਰ ਐਪ’ ਵੀ ਲਾਂਚ ਕਰਨਗੇ ਅਤੇ ਸਟਾਰਟਅੱਪ ਉੱਦਮੀਆਂ ਨੂੰ ਚੈੱਕ ਵੰਡਣਗੇ

ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਮਿਜ਼ੋਰਮ ਦੇ ਰਾਜਪਾਲ ਮਾਣਯੋਗ ਲੈਫਟੀਨੈਂਟ ਜਨਰਲ (ਰਿਟਾ.) ਨਿਰਭੈ ਸ਼ਰਮਾ, ਮਿਜ਼ੋਰਮ ਦੇ ਮੁੱਖ ਮੰਤਰੀ ਸ਼੍ਰੀ ਲਾਲ ਥਾਨਹਾਵਲਾ (Shri Lal Thanhawla), ਉੱਤਰ ਪੂਰਬ ਖੇਤਰ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਅਮਲਾ, ਜਨ ਸ਼ਿਕਾਇਤ, ਪੈਨਸ਼ਨਾਂ , ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਸ਼੍ਰੀ ਜਿਤੇਂਦਰ ਸਿੰਘ ਅਤੇ ਬਿਜਲੀ ਅਤੇ ਨਵੀਂ ਤੇ ਅਖੁੱਟ ਊਰਜਾ ਵਿਭਾਗ ਦੇ ਰਾਜ ਮੰਤਰੀ ‘(ਸੁਤੰਤਰ ਚਾਰਜ) ਸ਼੍ਰੀ ਆਰ ਕੇ ਸਿੰਘ ਦੀ ਮੌਜੂਦਗੀ ਵਿੱਚ ਬਕਾਇਦਾ ਤੌਰ ’ਤੇ 60 ਮੈਗਾਵਾਟ ਦਾ ਟਿਊਸ਼ੀਅਲ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ (ਐੱਚਈਪੀਪੀ) ਦੇਸ਼ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਵੱਲੋਂ ਇਸ ਮੌਕੇ ’ਤੇ ‘ਮਾਈਡੋਨਰ ਐਪ’ ਲਾਂਚ ਕੀਤੀ ਜਾਵੇਗੀ ਅਤੇ ਐਜ਼ਾਵਲ ਵਿੱਚ ਕੱਲ੍ਹ 16 ਦਸੰਬਰ, 2017 ਨੂੰ ਸਟਾਰਟ ਅੱਪ ਉੱਦਮੀਆਂ ਨੂੰ ਚੈੱਕ ਵੰਡੇ ਜਾਣਗੇ।

ਟਿਊਸ਼ੀਅਲ ਐੱਚਈਪੀਪੀ ਦੀ ਉਸਾਰੀ ਕੇਂਦਰੀ ਖੇਤਰ ਦੇ ਪ੍ਰੋਜੈਕਟ ਵਜੋਂ ਕੀਤੀ ਗਈ ਅਤੇ ਇਸ ਨੂੰ ਉੱਤਰ ਪੂਰਬੀ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (ਨੀਪਕੋ) ਵੱਲੋਂ ਭਾਰਤ ਸਰਕਾਰ ਦੇ ਬਿਜਲੀ ਮੰਤਰਾਲਾ ਦੇ ਪ੍ਰਸ਼ਾਸਕੀ ਕੰਟਰੋਲ ਅਧੀਨ ਲਾਗੂ ਕੀਤਾ ਜਾਵੇਗਾ।

ਆਰਥਿਕ ਮਾਮਲਿਆਂ ਬਾਰੇ ਕੈਬਿਨਟ ਕਮੇਟੀ (ਸੀਸੀਈਏ) ਨੇ ਜੁਲਾਈ, 1998 ਵਿੱਚ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਸੀ ਅਤੇ ਇਸ ਨੂੰ 2006 ਵਿੱਚ ਲਾਗੂ ਕੀਤਾ ਜਾਣਾ ਸੀ। ਤਕਰੀਬਨ 30% ਕੰਮ ਮੁਕੰਮਲ ਹੋਣ ਤੋਂ ਬਾਅਦ ਜੂਨ, 2004 ਵਿੱਚ ਸਥਾਨਕ ਅੰਦੋਲਨ ਕਾਰਨ ਕੰਮ ਪੂਰੀ ਤਰ੍ਹਾਂ ਮੁਅੱਤਲ ਕਰ ਦਿੱਤਾ ਗਿਆ ਸੀ।

ਇਹ ਪ੍ਰੋਜੈਕਟ ਮਿਜ਼ੋਰਮ ਰਾਜ ਵਿੱਚ ਸਥਿਤ ਸਭ ਤੋਂ ਵੱਡਾ ਬਿਜਲੀ ਪ੍ਰੋਜੈਕਟ ਹੋਵੇਗਾ ਅਤੇ ਇਸ ਨਾਲ ਰਾਜ ਦੀਆਂ ਬਿਜਲੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ। ਇਸ ਨਾਲ ਰਾਜ ਦਾ ਸਰਬਪੱਖੀ ਵਿਕਾਸ ਹੋ ਸਕੇਗਾ ਅਤੇ ਭਾਰਤ ਸਰਕਾਰ ਦੇ ਪ੍ਰਮੁੱਖ ਮਿਸ਼ਨ ’24 ਘੰਟੇ ਪਹੁੰਚਯੋਗ ਸਭ ਨੂੰ ਸਾਫ ਊਰਜਾ’ ਨੂੰ ਹਾਸਲ ਕੀਤਾ ਜਾ ਸਕੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *