ਸਿਵਲ ਹਸਪਤਾਲ ਦੀਆਂ ਖਾਮੀਆਂ ਦੇ ਦਸਤਾਵੇਜ ਸਿਹਤ ਮੰਤਰੀ ਕੋਲ ਲੈ ਕੇ ਜਾਵਾਂਗਾ: ਅਮਰਜੀਤ ਸਿੰਘ ਸੰਦੋਆ

ss1

ਸਿਵਲ ਹਸਪਤਾਲ ਦੀਆਂ ਖਾਮੀਆਂ ਦੇ ਦਸਤਾਵੇਜ ਸਿਹਤ ਮੰਤਰੀ ਕੋਲ ਲੈ ਕੇ ਜਾਵਾਂਗਾ: ਅਮਰਜੀਤ ਸਿੰਘ ਸੰਦੋਆ

ਰੂਪਨਗਰ, 13 ਦਸੰਬਰ (ਨਿਰਪੱਵ ਆਵਾਜ਼ ਬਿਊਰੋ): ਲੋਕ ਨੁਮਾਇੰਦੇ ਇਸ ਲਈ ਵੀ ਚੁਣਦੇ ਹਨ ਤਾਂ ਜੋ ਉਹਨਾਂ ਨੂੰ ਸਰਕਾਰ ਤਰਫੋਂ ਮਿਲਣ ਵਾਲੀਆਂ ਸਹੂਲਤਾਂ ਅਤੇ ਸੇਵਾਵਾਂ ਪ੍ਰਤੀ ਜੇ ਸਬੰਧਤ ਮਹਿਕਮੇ ਕੋਈ ਕੁਤਾਹੀ ਵਰਤਣ ਤਾਂ ਲੋਕ ਆਪਣੇ ਚੁਣੇ ਹੋਏ ਨੁੰਮਾਇਦੇ ਤੱਕ ਪਹੁੰਚ ਕਰ ਸਕਣ। ਪਰ ਬਹੁਤ ਲੀਡਰ ਆਪਣੀ ਊਰਜਾ ਅਤੇ ਸਮਾਂ ਲੋਕਾਂ ਦੇ ਹਿੱਤਾਂ ਲਈ ਵਰਤਣ ਦੀ ਬਜਾਏ ਆਪਣੇ ਰਾਜਸੀ ਵਿਰੋਧੀ ਨੂੰ ਥੱਲੇ ਲਾਹੁਣ ਲਈ ਹੀ ਖਰਚ ਕਰ ਦਿੰਦੇ ਹਨ। ਇਸ ਤਰ੍ਹਾਂ ਲੋਕਾਂ ਦੇ ਮੁੱਦੇ ਹਾਸ਼ੀਏ ਤੇ ਹੀ ਰਹਿ ਜਾਂਦੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੂਪਨਗਰ ਤੋਂ ‘ਆਪ’ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਉਸ ਵੇਲੇ ਕੀਤਾ ਜਦੋਂ ਉਹ ਆਪਣੀ ਟੀਮ ਨਾਲ ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਅਮਲੇ ਫੈਲੇ ਦੀ ਗਿਣਤੀ ਅਤੇ ਉਹਨਾਂ ਦੀ ਕਾਰਜਕਾਰੀ ਦੇਖਣ ਲਈ ਉਥੇ ਪਹੁੰਚੇ। ਉਹਨਾਂ ਕਿਹਾ ਕਿ ਅੱਜ ਸਭ ਤੋਂ ਜ਼ਰੂਰੀ ਸਿਹਤ ਵਿਭਾਗ ਵਰਗੇ ਅਦਾਰਿਆਂ ਦੀ ਹਾਲਤ ਤਰਸਯੋਗ ਹੋ ਚੁੱਕੀ ਹੈ। ਸੰਦੋਆ ਨੇ ਦੱਸਿਆ ਕਿ ਜ਼ਿਲ੍ਹੇ ਦਾ ਸਭ ਤੋਂ ਵੱਡਾ ਮੰਨੇ ਜਾਂਦੇ ਰੂਪਨਗਰ ਸਿਵਲ ਹਸਪਤਾਲ ਵਿੱਚ ਇਸ ਵੇਲੇ ਲੋੜੀਂਦੇ ਡਾਕਟਰਾਂ ਦੀ ਗਿਣਤੀ 50 ਫੀਸਦੀ ਹੈ। ਬਾਕੀ ਪੋਸਟਾਂ ਖਾਲੀ ਪਈਆਂ ਹਨ। ਉਹਨਾਂ ਦੱਸਿਆ ਕਿ ਹਸਪਤਾਲ ਤੋਂ ਮਿਲੀ ਇਸ ਰਿਪੋਰਟ ਮੁਤਾਬਿਕ ਬੱਚਿਆਂ ਦੇ ਚਾਰ ਡਾਕਟਰਾਂ ਦੀ ਬਜਾਏ ਇਕ ਡਾਕਟਰ ਹੀ ਕੰਮ ਚਲਾ ਰਿਹਾ ਹੈ। ਔਰਤ ਰੋਗਾਂ ਦੇ ਮਾਹਿਰ (ਗਾਇਨੀ ਕੋਲੋਜਿਸਟ) ਦੋ ਡਾਕਟਰਾਂ ਵਿੱਚੋਂ ਇਕ ਵੀ ਹਸਪਤਾਲ ਵਿੱਚ ਨਹੀਂ ਹੈ।

ਇਸ ਤੋਂ ਇਲਾਵਾ ਮੈਡੀਕਲ ਸਪੈਸ਼ਲਿਸਟ ਅਤੇ ਚਮੜੀ ਰੋਗਾਂ ਦੇ ਮਾਹਿਰ ਕੋਈ ਡਾਕਟਰ ਨਹੀਂ ਹੈ। ਐਮਰਜੈਂਸੀ ਲਈ 10 ਮੈਡੀਕਲ ਅਫਸਰਾਂ ਵਿੱਚੋਂ 6 ਪੋਸਟਾਂ ਖਾਲੀ ਪਈਆਂ ਹਨ। ਸੰਦੋਆ ਨੇ ਦੱਸਿਆ ਕਿ ਟੈਸਟ ਕਰਨ ਵਾਲੇ ਟੈਕਨੀਸ਼ੀਅਨ ਅਤੇ ਹੋਰ ਕਰਮਚਾਰੀਆਂ ਦੀਆਂ 30 ਫੀਸਦੀ ਤੋਂ ਵੱਧ ਪੋਸਟਾਂ ਖਾਲੀ ਪਈਆਂ ਹਨ। ਹੋਰ ਤਾਂ ਹੋਰ ਅਲਟਰਾਸਾਊਂਡ ਕਰਨ ਵਾਲਾ ਇਕ ਵੀ ਰੇਡੀਉਲੋਜਿਸਟ ਨਹੀਂ ਹੈ। ਅਲਟਾਸਾਊਂਡ ਕਰਨ ਵਾਲੀ ਲੱਖਾਂ ਦੀ ਮਸ਼ੀਨ ਅਤੇ ਹੋਰ ਸਾਜੋ ਸਮਾਨ ਸ਼ੋਅਪੀਸ ਬਣ ਕੇ ਪਿਆ ਹੈ। ਸਰਕਾਰੀ ਤੌਰ ਤੇ ਇਹ 150/ ਰੁਪਏ ਵਿੱਚ ਹੋਣ ਵਾਲਾ ਟੈਸਟ ਬਾਹਰ 500/ ਤੋਂ 800/ ਰੁਪਏ ਤੱਕ ਕਰਵਾਉਣ ਲਈ ਮਜ਼ਬੂਰ ਹਨ। ਹਲਕਾ ਵਿਧਾਇਕ ਨੇ ਦੱਸਿਆ ਕਿ ਮੰਨਜੂਰਸ਼ੁਦਾ 214 ਤਰ੍ਹਾਂ ਦੀਆਂ ਦਵਾਈਆਂ ਵਿੱਚੋਂ ਸਭ ਤੋਂ ਅਹਿਮ 41 ਤਰ੍ਹਾਂ ਦੀਆਂ ਦਵਾਈਆਂ ਹਸਪਤਾਲ ਵਿੱਚ ਉਪਲਭਦ ਨਹੀਂ ਹਨ। ਉਹਨਾਂ ਕਿਹਾ ਕਿ ਮੈਂ ਉਕਤ ਸਾਰੀ ਸਥਿਤੀ ਦੇ ਦਸਤਾਵੇਜ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਕੋਲ ਖੁਦ ਜਾ ਰਿਹਾ ਹਾਂ। ਉਹਨਾਂ ਇਹ ਵੀ ਕਿਹਾ ਕਿ ਐਨੀਆਂ ਕਮੀਆਂ ਕਾਰਨ ਜਿਥੇ ਲੋਕ ਸਹੂਲਤਾਂ ਤੋਂ ਵਾਂਝੇ ਰਹਿ ਰਹੇ ਹਨ ਉਥੇ ਡਿਊਟੀ ਉਤੇ ਤੈਨਾਤ ਡਾਕਟਰ ਸਾਹਿਬਾਨ ਨੂੰ ਆਪਣੀ ਸਮਰਥਾ ਤੋਂ ਕਿੱਤੇ ਵੱਧ ਕੰਮ ਕਰਨਾ ਪੈ ਰਿਹਾ ਹੈ। ਜੋ ਕਿ ਉਹਨਾਂ ਦਾ ਸ਼ੋਸ਼ਣ ਹੀ ਮੰਨਿਆ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਦਫਤਰ ਇੰਚਾਰਜ ਬਦਨ ਸਿੰਘ, ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਂਲਾ ਅਤੇ ਸ਼ਹਿਰੀ ‘ਆਪ’ ਪ੍ਰਧਾਨ ਰਾਕੇਸ਼ ਜਿੰਦਲ ਅਤੇ ਪਾਰਟੀ ਦੇ ਸ਼ੋਸ਼ਲ ਮੀਡੀਆ ਇੰਚਾਰਜ ਨੂਰ ਮੁਹੰਮਦ ਵੀ ਨਾਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *