ਸਬਜ਼ੀਆਂ ਦੇ ਰੇਟਾਂ ‘ਚ ਤੇਜ਼ੀ

ss1

ਸਬਜ਼ੀਆਂ ਦੇ ਰੇਟਾਂ ‘ਚ ਤੇਜ਼ੀ

 ਸਬਜ਼ੀਆਂ ਦੀਆਂ ਕੀਮਤਾਂ ਵਿਚ ਆਈ ਤੇਜ਼ੀ ਤੋਂ ਬਾਅਦ ਨਵੇਂ ਆਲੂਆਂ ਦੇ ਰੇਟ ਵਧਣ ਕਾਰਨ ਆਲੂਆਂ ਨੇ ਵੀ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੀ ਫਸਲ ਵੇਲੇ ਆਲੂਆਂ ਦੀ ਹੋਈ ਬੇਕਦਰੀ ਨੇ ਆਲੂ ਕਾਸ਼ਤਕਾਰਾਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਸੀ। ਹੁਣ ਨਵੇਂ ਆਲੂਆਂ ਦੇ ਰੇਟਾਂ ਵਿਚ ਆਈ ਤੇਜ਼ੀ ਨੇ ਉਨ੍ਹਾਂ ਦੇ ਚਿਹਰਿਆਂ ‘ਤੇ ਰੌਣਕ ਲਿਆ ਦਿੱਤੀ ਹੈ। ਆਲੂਆਂ ਦੀ ਪਿਛਲੀ ਫਸਲ 60-70 ਰੁਪਏ ਪ੍ਰਤੀ ਕੱਟਾ ਵਿਕੀ ਸੀ ਜਦੋਂ ਕਿ ਕੋਲਡ ਸਟੋਰ ਵਿਚ ਆਲੂ ਰੱਖਣ ਦਾ ਕਿਰਾਇਆ 110 ਰੁਪਏ ਕੱਟਾ ਸੀ। ਹੁਣ ਸਬਜ਼ੀਆਂ ਦੇ ਰੇਟਾਂ ਵਿਚ ਆਈ ਤੇਜ਼ੀ ਕਾਰਨ ਆਲੂਆਂ ਨੇ ਵੀ ਆਪਣਾ ਰੰਗ ਬਦਲਣਾ ਸ਼ੁਰੂ ਕਰ ਦਿੱਤਾ ਹੈ। ਅੱਜਕਲ ਮੰਡੀਆਂ ਵਿਚ ਮਟਰ, ਟਮਾਟਰ, ਗੋਭੀ, ਗਾਜਰ, ਘੀਆ ਆਦਿ 50 ਰੁਪਏ, ਪ੍ਰਚੂਨ ਵਿਚ 70 ਰੁਪਏ ਵਿਕ ਰਿਹਾ ਹੈ। ਆਲੂਆਂ ਦੇ ਰੇਟ ਵਿਚ ਵੀ ਤੇਜ਼ੀ ਆਉਣੀ ਸ਼ੁਰੂ ਹੋ ਗਈ।

print
Share Button
Print Friendly, PDF & Email