ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਤੈਰਦਾ ਸੋਲਰ ਪਾਵਰ ਪਲਾਂਟ

ss1

ਚੀਨ ਨੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਤੈਰਦਾ ਸੋਲਰ ਪਾਵਰ ਪਲਾਂਟ

ਚੀਨ ਆਪਣੀਆਂ ਖੋਜਾਂ ਕਾਰਨ ਪੂਰੀ ਦੁਨੀਆ ਵਿਚ ਪ੍ਰਸਿੱਧ ਹੈ| ਸਮੇਂ-ਸਮੇਂ ਤੇ ਚੀਨ ਵੱਲੋਂ ਕੀਤੀਆਂ ਗਈਆਂ ਖੋਜਾਂ ਨੇ ਸਾਰਿਆਂ ਨੂੰ ਹੈਰਾਨ ਕੀਤਾ ਹੈ| ਹੁਣ ਚੀਨ ਨੇ ਦੁਨੀਆ ਦਾ ਸਭ ਤੋਂ ਵੱਡਾ ਤੈਰਦਾ ਸੋਲਰ ਪਾਵਰ ਪਲਾਂਟ ਬਣਾਇਆ ਹੈ|
ਪੂਰਬੀ ਚੀਨ ਦੇ ਅਨਹੁਈ ਸੂਬੇ ਵਿਚ ਬਣਾਏ ਗਏ ਦੁਨੀਆ ਦੇ ਸਭ ਤੋਂ ਵੱਡੇ ‘ਫਲੋਟਿੰਗ ਸੋਲਰ ਪਾਵਰ ਪਲਾਂਟ’ ਨੇ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਹੈ| ਹੁਏਨਨ ਤਲਾਅ ਤੇ 1 ਹਜ਼ਾਰ ਕਰੋੜ ਰੁਪਏ ਦੇ ਖਰਚ ਨਾਲ ਬਣੇ ਇਸ ਪਲਾਂਟ ਨੂੰ ਐਤਵਾਰ ਨੂੰ ਗ੍ਰਿਡ ਨਾਲ ਜੋੜ ਦਿੱਤਾ ਗਿਆ| ਇਸ ਵਿਚ 1.20 ਲੱਖ ਪੈਨਲ ਲੱਗੇ ਹਨ|
ਜਦੋਂ ਇਹ ਪਲਾਂਟ ਪੂਰੀ ਤਰ੍ਹਾਂ ਕੰਮ ਕਰਨ ਲੱਗੇਗਾ, ਉਦੋਂ ਇਸ ਨਾਲ ਲੱਗਭਗ 15 ਹਜ਼ਾਰ ਘਰਾਂ ਦੀਆਂ ਬਿਜਲੀ ਸੰਬੰਧੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਣਗੀਆਂ|
ਇਹ ਪਲਾਂਟ ਚੀਨ ਦੇ ‘ਥ੍ਰੀ ਗੋਰਜਸ ਗਰੁੱਪ’ ਨੇ ਬਣਾਇਆ ਹੈ| ਪੂਰੀ ਤਰ੍ਹਾਂ ਸ਼ੁਰੂ ਹੋਣ ਤੇ 53 ਹਜ਼ਾਰ ਟਨ ਕੋਲੇ ਦੀ ਵਰਤੋਂ ਅਤੇ 1,99,500 ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਦੀ ਨਿਕਾਸੀ ਨੂੰ ਘੱਟ ਕੀਤਾ ਜਾ ਸਕੇਗਾ| ਚੀਨ ਦੀ ‘ਨੈਚੁਰਲ ਰਿਸੋਰਸਿਸ ਡਿਫੈਂਸ ਕਾਊਂਸਿਲ’ ਦੇ ਯਾਂਗ ਫੁਕਿਆਂਗ ਮੁਤਾਬਕ ਫਲੋਟਿੰਗ ਪਲਾਂਟ ਵਾਸ਼ਪੀਕਰਣ ਨੂੰ ਰੋਕਦੇ ਹਨ| ਨਾਲ ਹੀ ਜਨਰੇਟਰ ਦੀ ਕੰਮ ਕਰਨ ਦੀ ਸਮਰੱਥਾ ਸੁਧਾਰਦੇ ਹਨ| ਰਵਾਇਤੀ ਸੋਲਰ ਪਲਾਂਟ ਦੀ ਤਰ੍ਹਾਂ ਇਸ ਪਲਾਂਟ ਨੂੰ ਜ਼ਮੀਨ ਵੀ ਜ਼ਰੂਰੀ ਨਹੀਂ ਹੁੰਦੀ|
ਇਸ ਪਲਾਂਟ ਵਿਚ 1.20 ਲੱਖ ਸੋਲਰ ਪੈਨਲ ਲੱਗੇ ਹਨ| ਇਸ ਦਾ ਏਰੀਆ 160 ਫੁਟਬਾਲ ਮੈਦਾਨ ਦੇ ਬਰਾਬਰ ਹੈ| ਇਸ ਸਮੇਂ ਚੀਨ ਦੀ 72 ਫੀਸਦੀ ਊਰਜਾ ਦੀਆਂ ਲੋੜਾਂ ਕੋਲੇ ਨਾਲ ਪੂਰੀਆਂ ਹੁੰਦੀਆਂ ਹਨ| ਇਸ ਪਲਾਂਟ ਦੀ ਮਦਦ ਨਾਲ 53 ਹਜ਼ਾਰ ਟਨ ਕੋਲੇ ਦੀ ਵਰਤੋਂ ਨੂੰ ਰੋਕਿਆ ਜਾ ਸਕੇਗਾ| ਚੀਨ 5.72 ਲੱਖ ਕਰੋੜ ਰੁਪਏ ਫ;ਕ.ਅ ਕਅਕਗਪਖ ਤੇ ਖਰਚ ਕਰ ਚੁੱਕਾ ਹੈ| ਪੂਰੇ ਸਾਲ ਵਿਚ 7.742 ਕਰੋੜ ਯੂਨਿਟ ਬਿਜਲੀ ਲਈ ਪਲਾਂਟ ਲਗਾਏ ਗਏ ਹਨ|

print
Share Button
Print Friendly, PDF & Email