ਨਸ਼ੀਲੀਆਂ ਦਵਾਈਆਂ, ਸਾਈਕੋਟ੍ਰੌਪਿਕ ਵਸਤਾਂ ਵਗੈਰਾ ਫੜੇ ਜਾਣ ਉੱਤੇ ਅਧਿਕਾਰੀਆਂ, ਸੂਚਨਾ ਦੇਣ ਵਾਲਿਆਂ ਅਤੇ ਹੋਰ ਵਿਅਕਤੀਆਂ ਨੂੰ ਪੁਰਸਕਾਰ  ਦੇਣ ਦੇ ਮਾਮਲੇ ਵਿਚ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ 

ss1

ਨਸ਼ੀਲੀਆਂ ਦਵਾਈਆਂ, ਸਾਈਕੋਟ੍ਰੌਪਿਕ ਵਸਤਾਂ ਵਗੈਰਾ ਫੜੇ ਜਾਣ ਉੱਤੇ ਅਧਿਕਾਰੀਆਂ, ਸੂਚਨਾ ਦੇਣ ਵਾਲਿਆਂ ਅਤੇ ਹੋਰ ਵਿਅਕਤੀਆਂ ਨੂੰ ਪੁਰਸਕਾਰ  ਦੇਣ ਦੇ ਮਾਮਲੇ ਵਿਚ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਭਾਰਤ ਸਰਕਾਰ ਨੇ 10 ਅਕਤੂਬਰ 2017 ਨੂੰ ਨਵੇਂ ਪੁਰਸਕਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਕਿ ”ਅਧਿਕਾਰੀਆਂ, ਸੂਚਨਾ ਦੇਣ ਵਾਲਿਆਂ ਅਤੇ ਹੋਰ ਵਿਅਕਤੀਆਂ, 2017 ਨੂੰ ਪੁਰਸਕਾਰ  ਦੇਣ ਨਾਲ ਸਬੰਧਤ ਹਨ”। ਇਨ੍ਹਾਂ ਦਿਸ਼ਾ ਨਿਰਦੇਸ਼ਾਂ ਅਧੀਨ ਇਨ੍ਹਾਂ ਪੁਰਸਕਾਰਾਂ ਦੇ ਭੁਗਤਾਨ ਨੂੰ ਰੈਗੂਲੇਟ ਕੀਤਾ ਜਾਵੇਗਾ।

 

ਨੀਤੀ ਅਨੁਸਾਰ ਇੱਕ ਅਧਿਕਾਰੀ ਆਪਣੇ ਪੂਰੇ ਜੀਵਨ ਵਿੱਚ ਕੁੱਲ 20,00,000 ਰੁਪਏ ਦੇ ਪੁਰਸਕਾਰ ਦਾ ਹੱਕਦਾਰ ਹੋਵੇਗਾ ਅਤੇ ਇੱਕ ਵਾਰੀ ਵਿੱਚ ਉਸ ਨੂੰ 50,000 ਰੁਪਏ ਦਾ ਪੁਰਸਕਾਰ ਮਿਲ ਸਕੇਗਾ । 2 ਲੱਖ ਰੁਪਏ ਦਾ ਵੱਧ ਤੋਂ ਵੱਧ ਪੁਰਸਕਾਰ ਇੱਕ ਵਿਅਕਤੀ ਨੂੰ ਇੱਕ ਹੀ ਮਾਮਲੇ ਵਿੱਚ, ਕਿਸੇ ਖਾਸ ਹਾਲਤ ਵਿੱਚ, ਸਰਬਉੱਚ ਕੇਂਦਰੀ ਪੁਰਸਕਾਰ ਕਮੇਟੀ ਵੱਲੋਂ ਪ੍ਰਦਾਨ ਕੀਤਾ ਜਾ ਸਕਦਾ ਹੈ। ਇਨਾਮ ਦੀ ਕੁੱਲ ਰਕਮ ਵਿਚੋਂ 50% ਰਕਮ ਕਿਸੇ ਵਿਅਕਤੀ ਨੂੰ ਕੇਸ ਚੱਲਣ ਤੋਂ ਪਹਿਲਾਂ ਦੀ ਸਟੇਜ ਉੱਤੇ ਦਿੱਤੀ ਜਾ ਸਕਦੀ ਹੈ ਬਸ਼੍ਰਰਤੇ ਕਿ ਕੈਮੀਕਲ ਲੈਬਾਰਟਰੀਜ਼ ਤੋਂ ਉਸ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੋਵੇ। ਇਸ ਨੀਤੀ ਅਨੁਸਾਰ ਪੁਰਸਕਾਰ ਦੇਣ ਵਾਲੀ ਅਥਾਰਟੀ ਨੂੰ ਕਿਸੇ ਸੂਹੀਏ ਨੂੰ ਪੁਰਸਕਾਰ ਦੇਣ ਵੇਲੇ ਇਨ੍ਹਾਂ ਗੱਲਾਂ ਬਾਰੇ ਵੀ ਸੋਚਣਾ ਪਵੇਗਾ ਕਿ ਕੀ ਜੋ ਸੂਚਨਾ ਮਿਲੀ ਹੈ ਉਹ ਸਹੀ ਹੈ? ਇਸ ਵਿੱਚ ਕਿੰਨਾਂ ਕੁ ਰਿਸਕ ਸ਼ਾਮਲ ਸੀ, ਸੂਹੀਏ ਵੱਲੋਂ ਪ੍ਰਦਾਨ ਕੀਤੀ ਸੂਚਨਾ ਦੀ ਕਿਸਮ ਅਤੇ ਢੰਗ ਕਿਸ ਤਰ੍ਹਾਂ ਦੇ ਹਨ ਅਤੇ ਕੀ ਜੋ ਸੂਚਨਾ ਮਿਲੀ ਹੈ ਉਸ ਵਿੱਚ ਨਕਲੀ ਦਵਾਈਆਂ ਦੇ  ਮਾਮਲੇ ਵਿੱਚ ਸ਼ਾਮਲ ਗਿਰੋਹ ਬਾਰੇ ਵੀ ਕੋਈ ਜਾਣਕਾਰੀ ਮਿਲਦੀ ਹੈ। ਗ੍ਰਹਿ ਮੰਤਰਾਲਾ ਦੇ ਨਾਰਕੌਟਿਕਸ ਕੰਟਰੋਲ ਬਿਊਰੋ ਨੂੰ ਇੱਕ ਤਾਲਮੇਲ ਏਜੰਸੀ ਬਣਾ ਦਿੱਤਾ ਗਿਆ ਹੈ ਜੋ ਕਿ ਨਸ਼ੀਲੀਆਂ ਦਵਾਈਆਂ ਨੂੰ ਫੜਨ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਦੂਜੀਆਂ ਕੇਂਦਰੀ ਅਤੇ ਸੂਬਾਈ ਏਜੰਸੀਆਂ ਵੱਲੋਂ ਭੇਜੇ ਗਏ ਪੁਰਸਕਾਰਾਂ ਸਬੰਧੀ ਪ੍ਰਸਤਾਵਾਂ ਦੀ ਛਾਣਬੀਣ ਕਰੇਗੀ।

 

ਸੋਧੇ ਹੋਏ ਦਿਸ਼ਾ ਨਿਰਦੇਸ਼ ਤਿਆਰ ਕਰਨ ਵੇਲੇ ਭਾਰਤ ਸਰਕਾਰ ਨੇ ਹੇਠ ਲਿਖੇ ਸਿਧਾਂਤ ਵੀ ਤਿਆਰ ਕੀਤੇ ਹਨ —

 

*          ਕੋਈ ਪੁਰਸਕਾਰ ਇੱਕ ਰੁਟੀਨ ਦੇ ਮਾਮਲੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ।

 

*          ਸੂਹੀਆਂ ਨੂੰ ਪੁਰਸਕਾਰ ਦੇਣ ਲਈ ਮਾਪਦੰਡ ਤੈਅ ਕਰ ਦਿੱਤੇ ਗਏ ਹਨ।

 

*          ਸਰਕਾਰੀ ਅਧਿਕਾਰੀਆਂ ਵੱਲੋਂ ਸੂਚਨਾ ਨੂੰ ਵਿਕਸਤ ਕਰਨ, ਮਾਲ ਨੂੰ ਫੜਨ ਅਤੇ ਫੜਨ ਤੋਂ ਬਾਅਦ ਦੀ ਜਾਂਚ ਕਰਨ ਲਈ ਵਿਸ਼ੇਸ਼ ਯਤਨ ਕਰਨਾ।

 

*          ਕਿਸੇ ਨਿਜੀ ਅਧਿਕਾਰੀ ਵੱਲੋਂ ਆਪਣੀ ਆਮ ਡਿਊਟੀ ਦੌਰਾਨ ਕਿਸੇ ਕੀਤੇ ਗਏ ਕੰਮ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

print
Share Button
Print Friendly, PDF & Email