ਕਰਨਲ ਰਾਜਯਵਰਧਨ ਸਿੰਘ ਰਾਠੌੜ ਨੇ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਗੁਰਦੇਵ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ

ss1

ਕਰਨਲ ਰਾਜਯਵਰਧਨ ਸਿੰਘ ਰਾਠੌੜ ਨੇ ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਗੁਰਦੇਵ ਸਿੰਘ ਗਿੱਲ ਨੂੰ ਸਨਮਾਨਿਤ ਕੀਤਾ

ਭਾਰਤੀ ਫੁਟਬਾਲ ਟੀਮ ਦੇ ਸਾਬਕਾ ਕਪਤਾਨ ਗੁਰਦੇਵ ਸਿੰਘ ਗਿੱਲ ਨੂੰ ਫੁੱਟਬਾਲ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਅੱਜ ਇੱਥੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸੁਤੰਤਰ ਚਾਰਜ) ਕਰਨਲ ਰਾਜਯਵਰਧਨ ਸਿੰਘ ਰਾਠੌੜ ਨੇ ਉਨ੍ਹਾਂ ਨੂੰ ਸ਼ਾਲ, ਸਮ੍ਰਿਤੀ ਚਿੰਨ੍ਹ ਅਤੇ ਪੰਜ ਲੱਖ ਰੁਪਏ ਦਾ ਚੈੱਕ ਪ੍ਰਦਾਨ ਕੀਤਾ।

ਸ਼੍ਰੀ ਗੁਰਦੇਵ ਸਿੰਘ ਗਿੱਲ ਨੂੰ ਸਨਮਾਨਿਤ ਕਰਨ ਲਈ ਇਹ ਪ੍ਰੋਗਰਾਮ ਇਸ ਲਈ ਆਯੋਜਿਤ ਕੀਤਾ ਗਿਆ, ਕਿਉਂਕਿ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ੀਆਈ ਖੇਡਾਂ ਵਿੱਚ ਖੇਡਣ ਵਾਲੇ ਭਾਰਤੀ ਫੁਟਬਾਲ ਟੀਮਾਂ ਦੇ ਕਪਤਾਨਾਂ ਨੂੰ ਸਨਮਾਨਿਤ ਕੀਤਾ ਸੀ ਉਸ ਸਮੇਂ ਉਹ ਕਨੈਡਾ ਵਿੱਚ ਸੀ। ਪ੍ਰਧਾਨ ਮੰਤਰੀ ਵੱਲੋਂ ਭਾਰਤੀ ਕਪਤਾਨਾਂ ਦਾ ਸਨਮਾਨ 6 ਅਕਤੂਬਰ, 2017 ਨੂੰ ਨਵੀਂ ਦਿੱਲੀ ਵਿੱਚ ਫੀਫਾ ਅੰਡਰ 17 ਕੱਪ ਦੇ ਦੌਰਾਨ ਕੀਤਾ ਗਿਆ ਸੀ।

ਸਨਮਾਨ ਸਮਾਰੋਹ ਦੇ ਬਾਅਦ ਸ਼੍ਰੀ ਗੁਰਦੇਵ ਸਿੰਘ ਨੇ ਕਿਹਾ ਕਿ ਉਹ ਦੇਸ਼ ਵਿੱਚ ਫੁੱਟਬਾਲ ਨੂੰ ਦਿੱਤੇ ਪ੍ਰੋਤਸਾਹਨ ਨੂੰ ਦੇਖ ਕੇ ਖੁਸ਼ ਹਨ, ਕਿਉਂਕਿ ਫੀਫਾ ਅੰਡਰ 17 ਵਿਸ਼ਵ ਕੱਪ ਦੇ ਆਯੋਜਨ ਨਾਲ ਦੇਸ਼ ਭਰ ਤੋਂ, ਖ਼ਾਸ ਕਰਕੇ ਨੌਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਦਾ ਧਿਆਨ ਇਸ ਵੱਲ ਖਿੱਚਿਆ ਗਿਆ ਹੈ। ਉਨ੍ਹਾਂ ਨੇ ਸਾਬਕਾ ਫੁੱਟਬਾਲ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸਰਕਾਰ ਦੇ ਪ੍ਰਤਿ ਧੰਨਵਾਦ ਵਿਅਕਤ ਕੀਤਾ।

ਅਰਜੁਨ ਪੁਰਸਕਾਰ ਜੇਤੂ 67ਸਾਲਾ ਗੁਰਦੇਵ ਸਿੰਘ, 1978 ਵਿੱਚ ਬੈਂਕਾਕ ਏਸ਼ੀਆਈ ਖੇਡਾਂ ਵਿੱਚ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *