ਇਬਾਦਤ ਦੇ ਵਿਚੋਂ ਪੈਦਾ ਹੋਏ ਸ਼ਹਾਦਤ ਦੇ ਸੰਕਲਪ ਦਾ ਸਿਖ਼ਰ ਹੈ ਸਾਕਾ ਸਰਹਿੰਦ:ਸੁਖਪ੍ਰੀਤ ਸਿੰਘ ਉਦੋਕੇ

ss1

ਪੰਜੋਲੀ ਕਲਾਂ ਵਿਚ ਸਾਕਾ ਸਰਹਿੰਦ ਨਾਲ ਕੀਰਤਨ ਦੀਵਾਨ ਦੀ ਹੋਈ ਸਮਾਪਤੀ
ਇਬਾਦਤ ਦੇ ਵਿਚੋਂ ਪੈਦਾ ਹੋਏ ਸ਼ਹਾਦਤ ਦੇ ਸੰਕਲਪ ਦਾ ਸਿਖ਼ਰ ਹੈ ਸਾਕਾ ਸਰਹਿੰਦ:ਸੁਖਪ੍ਰੀਤ ਸਿੰਘ ਉਦੋਕੇ
ਸ਼ਹੀਦੀ ਸਮਾਗਮ ਵਿਚ ਦਰਜਨ ਪਿੰਡਾਂ ਦੀ ਸੰਗਤ ਨੇ ਭਰੀ ਭਰਵੀਂ ਹਾਜ਼ਰੀ

ਫਤਹਿਗੜ੍ਹ ਸਾਹਿਬ, 12 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਬੀਤੀ ਸ਼ਾਮ ਪਿੰਡ ਪੰਜੋਲੀ ਕਲਾਂ ਦੇ ਗੁਰਦੁਆਰਾ ਖਾਲਸਾ ਦਰਬਾਰ ਵਿਖੇ ਅੰਤਿਮ ਤੇ ਦੂਜੇ ਦਿਨ ਦਾ ਕੀਰਤਨ ਦਰਬਾਰ ਸਾਕਾ ਸਰਹਿੰਦ ਦੇ ਮਹਾਨ ਸ਼ਹੀਦਾਂ ਨੂੰ ਸਰਮਪਿਤ ਰਿਹਾ ਜ਼ਿਕਰਯੋਗ ਹੈ ਕਿ ਇਹ ਸਮਾਗਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਵਿਚ ਕਰਵਾਇਆ ਗਿਆ।ਇਸ ਸਮਾਗਮ ਦੇ ਆਰੰਭ ਵਿਚ ਗੁਰੂੂ ਘਰ ਦੇ ਕੀਰਤਨੀਏ ਭਾਈ ਅਬਿਨਾਸੀ ਸਿੰਘ ਪਾਰਸ ਦੇ ਜਥੇ ਨੇ ਸੰਗਤ ਨੂੰ ਇਲਾਹੀ ਬਾਣੀ ਨਾਲ ਜੋੜਿਆ।ਇਸ ਤੋਂ ਉਪਰੰਤ ਭਾਈ ਪੰਥਕ ਕਵੀ ਭਾਈ ਅਵਤਾਰ ਸਿੰਘ ਤਾਰੀ ਤੇ ਤਰਲੋਕ ਸਿੰਘ ਦੀਵਾਨਾ ਨੇ ਛੋਟੇ ਸਾਹਿਬਜ਼ਾਦਿਆਂ ਦੀ ਸਹਾਦਤ ਨੂੰ ਉਜਾਗਰ ਕਰਦੀਆਂ ਕਵਿਤਾਵਾਂ ਗਾਈਆਂ।ਇਸ ਉਪਰੰਤ ਪ੍ਰਸਿੱਧ ਸਿੱਖ ਚਿੰਤਕ ਸੁਖਪ੍ਰੀਤ ਸਿੰਘ ਉਦੋਕੇ ਫਾਰਸੀ ਸ੍ਰੋਤਾਂ ਦੇ ਬਾਕਮਾਲ ਹਵਾਲਿਆਂ ਰਾਹੀਂ ਸਾਕਾ ਸਰਹਿੰਦ ਨੂੰ ਬਿਆਨ ਕੀਤਾ ਉਹਨਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਹੋਏ ਅਣਮਨੁੱਖੀ ਤਸਦੱਤਾਂ ਤੇ ਕੀਤੇ ਗਏ ਤਸੀਹਿਆਂ ਦਾ ਜ਼ਿਕਰ ਵੀ ਕੀਤਾ।ਉਹਨਾਂ ਨੇ ਦੱਸਿਆ ਕਿ ਇਬਾਦਤ ਦੇ ਵਿਚੋਂ ਪੈਦਾ ਹੋਏ ਸ਼ਹਾਦਤ ਦੇ ਸੰਕਲਪ ਦਾ ਸਿਖ਼ਰ ਹੈ ਸਾਕਾ ਸਰਹਿੰਦ ਜਿਸ ਨੂੰ ਇਤਿਹਾਸ ਦੇ ਸੁਨਿਹਰੀ ਪੰਨਿਆਂ ਤੇ ਹਮੇਸਾਂ ਗੌਰਵ ਨਾਲ ਯਾਦ ਕੀਤਾ ਜਾਵੇਗ।ਭਾਈ ਤਰਲੋਕ ਸਿੰਘ ਭਮੱਦੀ ਦੇ ਢਾਡੀ ਜਥੇ ਨੇ ਖੂਨੀ ਸਰਹਿੰਦ ਦੀ ਦੀਵਾਰ,ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਢਾਡੀ ਵਾਰਾਂ ਰਾਹੀ ਰੌਸ਼ਨੀ ਪਾਈ।
ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਲਾਕੇ ਦੀ ਸੰਗਤ ਨੂੰ ਸੁਬੋਧਨ ਕਰਦਿਆ ਕਿਹਾ ਧਰਤੀ ਦੇ ਟੁਕੜਿਆਂ ਲਈ ਬਹੁਤ ਕੁਰਬਾਨੀ ਦਿੰਦੇ ਹਨ ਪਰ ਸਾਡੇ ਗੁਰੂੂ ਸਾਹਿਬ ਨੇ ਮਾਨਵਤਾ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ।ਉਨ੍ਹਾਂ ਕਿਹਾ ਸਧਾਰਨ ਮਨੁੱਖ ਰਾਸ਼ਰਟਵਾਦੀ ਹੋ ਸਕਦੇ ਹਨ ਪਰ ਗੁਰੂੂ ਸਾਹਿਬ ਨੂੰ ਰਾਸ਼ਟਰਵਾਦੀ ਬਣਾਉਣ ਦਾ ਅਰਥ ਉਨ੍ਹਾਂ ਦੀ ਸਖ਼ਸੀਅਤ ਨੂੰ ਛੋਟਾ ਕਰਨ ਦੇ ਬਰਾਬਰ ਹੈ।ਦੇਸ਼ ਲਈ ਸਿੱਖ ਪੰਥ ਦੀਆਂ ਕੁਰਬਾਨੀਆਂ ਹੋਰਨਾਂ ਕੌਮਾਂ ਨਾਲੋਂ ਕਿਤੇ ਜ਼ਿਆਦਾ ਹਨ ਜਿਸਦਾ ਸਮੁੱਚੇ ਰਾਸ਼ਟਰ ਦੀ ਹੋਂਦ ਲਈ ਮਹੱਤਵਪੂਰਨ ਯੋਗਦਾਨ ਹੈ।
ਇਸ ਸਮਾਗਮ ਵਿਚ ਨਗਰ ਪੰਜੋਲਾ,ਪੰਜੋਲੀ ਖੁਰਦ,ਛਲੇੜੀ ਕਲਾਂ,ਛਲੇੜੀ ਖ਼ੁਰਦ,ਨਲੀਨਾ ਕਲਾਂ,ਨਲੀਨਾ ਖ਼ੁਰਦ,ਨਲੀਨੀ,ਮੂਲੇਪੁਰ,ਰਿਊਨਾ ਨੀਵਾ,ਰੀਊਨਾ ਉੱਚਾ,ਰੀਊਨਾ ਨੀਵਾ,ਲੌਂਗੋਮਾਜਰੀ,ਜਖਵਾਲੀ,ਕੋਟਲਾ ਜੱਟਾਂ,ਸੈਫਲਪੁਰ ਆਦਿ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਰਣਜੀਤ ਸਿੰਘ ਰਾਣਾ,ਡਾਕਟਰ ਦੀਦਾਰ ਸਿੰਘ ਸਰਹਿੰਦ,ਰਣਜੀਤ ਸਿੰਘ ਰਾਜਪੁਰਾ,ਹਰਪਾਲ ਸਿੰਘ ਪੰਜੋਲਾ,ਰਾਣਾ ਪੰਜੋਲੀ,ਜਗਜੀਤ ਸਿੰਘ ਪੰਜੋਲੀ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *