ਵਿਕਾਸ

ss1

ਵਿਕਾਸ

ੲਿੱਕ ਵਾਰ ਕੋੲੀ ਮੰਤਰੀ ਕਿਸੇ ੲਿਲਾਕੇ ਗਿਅਾ ਸੀ ਤਾਂ ਓਥੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਨਸ਼ੇ ਕਾਰਨ ਮਰੇ ਲੋਕਾਂ ਨੂੰ ਕੁਝ ਰਾਹਤ-ਚੈਕ ਵੰਡ ਦਿੱਤੇ ਸਨ। ਜਦ ੳੁਹ ਫੇਰ ਤਿੰਨ ਕੁ ਸਾਲਾਂ ਬਾਅਦ ਓਥੇ ਪੁੱਜਾ ਸੀ ਤਾਂ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਨਸ਼ੇ ਕਾਰਨ ਮਰੇ ਲੋਕਾਂ ਦੀ ਗਿਣਤੀ ਦੁੱਗਣੀ ਹੋ ਚੁੱਕੀ ਸੀ। ਕੲੀ ਲੋਕ ਵਿਰੋਧ-ਪ੍ਰਦਰਸ਼ਨ ਕਰ ਰਹੇ ਸਨ। ਫਿਰ ਵੀ ੳੁਹ ਲੱਗੀ ਸਟੇਜ ਤੱਕ ਪਹੁੰਚ ਗਿਅਾ ਸੀ ਤੇ ਬੋਲਣਾ ਸ਼ੁਰੂ ਕਰ ਦਿੱਤਾ ਸੀ ਕਿ “ਵੇਖੋ ਵੀਰੋ! ਵਿਰੋਧੀ ਭਾਵੇਂ ਜੋ ਮਰਜ਼ੀ ਕਹੀ ਜਾਣ…ਪਰ ਜਿੰਨਾ ਵਿਕਾਸ ਸਾਡੀ ਪਾਰਟੀ ਨੇ ਕੀਤੈ…ਓਨਾ ਕੋੲੀ ਪਾਰਟੀ ਨ੍ਹੀਂ ਕਰ ਸਕਦੀ।”

ਕੲੀ ਸਰੋਤੇ ਤੇ ਸਿਅਾਣੇ ਲੋਕ ਵਿਅੰਗ ਕੱਸ ਰਹੇ ਸਨ ਕਿ ” ਵਿਕਾਸ ਤਾਂ ਹੋੲਿਅੈ…ਭਾਵੇਂ ਜਿਹੜੇ ਮਰਜ਼ੀ ਖੇਤਰ ਦਾ ਹੋਵੇ!”

ਹੀਰਾ ਸਿੰਘ ਤੂਤ
Mob. 98724-55994

print
Share Button
Print Friendly, PDF & Email

Leave a Reply

Your email address will not be published. Required fields are marked *