ਸੇਧ ( ਮਿੰਨੀ ਕਹਾਣੀ )

ss1

ਸੇਧ ( ਮਿੰਨੀ ਕਹਾਣੀ )

ਪਿੰਡੋਂ ਬਾਹਰ ਮੰਡੀ ਵਿੱਚ ਬੈਠੇ ਸਾਧ ਦੀ ਪੂਰੇ ਇਲਾਕੇ ਵਿੱਚ ਚਰਚਾ ਸੀ । ਲੋਕਾਂ ਨੂੰ ਇਹ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਤ੍ਰਿਵੈਣੀ ਵਾਲ਼ੇ ਬਾਬੇ ਵੱਲੋਂ ਦਿੱਤੇ ਪੌਦੇ ਜਿਵੇਂ-ਜਿਵੇਂ ਘਰ ਜਾਂ ਖੇਤ ਵਿੱਚ ਵੱਧਦੇ ਜਾਣਗੇ ਤਿਵੇਂ-ਤਿਵੇਂ ਸਾਡੇ ਦੁੱਖ ਅਤੇ ਕਲੇਸ਼ ਘੱਟਦੇ ਜਾਣਗੇ ।

ਇਕ ਦਿਨ ਬਲਦੇਵ ਸਿੰਘ ਨੇ ਜਦੋਂ ਅਾਪਣੀ ਪਤਨੀ ਦੇ ਹੱਥ ਵਿੱਚ ਸਾਧ ਵੱਲੋਂ ਦਿੱਤੀ ਖੰਮਣੀ ਨਾਲ਼ ਬੰਨੀ ਤ੍ਰਿਵੈਣੀ ਦੇਖੀ ਤਾਂ ੳੁਹ ਅੱਗ ਬਬੂਲਾ ਹੋ ਕੇ ਬੋਲਿਆ , “ਤੂੰ ਵੀ ਚੱਕ ਲਿਆਈ ਇਹ ਸਾਧ ਦੇ ਡੇਰੇ ਵਿੱਚੋਂ , ਤਰਕਸ਼ੀਲ ਵਾਲ਼ੇ ਲੋਕਾਂ ਨਾਲ਼ ਦਿਨ-ਰਾਤ ਮਗਜ਼ ਮਾਰਦੇ ਫਿਰਦੇ ਅੈ, ਭਾਈ ਨਾ ਫਸੋ ਪਾਖੰਡੀਆਂ ਦੇ ਜਾਲ਼ ਵਿੱਚ , ਕੋਈ ਇੱਕ ਨੀਂ ਸੁਣਦਾ , ਤੜਕੇ ਚੁਕਵਾੳੁਣਾ ਤੌੜੀ ਤਪਲਾ ਸਾਧ ਦਾ, ਬੁਲਾ ਕੇ ਚਾਰ ਬੰਦੇ ” ਇਹ ਕਹਿ ਕੇ ੳੁਸ ਨੇ ਤ੍ਰਿਵੈਣੀ ਖੋਹ ਕੇ ਗਲੀ ਵਿੱਚ ਵਗਾਹ ਮਾਰੀ ।

ਦੂਸਰੇ ਦਿਨ ਬਲਦੇਵ ਤਰਕਸ਼ੀਲ ਮੈਬਰ ਨਾਲ਼ ਲੈ ਕੇ ਸਾਧ ਦੇ ਡੇਰੇ ਪੁੱਜ ਗਿਆ ਅਤੇ ਸਾਧ ਨੇ ਅੱਗੋਂ ਨਿਮਰਤਾ ਨਾਲ਼ ਪੇਸ਼ ਅਾੳੁਂਦਿਅਾਂ ਕਿਹਾ ,” ਭਾਈ ਸਾਹਿਬ, ਪਹਿਲਾਂ ਮੇਰੀ ਗੱਲ ਸੁਣ ਲਵੋ ,ਫਿਰ ਜੋ ਮਰਜ਼ੀ ਕਹਿ ਲੈਣਾ , ਪੁੱਠੀ ਦੁਨੀਅਾਂ ਨੂੰ ਸਿੱਧੇ ਢੰਗ ਨਾਲ਼ ਸਹੀ ਰਸਤੇ ਪਾੳੁਣਾ ਬੜਾ ਔਖਾ ਕੰਮ ਐ , ਤੁਹਾਡੇ ਵਾਂਗ ਪਹਿਲਾਂ ਮੈਂ ਵੀ ਬੜਾ ਜ਼ੋਰ ਲਾਇਆ ਸੀ, ਪਰ ਕਿਸੇ ਦੇ ਕੰਨ ‘ਤੇ ਜੂੰ ਵੀ ਨਹੀਂ ਸਰਕੀ , ਮੇਰਾ ਕੰਮ ਸਿਰਫ ਵੱਧ ਤੋਂ ਵੱਧ ਪੌਦੇ ਲਗਾਵਾਓਣਾ ਅੈ, ਜਦੋਂ ਦਾ ਮੈਂ ਆਪਣੇ ਪਿੰਡੋਂ ਦੂਰ ਅਾ ਕੇ ਇਹ ਭੇਸ ਧਾਰਿਅਾ ਤਾਂ ਲੋਕਾਂ ਦੀਅਾ ਪੌਦੇ ਲੈਣ ਵਾਸਤੇ ਕਤਾਰਾਂ ਲੱਗ ਜਾਦੀਅਾਂ ਨੇ , ਜਿੱਥੇ ਪਹਿਲਾਂ ਇੱਕ ਪੌਦਾ ਲਗਵਾਉਣਾ ਵੀ ਬੜਾ ਔਖਾ ਸੀ ਹੁਣ ੳੁਹੀ ਲੋਕ ਤ੍ਰਿਵੈਣੀ ‘ਤੇ ਤ੍ਰਿਵੈਣੀ ਲਾ ਰਹੇ ਨੇ , ਘਰਾਂ ਅਤੇ ਖੇਤਾਂ ਵਿੱਚ ਲਗਾਈਆਂ ਤ੍ਰਿਵੈਣੀਆਂ ਵੇਖ ਕੇ ਮੇਰੀ ਰੂਹ ਖ਼ੁਸ਼ ਹੋ ਜਾਂਦੀ ਐ ” ਵਾਤਾਵਰਨ ਪ੍ਰੇਮੀ ਦੇ ਸੇਧ ਦੇਣ ਵਾਲ਼ੇ ਇਸ ਰੂਪ ਨੇ ਸਭ ਦੀ ਜ਼ੁਬਾਨ ਖ਼ਾਮੋਸ਼ ਕਰ ਦਿੱਤੀ ।

ਮਾਸਟਰ
ਸੁਖਵਿੰਦਰ ਦਾਨਗੜ੍ਹ
94171 80205

print
Share Button
Print Friendly, PDF & Email

Leave a Reply

Your email address will not be published. Required fields are marked *