ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਬਿਜਲੀ ਕੁਨੈਕਸ਼ਨ ਨਾ ਦੇ ਕੇ ਕੀਤਾ ਨਿਰਾਸ਼: ਕਿਸਾਨ ਆਗੂ

ss1

ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਬਿਜਲੀ ਕੁਨੈਕਸ਼ਨ ਨਾ ਦੇ ਕੇ ਕੀਤਾ ਨਿਰਾਸ਼: ਕਿਸਾਨ ਆਗੂ

ਬਰੇਟਾ, 9 ਦਸੰਬਰ (ਰੀਤਵਾਲ): ਪੰਜਾਬ ਦੀਆ ਵਿਧਾਨ ਸਭਾ ਚੋਣਾ ਹੋਇਆਂ ਨੂੰ ਲੰਮਾਂ ਅਰਸਾ ਗੁਜਰ ਜਾਣ ਦੇ ਬਾਵਜੂਦ ਵੀ ਅਜੇ ਤੱਕ ਬਿਜਲੀ ਮੋਟਰਾ ਦੇ ਕੂਨੈਕਸ਼ਨਾਂ ਉਤੇ ਚੋਣ ਜਾਬਤਾ ਦਾ ਅਸਰ ਜਿਉ ਦੀ ਤਿਉ ਜਾਰੀ ਹੈ। ਚੋਣਾ ਤੋ ਬਾਅਦ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾ ਨੂੰ ਵੱਖ-ਵੱਖ ਸਕੀਮਾਂ ਤਹਿਤ ਰਾਹਤ ਦੇਣ ਦੇ ਦਮਗਜੇ ਮਾਰੇ ਗਏ ਸਨ। ਪ੍ਰੰਤੂ ਸਰਕਾਰ ਵੱਲੋਂ ਕਿਸਾਨਾਂ ਨੂੰ ਹਰ ਪੱਧਰ ਉਤੇ ਨਿਰਾਸ਼ ਹੀ ਕੀਤਾ ਗਿਆ ਹੈ। ਜਿਸ ਦੀ ਮਿਸਾਲ ਅਜੇ ਤੱਕ ਕਿਸਾਨਾਂ ਨੂੰ ਬਿਜਲੀ ਦੇ ਕੁਨੈਕਸਨ ਨਾ ਦੇਣ ਤੋ ਮਿਲਦੀ ਹੈ। ਕਿਸਾਨਾਂ ਦੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਮਨੋਹਰ ਸਿੰਘ ਕਿਸਨਗੜ੍ਹ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋ ਛੋਟੇ ਕਿਸਾਨਾਂ ਲਈ ਮੋਟਰ ਕੁਨੈਕਸ਼ਨ ਖੋਲੇ ਗਏ ਸਨ। ਜਿਵੇਂ ਕਿ ਪਹਿਲ ਦੇ ਆਧਾਰ ਉਤੇ ਡਰਿਪ ਫੁਹਾਰਾ, ਸਿੰਚਾਈ ਸਕੀਮ, ਚੇਅਰਮੈਨ ਕੋਟਾ, ਜਰਨਲ ਕੁਨੈਕਸ਼ਨ ਆਦਿ।

  ਇੱਕ ਗੱਲ ਜੋ ਕਿ ਧਿਆਨ ਯੋਗ ਹੈ ਕਿ ਜੋ ਪਹਿਲ ਦੇ ਆਧਾਰ ਉਤੇ ਦਿੱਤੇ ਜਾਣ ਵਾਲੇ ਕੁਨੈਕਸ਼ਨਾ ਵਿੱਚੋ ਡਰਿਪ, ਫੁਹਾਰਾ, ਸਿੰਚਾਈ ਸਕੀਮ ਉੱਤੇ ਕਿਸਾਨਾ ਵੱਲੋ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਵੱਲੋ ਪਾਸ ਹੋਏ ਪ੍ਰਜੈਕਟਾ ਉੱਤੇ ਕਿਸਾਨਾ ਵੱਲੋ ਲਗਭਗ ਸਵਾ ਲੱਖ ਰੁਪਏ ਖਰਚ ਕਰਕੇ ਲਗਵਾਏ ਹੋਏ ਹਨ ਜਿੰਨਾ ਨੂੰ ਚਾਲੂ ਰੱਖਣ ਦੇ ਲਈ ਧਰਤੀ ਹੇਠਲਾ ਪਾਣੀ ਡੂੰਘਾ ਚਲੇ ਜਾਣ ਕਾਰਣ ਵੱਧ ਪਾਵਰ ਦੇ ਟਰੈਕਟਰਾ ਅਤੇ ਜਰਨੇਟਰਾ ਨਾਲ ਚਲਾਇਆ ਜਾ ਰਿਹਾ ਹੈ ਜਿੰਨਾ ਦਾ ਕਿਸਾਨਾ ਉਤੇ ਡੀਜਲ ਦੀ ਕੀਮਤ ਵੱਧ ਹੋਣ ਕਰਕੇ ਅਤੇ ਟਰੈਕਟਰਾ, ਜਰਨੇਟਰਾ ਦੀ ਕੀਮਤਾ ਦਾ ਵੀ ਵਾਧੂ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ।ਇਸੇ ਤਰਾ ਹੀ ਚੇਅਰਮੈਨ ਕੋਟੋ ਵਾਲੇ ਕੁਨੈਕਸ਼ਨਾ ਦੀ ਚੇਅਰਮੈਨ ਵੱਲੋਂ ਮਨਜੂਰ ਹੋਏ ਕੁਨੈਕਸ਼ਨਾ ਦੀ ਸਕਿਉਰਟੀ ਸਮੇਂ ਫੀਸ 40 ਹਜਾਰ ਰੁਪਏ ਤੋਂ ਲੈ ਕੇ ਲਗਭਗ 70 ਹਜਾਰ ਰੁਪਏ ਤੱਕ ਕਿਸਾਨਾਂ ਨੇ ਭਰ ਦਿੱਤੀ ਸੀ। ਚੋਣ ਜਾਬਤੇ ਕਾਰਣ ਸਮੂਹ ਕੁਨੈਕਸ਼ਨਾ ਉਤੇ ਬਿਨਾਂ ਕਿਸੇ ਕਾਰਨ ਰੋਕ ਲਾ ਰੱਖੀ ਹੈ। ਚੋਣ ਜਾਬਤਾ ਖੁੱਲ ਜਾਣ ਬਾਅਦ ਸਾਰੇ ਪ੍ਰੋਜੈਕਟਾ ਦੇ ਕੰਮ ਸਰਕਾਰ ਵੱਲੋ ਚਾਲੂ ਕਰ ਦਿੱਤੇ ਹਨ, ਪ੍ਰੰਤੂ ਬਿਜਲੀ ਕੁਨੈਕਸ਼ਨਾ ਦੇ ਚੇਅਰਮੈਨ ਕੋਟੇ ਦੇ ਕੁਨੈਕਸ਼ਨ ਅਜੇ ਤੱਕ ਨਹੀ ਖੋਲੇ ਗਏ। ਪ੍ਰੰਤੂ ਸਰਕਾਰ ਵੱਲੋਂ ਬਿਜਲੀ ਮੋਟਰ ਕੂਨੈਕਸ਼ਨ ਦੀ ਸਕੀਮ (ਪਹਿਲਾ ਆਉ ਪਹਿਲਾ ਪਾਉ) ਦੇ ਅਧੀਨ ਮੋਟਰਾਂ ਦੇ ਮੀਟਰ ਲਗਾਉਣ ਦਾ ਕਿਸਾਨ ਵਿਰੋਧੀ ਫਰਮਾਣ ਕਰ ਦਿੱਤਾ ਹੈ।ਉਪਰੋਕਤ ਆਗੂ ਨੇ ਪੰਜਾਬ ਸਰਕਾਰ ਤੋ ਪੁਰਜੋਰ ਮੰਗ ਕਰਦਿਆ ਕਿਹਾ ਕਿ ਸੂਬਾ ਸਰਕਾਰ ਤੁਰੰਤ 1993 ਤੋ ਪਹਿਲਾਂ ਦੇ ਜਰਨਲ ਕੋਟੇ ਦੇ ਚੇਅਰਮੈਨ ਕੋਟਾ, ਡਰਿਪ, ਫੁਹਾਰਾ ਸਿੰਚਾਈ ਸਕੀਮ ਦਾ ਕੋਟਾ ਪਹਿਲ ਦੇ ਅਧਾਰ ਤੇ ਹੋਰ ਬਿਜਲੀ ਕੁਨੈਕਸ਼ਨ ਲਗਾਉਣ ਲਈ ਹੁਕਮ ਜਾਰੀ ਕਰੇ।

print
Share Button
Print Friendly, PDF & Email