ਅਵਤਾਰ ਸਿੰਘ ਨੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਦਾ ਅਹੁਦਾ ਸੰਭਾਲਿਆ

ss1

ਅਵਤਾਰ ਸਿੰਘ ਨੇ ਪੁਲਿਸ ਥਾਣਾ ਭਿੱਖੀਵਿੰਡ ਦੇ ਐਸ.ਐਚ.ੳ ਦਾ ਅਹੁਦਾ ਸੰਭਾਲਿਆ

SAMSUNG CAMERA PICTURES

ਭਿੱਖੀਵਿੰਡ 1 ਮਈ (ਹਰਜਿੰਦਰ ਸਿੰਘ ਗੋਲ੍ਹਣ)-ਪੁਲਿਸ ਜਿਲ੍ਹਾ ਤਰਨ ਤਾਰਨ ਦੇ ਮੁਖੀ ਮਨਮੋਹਨ ਸ਼ਰਮਾ ਦੇ ਆਦੇਸ਼ ‘ਤੇ ਥਾਣਾ ਭਿੱਖੀਵਿੰਡ ਦੇ ਨਵੇਂ ਨਿਯੁਕਤ ਹੋਏ ਐਸ.ਐਚ.ੳ ਅਵਤਾਰ ਸਿੰਘ ਨੇ ਅੱਜ ਪੁਲਿਸ ਥਾਣਾ ਭਿੱਖੀਵਿੰਡ ਵਿਖੇ ਪਹੁੰਚ ਕੇ ਕਾਰਜ ਸੰਭਾਲਣ ਉਪਰੰਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਅਵਤਾਰ ਸਿੰਘ ਨੇ ਕਿਹਾ ਕਿ ਥਾਣੇ ਵਿੱਚ ਕੰਮ ਕਰਵਾਉਣ ਆਏ ਹਰ ਇਕ ਵਿਅਕਤੀ ਦਾ ਮਾਣ ਸਤਿਕਾਰ ਕੀਤਾ ਜਾਵੇਗਾ ਤੇ ਕਿਸੇ ਵੀ ਵਿਅਕਤੀ ਨਾਲ ਵਿਤਕਰੇਬਾਜੀ ਨਹੀ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਪਾਸੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜਿਹੜੇ ਲੋਕ ਨਸ਼ਿਆਂ ਦਾ ਕਾਰੋਬਾਰ ਕਰਕੇ ਨੌਜਵਾਨਾਂ ਦੀਆਂ ਜਿੰਦਗੀਆਂ ਬਰਬਾਦ ਕਰ ਰਹੇ ਹਨ, ਉਹਨਾਂ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਮੁੱਖ ਮੁਨਸ਼ੀ ਸੁਨੀਲ ਦੱਤ, ਏ.ਐਸ.ਆਈ ਗੁਰਦੀਪ ਸਿੰਘ, ਏ.ਐਸ.ਆਈ ਚਰਨ ਸਿੰਘ, ਏ.ਐਸ.ਆਈ ਬਚਿੱਤਰ ਸਿੰਘ, ਏ.ਐਸ.ਆਈ ਗੁਰਵੇਲ ਸਿੰਘ, ਏ.ਐਸ.ਆਈ ਲਖਵਿੰਦਰ ਸਿੰਘ, ਐਚ.ਸੀ ਸਲਵਿੰਦਰ ਸਿੰਘ, ਐਚ.ਸੀ ਗੁਲਜਾਰ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *