ਸੰਦੋਆ ਦੇ ਉਪਰ ਝੂਠੇ ਦੋਸ਼ ਲਾਉਣ ਵਾਲੀ ਬੀਬੀ ਦਾ ਆਮ ਆਦਮੀ ਪਾਰਟੀ ਨਾਲ ਕਦੇ ਕੋਈ ਸਬੰਧ ਨਹੀਂ ਰਿਹਾ: ਆਪ ਆਗੂ

ss1

ਸੰਦੋਆ ਦੇ ਉਪਰ ਝੂਠੇ ਦੋਸ਼ ਲਾਉਣ ਵਾਲੀ ਬੀਬੀ ਦਾ ਆਮ ਆਦਮੀ ਪਾਰਟੀ ਨਾਲ ਕਦੇ ਕੋਈ ਸਬੰਧ ਨਹੀਂ ਰਿਹਾ: ਆਪ ਆਗੂ

ਰੂਪਨਗਰ, 8 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਵਿਰੋਧੀ ਰਾਜਨੀਤਿਕ ਪਾਰਟੀਆਂ ਵੱਲੋਂ ਰੂਪਨਗਰ ਦੇ ਹਲਕਾ ਵਿਧਾਇਕ ਸੰਦੋਆ ਦੇ ਖਿਲਾਫ ਸਾਜ਼ਿਸ ਰਚਣ ਵਾਲੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਬੀਬੀ ਤਲਵਿੰਦਰ ਕੌਰ ਨੂੰ ਮੋਹਰਾ ਬਣਾਇਆ ਜਾ ਰਿਹਾ ਹੈ। ਐਮ.ਐਲ.ਏ. ਦੇ ਖਿਲਾਫ ਝੂਠੀ ਸ਼ਿਕਾਇਤ ਕਰਨ ਵਾਲੀ ਇਹ ਬੀਬੀ ਨੂੰ ਆਮ ਆਦਮੀ ਪਾਰਟੀ ਦੀ ਸਮਰਥਕ ਜਾਂ ਵਰਕਰ ਲਿਖਣਾ ਸਰਾਸਰ ਝੂਠ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਰੋਪੜ ਤੋਂ ਆਮ ਆਦਮੀ ਪਾਰਟੀ ਆਗੂ ਭਾਗ ਸਿੰਘ ਮਦਾਨ, ਰਣਜੀਤ ਸਿੰਘ ਪਤਿਆਲਾ, ਬਲਵਿੰਦਰ ਸੈਣੀ, ਕਮਲਜੀਤ ਸਿੰਘ ਬੰਦੇ ਮਹਿਲਾ ਨੇ ਕਿਹਾ ਕਿ ਉਕਤ ਬੀਬੀ ਨਾਲ ਪਹਿਲੀ ਵਾਰ ਮੁਲਾਕਾਤ ਉਦੋਂ ਹੀ ਹੋਈ ਸੀ ਜਦੋਂ ਚੋਣਾਂ ਤੋਂ ਕੁਝ ਚਿਰ ਪਹਿਲਾਂ ਉਹਨਾਂ ਦੀ 2014 ਤੋਂ ਬੰਦ ਪਈ ਕੋਠੀ 320 ਨੰਬਰ ਗਿਆਨ ਜ਼ੈਲ ਸਿੰਘ ਕਲੋਨੀ ਵਿੱਚ ਚੋਣ ਦਫਤਰ ਵਾਸਤੇ ਪਾਰਟੀ ਨੇ ਕਿਰਾਏ ਤੇ ਲਈ ਸੀ। ਰੋਪੜ ਤੋਂ ਪਾਰਟੀ ਦੇ ਫਾਊਂਡਰ ਮੈਂਬਰ ਭਾਗ ਸਿੰਘ ਮਦਾਨ ਨੇ ਕਿਹਾ ਕਿ ਬੀਬੀ ਨਾਲ ਆਮ ਆਦਮੀ ਪਾਰਟੀ ਦਾ ਸਬੰਧ ਇਕ ਮਕਾਨ ਮਾਲਕ ਅਤੇ ਕਿਰਾਏਦਾਰ ਵਾਲਾ ਹੀ ਰਿਹਾ ਹੈ। ਉਹਨਾਂ ਨੇ ਮੀਡੀਏ ਨੂੰ ਬੇਨਤੀ ਵੀ ਕੀਤੀ ਹੈ ਕਿ ਇਸ ਸਬੰਧ ਵਿੱਚ ਕੋਈ ਖਬਰ ਛਾਪਣ ਸਮੇਂ ਉਕਤ ਬੀਬੀ ਨੂੰ ਬਿਨਾਂ ਕਿਸੇ ਤੱਥਾਂ ਤੋਂ ਆਮ ਆਦਮੀ ਪਾਰਟੀ ਦੀ ਸਮਰਥਕ ਜਾਂ ਵਲੰਟੀਅਰ ਲਿਖਣਾ ਬੰਦ ਕਰ ਦੇਣ। ਇਸ ਨਾਲ ਪਾਰਟੀ ਦਾ ਅਕਸ਼ ਖਰਾਬ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਸਾਰੇ ਮਾਮਲੇ ਦਾ ਕੇਸ ਅਦਾਲਤ ਵਿੱਚ ਹੈ ਅਤੇ ਪਾਰਟੀ ਨੂੰ ਦੇਸ਼ ਦੀ ਨਿਆਂ ਪਾਲਿਕਾ ਤੇ ਪੂਰਾ ਭਰੋਸਾ ਹੈ। ਉਹ ਦਿਨ ਦੂਰ ਨਹੀਂ ਜਦੋਂ ਝੂਠ ਅਤੇ ਸੱਚ ਦਾ ਨਿਤਾਰਾ ਲੋਕਾਂ ਸਾਹਮਣੇ ਆ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *