ਭਲਕੇ ਹੋਵੇਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੁਹ ਕਰੋੜੀ ਬੋਲੀ, ਦੁਕਾਨਦਾਰਾਂ ਦੇ ਸਾਹ ਸੂਤੇ

ss1

ਭਲਕੇ ਹੋਵੇਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੁਹ ਕਰੋੜੀ ਬੋਲੀ, ਦੁਕਾਨਦਾਰਾਂ ਦੇ ਸਾਹ ਸੂਤੇ
ਆਰਜ਼ੀ ਥੜਿਆਂ ਦੀ ਬੋਲੀ 5 ਕਰੋੜ ਤੱਕ ਪਹੁੰਚਣ ਦੀ ਆਸ

ਸ੍ਰੀ ਆਨੰਦਪੁਰ ਸਾਹਿਬ, 8 ਦਸੰਬਰ(ਦਵਿੰਦਰਪਾਲ ਸਿੰਘ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਰਜ਼ੀ ਥੜਿਆਂ ਦੀ ਬੁਹਕਰੋੜੀ ਬੋਲੀ ਭਲਕੇ 10 ਦਸੰਬਰ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਵੇਗੀ। ਜਿਸ ਬਾਰੇ ਪਤਾ ਲਗਦੇ ਸਾਰ ਹੀ ਦੁਕਾਨਦਾਰਾਂ ਦੇ ਸਾਹ ਸੁੱਕ ਗਏ ਹਨ। ਜਦਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਇਸ ਵਾਰ ਇਹ ਬੋਲੀ 5 ਕਰੋੜ ਤੱਕ ਪਹੁੰਚਣ ਦੀ ਆਸ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਜਦੋਂ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜ ਸਰਕਾਰ ਵੱਲੋਂ ਸੂਬੇ ਦੇ 500 ਸਾਲਾਂ ਦੇ ਗੌਰਵਮਈ ਵਿਰਸੇ ਨੂੰ ਸਮੋਈ ਬੈਠੇ ਵਿਸ਼ਵ ਦੇ ਅੱਠਵੇਂ ਅਜੂਬੇ ਵੱਜੋਂ ਜਾਣੇ ਜਾਣ ਵਾਲੇ ਵਿਰਾਸਤ-ਏ-ਖਾਲਸਾ ਦਾ ਉਦਘਾਟਨ ਹੋਇਆ ਹੈ ਉਦੋਂ ਤੋਂ ਲਗਾਤਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਆਰਜ਼ੀ ਥੜਿਆਂ ਦੀ ਕੀਤੀ ਜਾਣ ਵਾਲੀ ਇਸ ਬੋਲੀ ‘ਚ ਕਈ ਗੁਣਾਂ ਤੱਕ ਵਾਧਾ ਹੋਇਆ ਹੈ। ਕੇਸਗੜ੍ਹ ਸਾਹਿਬ ਦੇ ਅਧਿਕਾਰੀਆਂ ਦੇ ਅਨੁਸਾਰ ਜਿਹੜੀ ਬੋਲੀ ਸਾਲ 2010 ‘ਚ ਇੱਕ ਕਰੋੜ ਤੋਂ ਵੀ ਘੱਟ ਹੁੰਦੀ ਸੀ ਉਹ ਇਨ੍ਹਾਂ ਛੇ ਸਾਲਾਂ ਦੌਰਾਨ ਸਵਾ ਚਾਰ ਕਰੋੜ ਰੁਪਏ ਤੱਕ ਪਹੁੰਚ ਚੁੱਕੀ ਹੈ। ਇਹੀ ਕਾਰਨ ਹੈ ਕਿ ਇਸ ਵਾਰ ਇਸ ਬੋਲੀ ਦੇ 5 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ 10 ਦਸੰਬਰ ਨੂੰ ਆਰਜ਼ੀ ਥੜਿਆਂ ਦੀ ਬੋਲੀ ਰੱਖੀ ਗਈ ਹੈ। ਹਾਲਾਂਕਿ ਪਿਛਲੇ ਸਾਲ ਇਹ ਬੋਲੀ ਦੋ ਵਾਰ ਰੱਦ ਕਰਨ ਤੋਂ ਬਾਅਦ ਤੀਸਰੀ ਵਾਰ ਸਿਰੇ ਚੜ੍ਹੀ ਸੀ ਪਰ ਇਸ ਵਾਰ ਸਾਡੀ ਕੌਸ਼ਿਸ਼ ਰਹੇਗੀ ਕਿ ਬੋਲੀ ਪਹਿਲੀ ਵਾਰ ‘ਚ ਹੀ ਸਿਰੇ ਚੜ੍ਹਾ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਵਾਰ ਇਹ ਬੋਲੀ 5 ਕਰੋੜ ਰੁਪਏ ਤੱਕ ਪਹੁੰਚੇਗੀ।
ਓਧਰ ਇਨ੍ਹਾਂ ਆਰਜ਼ੀ ਥੜਿਆਂ ‘ਤੇ ਦੁਕਾਨਾਂ ਲਗਾਉਣ ਵਾਲੇ ਦੁਕਾਨਦਾਰਾਂ ਦੇ ਮਨਾਂ ‘ਚ ਬੋਲੀ ਨੂੰ ਲੈ ਕੇ ਸਹਿਮ ਦਾ ਵਾਤਾਵਰਨ ਪਾਇਆ ਜਾ ਰਿਹਾ ਹੈ। ਕਿਉਂਕਿ ਜਿੰਨੀ ਮਹਿੰਗੀ ਬੋਲੀ ਹੁੰਦੀ ਹੈ ਉਸਦਾ ਸਿੱਧਾ ਬੋਝ ਦੁਕਾਨਦਾਰਾਂ ‘ਤੇ ਪੈਂਦਾ ਹੈ ਜੋ ਬਾਅਦ ਵਿੱਚ ਇੱਥੇ ਆਸਥਾ ਨਾਲ ਨਤਮਸਤਕ ਹੋਣ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਉੱਤੇ ਵੀ ਪੈਂਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *