ਐਸ ਐਚ ਭਜਨ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ

ss1

ਐਸ ਐਚ ਭਜਨ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ

ਫਰੀਮਾਟ, (ਕੈਲੀਫੋਰਨੀਆਂ )-8 ਦਸੰਬਰ (ਰਾਜ ਗੋਗਨਾ)-ਬੀਤੇ ਦਿਨ ਗੀਤ ਸੰਗੀਤ ਇੰਟਰਟੈਨਮੈਂਟ ਵਲੋਂ ਵਿਦੇਸ਼ਾਂ ਵਿੱਚ ਪੰਜਾਬੀ ਗਾਇਕੀ ਦੇ ਅਖਾੜਿਆਂ ਦੇ ਮੋਢੀ ਐਸ ਐਚ ਭਜਨ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਨਿਵਾਜਿਆ ਗਿਆ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਤਨੀ ਨੂੰ ਸੋਨੇ ਦੀ ਮੁੰਦਰੀਆਂ ਪ੍ਰਬੰਧਕਾਂ ਵਲੋਂ ਪਾਈਆਂ ਗਈਆਂ। ਉਹਨਾ ਦੇ ਮਾਣ ਵਿੱਚ ਤਿਆਰ ਕੀਤਾ ਮਾਣ ਪੱਤਰ ਪ੍ਰਸਿੱਧ ਉਸਤਾਦ ਲੇਖਕ ਹਰਜਿੰਦਰ ਸਿੰਘ ਕੰਗ ਨੇ ਪੜ੍ਹਿਆ ਅਤੇ ਮਾਣ ਸਨਮਾਨ ਦੇਣ ਦੀ ਰਸਮ ਮਾਤਾ ਦੇਵਿੰਦਰ ਕੌਰ ਦਿਉਲ ਅਤੇ ਦਲਵੀਰ ਕੌਰ ਔਲਖ ਨੇ ਨਿਭਾਈ। ਪ੍ਰਬੰਧਕਾਂ ਵਿੱਚ ਆਸ਼ਾ ਸ਼ਰਮਾ ਅਤੇ ਸੁਖਦੇਵ ਸਾਹਿਲ ਨੇ ਜਿਥੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਗਾਇਕ ਸੁਰਿੰਦਰ ਛਿੰਦਾ ਦਾ ਧੰਨਵਾਦ ਕੀਤਾ, ਉਥੇ ਆਸ਼ਾ ਸ਼ਰਮਾ ਨੇ ਐਚ ਐਸ ਭਜਨ ਦੀਆ ਪ੍ਰਾਪਤੀਆਂ ਦਾ ਬਿਓਰਾ
ਸ਼ਾਮ ਸੁਨਿਹਰੀ ‘ਚ ਆਪਣੇ ਨਿਵੇਕਲੇ ਅੰਦਾਜ਼ ਵਿੱਚ ਦਿੱਤਾ। ਵਿਲੱਖਣ ਸ਼ਾਮ ਸੁਨਿਹਰੀ ਵਿਦੇਸ਼ ਵਸਦੇ ਪੰਜਾਬੀਆਂ ਦੇ ਹਿਰਦਿਆਂ ‘ਚ ਇੱਕ ਛਾਪ ਛੱਡਦੀ ਦੇਰ ਰਾਤ ਖਤਮ ਹੋਈ, ਜਿਸ ਵਿੱਚ ਹਰ ਖੇਤਰ ਦੇ ਪੰਜਾਬੀ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ, ਜਿਨ੍ਹਾ ਲਈ ਪ੍ਰਬੰਧਕਾਂ ਵਲੋਂ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *