ਆਯੁਰਵੈਦਿਕ ਇਲਾਜ ਪ੍ਰਣਾਲੀ ਭਾਰਤ ਦੀ ਸਭ ਤੋ ਪੁਰਾਣੀ ਇਲਾਜ ਪ੍ਰਣਾਲੀ – ਕੁਲਜੀਤ ਸਿੰਘ ਨਾਗਰਾ

ss1

ਆਯੁਰਵੈਦਿਕ ਇਲਾਜ ਪ੍ਰਣਾਲੀ ਭਾਰਤ ਦੀ ਸਭ ਤੋ ਪੁਰਾਣੀ ਇਲਾਜ ਪ੍ਰਣਾਲੀ – ਕੁਲਜੀਤ ਸਿੰਘ ਨਾਗਰਾ

“ਬੇਟੀ ਬਚਾਓ, ਰੁੱਖ ਲਗਾਓ ਪੰਜਾਬ ” ਵੱਲੋ ਫਤਹਿਗੜ ਸਾਹਿਬ ਵਿਖੇ ਮੁਫਤ ਆਯੂਰਵੈਦਿਕ ਕੈਪ ਲਗਾਇਆ ਗਿਆ

ਆਯੁਰਵੈਦਿਕ ਇਲਾਜ ਪ੍ਰਣਾਲੀ ਭਾਰਤ ਦੀ ਸਭ ਤੋ ਪੁਰਾਣੀ ਇਲਾਜ ਪ੍ਰਣਾਲੀ ਹੈ। ਜੋ ਕਿ ਮਨੁੱਖੀ ਸਿਹਤ ਤੇ ਕੋਈ ਵੀ ਮਾੜਾ ਪ੍ਰਭਾਵ ਨਹੀ ਪਾਉਦੀ ਅਤੇ ਸਰੀਰ ਦੀ ਕਿਸੇ ਵੀ ਤਰਾਂ ਦੀ ਬਿਮਾਰੀ ਨੂੰ ਜੜ ਤੋ ਖਤਮ ਕਰਨ ਦੀ ਸਮਰੱਥਾ ਰੱਖਦੀ ਹੈ। ਇਹਨਾਂ ਵਿਚਾਰਾ ਦਾ ਪ੍ਰਗਟਾਵਾ ਫਤਹਿਗੜ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਸਮਾਜ ਸੇਵੀ ਸੰਸਥਾ “ਬੇਟੀ ਬਚਾਓ, ਰੁੱਖ ਲਗਾਓ ਪੰਜਾਬ ” ਵੱਲੋ ਫਤਹਿਗੜ ਸਾਹਿਬ ਦੇ ਕੇਰਲਾ ਆਯੂਰਵੈਦਿਕ ਹਸਪਤਾਲ ਵਿਖੇ ਲਗਾਏ ਗਏ ਮੁਫਤ ਆਯੂਰਵੈਦਿਕ ਚੈਕਅਪ ਕੈਪ ਦਾ ਉਦਘਾਟਨ ਕਰਨ ਉਪਰੰਤ ਮੀਡੀਆ ਨਾਲ ਗੈਰ ਰਸ਼ਮੀ ਗੱਲਬਾਤ ਕਰਦਿਆ ਕੀਤਾ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋ ਸਾਰੇ ਸਰਕਾਰੀ ਹਸਪਤਾਲਾ ਵਿੱਚ ਐਲੋਪੈਥੀ ਅਤੇ ਹੋਮਿਓਪੈਥੀ ਦੇ ਨਾਲ ਨਾਲ ਆਯੂਰਵੈਦਿਕ ਇਲਾਜ ਪ੍ਰਣਾਲੀ ਰਾਹੀ ਹਰ ਤਰਾ ਦੀ ਬਿਮਾਰੀਆ ਦਾ ਇਲਾਜ ਕਰਨ ਦੀ ਵਿਵਸਥਾ ਕੀਤੀ ਗਈ ਹੈ।  ਉਹਨਾਂ ਆਖਿਆ ਕਿ ਇਹ ਇਲਾਜ ਪ੍ਰਣਾਲੀ ਬਹੁਤ ਸੁਰੱਖਿਤ ਹੈ । ਉਹਨਾਂ “ਬੇਟੀ ਬਚਾਓ, ਰੁੱਖ ਲਗਾਓ ਪੰਜਾਬ ” ਨਾਂ ਦੀ ਸਮਾਜ ਸੇਵੀ ਸੰਸਥਾ ਵੱਲੋ ਲਗਾਏ ਗਏ ਮੁਫਤ ਆਯੁਰਵੈਦਿਕ ਚੈਕਅਪ ਕੈਪ ਦੀ ਸਲਾਘਾ ਕਰਦਿਆ ਕਿਹਾ ਕਿ ਇਸ ਸੰਸਥਾ ਦਾ ਬਹੁਤ ਹੀ ਪਰਉਪਕਾਰੀ ਉਪਰਾਲਾ ਹੈ।  ਉਹਨਾਂ ਕਿਹਾ ਕਿ ਇਸ ਕੈਪਾਂ ਵਿੱਚ ਲੋੜਵੰਦ ਮਰੀਜ਼ਾਂ ਨੂੰ ਜੋ ਮੁਫਤ ਇਲਾਜ ਅਤੇ ਮੁਫਤ ਦਵਾਈਆਂ ਦੇਣ ਦੀ ਵਿਵਸਥਾ ਕੀਤੀ ਗਈ ਹੈ,  ਉਹ ਵੀ ਸਲਾਘਾ ਯੋਗ ਕਦਮ ਹੈ।

ਸ.ਨਾਗਰਾ ਨੇ ਆਖਿਆ ਕਿ ਸਮਾਜ ਸੇਵੀ ਸੰਸਥਾਵਾਂ ਵੱਲੋ ਲੋੜਵੰਦ ਮਰੀਜ਼ਾ ਦੇ ਇਲਾਜ ਲਈ ਜੋ ਅਜਿਹੇ ਕੈਪ ਲਗਾਏ ਜਾਂਦੇ ਹਨ। ਉਹ ਆਪਣੇ ਆਪ ਵਿੱਚ ਇਕ ਮਿਸਾਲ ਹਨ। ਉਹਨਾਂ ਆਖਿਆ ਕਿ ਆਯੂਰਵੈਦਿਕ ਇਲਾਜ ਬਹੁਤ ਹੱਦ ਤੱਕ ਕੁਦਰਤੀ ਇਲਾਜ ਵਾਂਗ ਹੈ ਕਿਉਕਿ ਇਹ ਇਲਾਜ ਪ੍ਰਣਾਲੀ ਜੜੀ ਬੂਟੀਆਂ ਤੇ ਆਧਾਰਤ ਹੁੰਦੀ ਹੈ।  ਸੰਸਥਾ ਦੇ ਪ੍ਰਧਾਨ ਡਾ: ਕੁਲਬੀਰ ਸਿੰਘ ਅਰੋੜਾ ਨੇ ਦੱਸਿਆ ਕਿ ਇਸ ਮੁਫਤ ਮੈਡੀਕਲ ਚੈਕਅਪ ਕੈਪ ਵਿੱਚ 400 ਤੋ ਵੱਧ ਮਰੀਜਾ ਦਾ ਆਯੂਰਵੈਦਿਕ ਦੇ ਸਪੈਸ਼ਲਿਸਟ ਡਾਕਟਰਾ ਵੱਲੋ ਮੁਆਇਨਾ ਕੀਤਾ ਗਿਆ ਅਤੇ ਲੋੜਵੰਦ ਮਰੀਜਾ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆ।

print
Share Button
Print Friendly, PDF & Email

Leave a Reply

Your email address will not be published. Required fields are marked *