ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਰਿਸ਼ਵਤ ਲੇਂਦੀਆਂ ਦੀ ਵੀਡਿਓ ਹੋਈ ਵਾਇਰਲ

ss1

ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਰਿਸ਼ਵਤ ਲੇਂਦੀਆਂ ਦੀ ਵੀਡਿਓ ਹੋਈ ਵਾਇਰਲ

ਆਪਣੇ ਕੁਝ ਮੁਲਾਜ਼ਮਾਂ ਸਦਕਾ ਅਕਸਰ ਸੁਰਖੀਆਂ ਰਹਿਣ ਵਾਲੀ ਪੰਜਾਬ ਪੁਲਸ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ। ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਗੁਰੂਹਰਸਹਾਏ ਦਾ ਹੈ। ਜਿੱਥੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਸਿਰਫ 100-100 ਰੁਪਏ ਕਰਕੇ ਆਪਣਾ ਈਮਾਨ ਵੇਚ ਦਿੱਤਾ। ਅਸਲ ‘ਚ ਕੈਂਟਰ ਚਾਲਕਾਂ ਨੇ ਸੀਟ ਬੈਲਟ ਨਹੀਂ ਲਗਾਈ ਸੀ, ਜਿਸ ਕਰਕੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਉਨ੍ਹਾਂ ਨੂੰ ਰੋਕਿਆ ਤਾਂ ਸਹੀ ਪਰ 100-100 ਦੀ ਰਿਸ਼ਵਤ ਲੈ ਕੇ ਛੱਡ ਦਿੱਤਾ।
ਕੈਂਟਰ ਚਾਲਕਾਂ ‘ਚੋਂ ਕਿਸੇ ਇਕ ਨੇ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ‘ਚ ਕੈਂਟਰ ਚਾਲਕ ਵਾਰ-ਵਾਰ ਆਪਣੀ ਸਫਾਈ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ਾਇਦ ਇਨ੍ਹਾਂ ਮੁਲਾਜ਼ਮਾਂ ਨੂੰ ਕਈ ਥਾਂ ਆਪਣੀ ਸਫਾਈ ਦੇਣੀ ਪਵੇਗੀ।

print
Share Button
Print Friendly, PDF & Email