ਰਾਈਸ ਮਿੱਲਰਜ਼ ਐਸੋਸੀਏਸ਼ਨ ਮਹਿਲ ਕਲਾਂ ਦੀ ਚੋਣ ਸਰਬਸੰਮਤੀ ਨਾਲ ਹੋਈ

ss1

ਰਾਈਸ ਮਿੱਲਰਜ਼ ਐਸੋਸੀਏਸ਼ਨ ਮਹਿਲ ਕਲਾਂ ਦੀ ਚੋਣ ਸਰਬਸੰਮਤੀ ਨਾਲ ਹੋਈ

ਮਹਿਲ ਕਲਾਂ: ਰਾਈਸ ਮਿੱਲਰਜ਼ ਐਸੋਸੀਏਸ਼ਨ ਮਹਿਲ ਕਲਾਂ ਦੀ ਚੋਣ ਅੱਜ ਅਨਾਜ ਮੰਡੀ ਵਿਖੇ ਮਹਿਲ ਕਲਾਂ ਇਲਾਕੇ ਦੇ ਸਮੂਹ ਰਾਈਸ ਮਿੱਲਰਜ਼ ਦੀ ਹਾਜ਼ਰੀ ‘ਚ ਸਰਬਸੰਮਤੀ ਨਾਲ ਕੀਤੀ ਗਈ | ਇਸ ਮੌਕੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਉਪਰੰਤ ਚਾਰ ਮੈਂਬਰੀ ਨਵੀਂ ਕਮੇਟੀ ਦੀ ਚੋਣ ਹੋਈ, ਜਿਸ ‘ਚ ਪਵਨ ਕੁਮਾਰ ਬਾਂਸਲ, ਸਰਬਜੀਤ ਸਿੰਘ ਸਰਬੀ, ਰਾਜਿੰਦਰ ਕੁਮਾਰ ਰਿੰਪੀ, ਹਰੀ ਸਿੰਘ ਕਟੈਹਰੀਆ ਦੇ ਨਾਂਅ ਸ਼ਾਮਿਲ ਕੀਤੇ ਗਏ | ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲਈ ਅਧਿਕਾਰ ਕਮੇਟੀ ਮੈਂਬਰਾਂ ਨੂੰ ਦਿੱਤੇ ਗਏ | ਕਮੇਟੀ ਮੈਂਬਰਾਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਰਬਸੰਮਤੀ ਨਾਲ ਇਲਾਕੇ ਦੇ ਨਾਮਵਰ ਕਾਰੋਬਾਰੀ ਪਵਨ ਕੁਮਾਰ ਬਾਂਸਲ ਨੂੰ ਸ਼ੈਲਰ ਐਸੋਸੀਏਸ਼ਨ ਮਹਿਲ ਕਲਾਂ ਦਾ ਪ੍ਰਧਾਨ ਚੁਣਿਆ | ਪ੍ਰਧਾਨ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਉਹ ਸਮੂਹ ਰਾਈਸ ਮਿੱਲਰਜ਼ ਵਲੋਂ ਸੌਾਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਰਾਈਸ ਮਿੱਲਰਜ਼ ਦੀਆਂ ਦੀਆਂ ਭਖਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਆਵਾਜ਼ ਬੁਲੰਦ ਕਰਨਗੇ | ਸਾਬਕਾ ਉੱਪ ਚੇਅਰਮੈਨ ਰੂਬਲ ਗਿੱਲ ਕੈਨੇਡਾ, ਰਾਜੂ ਕੈਨੇਡਾ, ਹਰਭੁਪਿੰਦਰਜੀਤ ਸਿੰਘ ਲਾਡੀ ਨੇ ਪ੍ਰਧਾਨ ਪਵਨ ਕੁਮਾਰ ਬਾਂਸਲ, ਕਮੇਟੀ ਮੈਂਬਰਾਂ ਸਰਬਜੀਤ ਸਿੰਘ ਸਰਬੀ, ਰਾਜਿੰਦਰ ਕੁਮਾਰ ਰਿੰਪੀ, ਹਰੀ ਸਿੰਘ ਕਟੈਹਰੀਆ ਦਾ ਮੂੰਹ ਮਿੱਠਾ ਕਰਵਾਉਂਦਿਆਂ ਵਧਾਈ ਦਿੱਤੀ | ਇਸ ਮੌਕੇ ਮਨੋਜ ਕੁਮਾਰ, ਸੁਰੇਸ਼ ਕੁਮਾਰ ਬਿੱਲੂ, ਬਬਲੂ ਗੁਪਤਾ, ਅਸ਼ੋਕ ਕੁਮਾਰ, ਵਿਜੇ ਕੁਮਾਰ ਬਾਂਸਲ, ਹੀਰਾ ਮਿੱਤੂ, ਧਨਪਤ ਰਾਏ ਬਾਂਸਲ, ਵਿੱਕੀ ਕੁਮਾਰ ਆਦਿ ਹਾਜ਼ਰ ਸਨ |

print
Share Button
Print Friendly, PDF & Email

Leave a Reply

Your email address will not be published. Required fields are marked *