30 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ

ss1

30 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਵੰਡੇ

ਭਦੌੜ: ਨਿਰਾਲੇ ਬਾਬਾ ਗਊਧਾਮ ਵਿਖੇ ਭਦੌੜ ਦੇ ਜੰਮਪਲ ਡਾ. ਅਸ਼ੋਕ ਗੁਪਤਾ ਦੇ ਸਹਿਯੋਗ ਸਦਕਾ ਲੋੜਵੰਦ 30 ਪਰਿਵਾਰਾਂ ਨੂੰ ਗਰਮ ਕੰਬਲ ਵੰਡੇ ਗਏ। ਗਊਧਾਮ ਵਿਖੇ ਰੱਖੇ ਪ੍ਰਭਾਵਸ਼ਾਲੀ ਸਮਾਗਮ ਦੇ ਮੁੱਖ ਮਹਿਮਾਨ ਜਿਲਾ ਬਰਨਾਲਾ ਦੇ ਐਸ.ਐਸ.ਪੀ. ਹਰਜੀਤ ਸਿੰਘ ਦੀ ਧਰਮਪਤਨੀ ਮੈਡਮ ਸ਼ਬਨਮ ਕੌਰ ਸਨ। ਮੈਡਮ ਸ਼ਬਨਮ ਕੌਰ ਦਾ ਗਊਸ਼ਾਲਾ ਟਰੱਸਟ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮੈਡਮ ਸ਼ਬਨਮ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਿਰਾਲੇ ਬਾਬਾ ਗਊਧਾਮ ਟਰੱਸਟ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਣਾ, ਵੱਡੀ ਗਿਣਤੀ ਵਿੱਚ ਗਊਆਂ ਦੀ ਸਾਂਭ-ਸੰਭਾਲ ਕਰਨਾ ਅਤੇ ਹੋਰ ਸਮਾਜਸੇਵੀ ਕੰਮ ਲੰਬੇ ਸਮੇਂ ਤੋਂ ਕੀਤੇ ਜਾ ਰਹੇੇ ਹਨ ਜਿਸ ਲਈ ਸਮੁੱਚਾ ਟਰੱਸਟ ਵਧਾਈ ਦਾ ਪਾਤਰ ਹੈ। ਉਹਨਾਂ ਕਿਹਾ ਕਿ ਗਊਆਂ ਦੀ ਸੇਵਾ ਉੱਤਮ ਸੇਵਾ ਹੈ। ਇਸ ਮੌਕੇ ਟਰੱਸਟ ਦੇ ਸਰਪ੍ਰਸਤ ਵਿਜੈ ਭਦੌੜੀਆ, ਪ੍ਰਧਾਨ ਰੁੱਘੀ ਗਰਗ, ਰਘੂ ਜੈਨ, ਦੀਪਕ ਬਜਾਜ, ਮੈਡਮ ਜੋਤੀ ਗਰਗ, ਸੰਜੀਵ ਸੋਨਾ, ਪ੍ਰਦੀਪ ਰਿੰਕਾ, ਮੈਡਮ ਡੌਲੀ ਬਾਂਸਲ, ਡਾ. ਰਘਵੀਰ ਪ੍ਰਕਾਸ਼, ਭੋਲਾ ਜੈਨ, ਸਤੀਸ਼ ਕੁਮਾਰ ਤੀਸ਼ਾ, ਡਾ. ਵਿਨੋਦ ਕੁਮਾਰ, ਸੁਰਜੀਤ ਸੰਘੇੜਾ, ਡਾ. ਦਲਜੀਤ ਸਿੰਘ ਲੀਤਾ, ਭਗਵਾਨ ਦਾਸ ਪੰਡਿਤ, ਡਾ. ਬਲਵਿੰਦਰ ਢਿੱਲੋਂ, ਡਾ. ਪ੍ਰਿੰਸ ਗੁਪਤਾ ਆਦਿ ਹਾਜ਼ਰ ਸਨ।

print
Share Button
Print Friendly, PDF & Email